ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬਪਟਿਆਲਾ

ਅਜ਼ਾਦੀ ਦਿਹਾੜੇ ‘ਤੇ ‘ਖਾਲਿਸਤਾਨੀ ਕੇਸਰੀ ਝੰਡਾ’ ਲਹਿਰਾਇਆ

ਝੰਡੇ ਨੂੰ ਸਲੂਟ ਮਾਰਦੇ ਹੋਏ ਕੀਤੀ ਖਾਲਿਸਤਾਨ ਦੇ ਹੱਕ ‘ਚ ਨਾਅਰੇਬਾਜ਼ੀ
ਪਟਿਆਲਾ 27 ਜਨਵਰੀ (ਮਧੂਸਾਰ ਬਿਊਰੋ) ਫੇਸਬੁੱਕ ਅਕਾਊਂਟ ਜ਼ੋਰਾਵਰ ਸਿੰਘ ਦੇ ਨਾਂ ਦੇ ਪੇਜ ‘ਤੇ ਗਣਤੰਤਰ ਦਿਵਸ ਮੋਕੇ ਖਾਲਿਸਤਾਨੀ ਪੱਖੀ ਕੁਝ ਵਿਅਕਤੀ ਕੇਸਰੀ ਰੰਗ ਦਾ ਝੰਡਾ, ਜਿਸ ‘ਤੇ ‘ਖਾਲਿਸਤਾਨ ਜਿੰਦਾਬਾਦ’ ਲਿਖਿਆ ਹੋਇਆ ਹੈ, ਨੂੰ ਲਹਿਰਾਉਂਦੇ ਨਜ਼ਰ ਆ ਰਹੇ ਹਨ, ਜੋ ਖਾਲਿਸਤਾਨਂ ਝੰਡੇ ਨੂੰ ਸਲੂਟ ਮਾਰਦੇ ਨਜ਼ਰ ਆਉਂਦੇ ਹਨ।

ਜ਼ੋਰਾਵਰ ਸਿੰਘ ਦੇ ਨਾਂ ਦੇ ਪੇਜ ‘ਤੇ ਖਾਲਿਸਤਾਨ ਦੀ ਹਮਾਇਤ ਕਰ ਰਹੇ ਕੁਝ ਵਿਅਕਤੀਆਂ ਵੱਲੋਂ ਇਕ ਵੀਡੀਓ ਪਾਈ ਗਈ ਹੈ, ਜਿਸ ਵਿਚ ਸਾਰੇ ਵਿਅਕਤੀ ਖਾਲਿਸਤਾਨੀ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਝੰਡੇ ਨੂੰ ਸਲੂਟ ਮਾਰਦੇ ਹਨ।
ਸੂਤਰਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਦੀ ਹੈ, ਪਰ ਜਿਸ ਦੀ ਅਜੇ ਤੱਕ ਪ੍ਰਮਾਣਤ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਸੰਵਿਧਾਨਕ ਤੌਰ ‘ਤੇ ਖਾਲਿਸਤਾਨ ਪੱਖੀ ਨਾਅਰੇ ਲਗਾਉਣਾ ਜਾਂ ਹਮਾਇਤੀ ਹੋਣਾ ਗਲਤ ਨਹੀਂ ਹੈ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ‘ਚ ਖਾਲਿਸਤਾਨ ਨਾ ਦੀ ਕੋਈ ਚੀਜ਼ ਨਹੀਂ ਹੈ। ਅਜ਼ਾਦੀ ਦਿਹਾੜੇ ‘ਤੇ ਜਾਰੀ ਹੋਈ ਖਾਲਿਸਤਾਨੀ ਪੱਖੀ ਵੀਡੀਓ ਸਪੱਸ਼ਟ ਕਰਦੀ ਹੈ ਕਿ ਏਸ ਅਜ਼ਾਦੀ ਤੋਂ ਘੁੱਟਣ ਮਹਿਸੂਸ ਕਰਦੇ ਹੋਏ ਲੋਕ ਖਾਲਿਸਤਾਨ ਰਾਜ ਸਥਾਪਿਤ ਕਰਨ ਦੀ ਮੰਗ ਕਰਦੇ ਹਨ।

Leave a Reply

Your email address will not be published. Required fields are marked *