ਪੰਜਾਬਪਟਿਆਲਾ

ਸੁਖਬੀਰ ਬਾਦਲ ਵੱਲੋਂ ਐਲਾਨੇੇ 13 ਏਜੰਡਿਆਂ ਨੇ ਅਕਾਲੀ ਦਲ ਦੀ ਸਰਕਾਰ ਬਣਨ ਦਾ ਰਾਹ ਖੋਲ੍ਹਿਆ : : ਲੌਟ, ਭੰਗੂ

ਲਖਵੀਰ ਲੌਟ ਨੇ ਪਾਰਟੀ ਪ੍ਰਧਾਨ ਦੇ ਫੈਸਲੇ ਦਾ ਕੀਤਾ ਸਵਾਗਤ

ਪਟਿਆਲਾ 3 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੇ ਪੀਏਸੀ ਮੈਂਬਰ ਅਤੇ ਯੂਥ ਆਗੂ ਜਨਰਲ ਸਕੱਤਰ ਮਨਪ੍ਰੀਤ ਸਿੰਘ ਮਨੀ ਭੰਗੂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 13 ਏਜੰਡਿਆਂ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ 2022 ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨ ਲਈ ਰਸਤਾ ਸਾਫ ਹੋ ਗਿਆ ਹੈ।

ਪੀਏਸੀ ਮੈਂਬਰ ਲਖਵੀਰ ਸਿੰਘ ਲੌਟ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਮੁਫ਼ਤ ਬਿਜਲੀ ਦੀ ਸਹੂਲਤ ਸਮੇਤ ਕੀਤੇ ਬਾਕੀ ਦੇ ਐਲਾਨ 2022 ਵਿਚ ਵਫਾ ਹੋਣਗੇ ਅਤੇ ਹਰ ਵਰਗ ਨੂੰ ਕੀਤੇ ਐਲਾਨ ਦਾ ਲਾਭ ਪੁੱਜੇਗਾ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਜੋ ਕਿਹਾ ਉਹ ਕਰ ਵਿਖਾਇਆ। ਲਖਵੀਰ ਸਿੰਘ ਲੌਟ ਨੇ ਪਾਰਟੀ ਪ੍ਰਧਾਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਅਕਾਲੀ ਸਮਰਥਕਾਂ ਨੇ ਵੀ ਮੂੰਹ ਮਿਠਾ ਕਰਵਾਇਆ। ਇਸ ਮੌਕੇ ਲਖਵੀਰ ਸਿੰਘ ਲੌਟ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿਚ ਐਲਾਨ ਕਰਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ਲੋਕ ਹਿਤੈਸ਼ੀ ਰਿਹਾ ਅਤੇ ਜਿੰਨੇ ਵੀ ਵਾਅਦੇ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਉਹ ਪੂਰੇ ਕੀਤੇ ਹਨ ਅਤੇ 2022 ਵਿਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਵਿੰਦਰ ਸਿੰਘ ਜੌਹਰ, ਸਰੂਪ ਸਿੰਘ, ਇੰਦਰ ਸਿੰਘ, ਹਨੀ ਜੌਹਰ, ਅਮਰਜੀਤ ਸਿੰਘ ਤਿ੍ਰਪੜੀ, ਅਮਿ੍ਰਤਪਾਲ ਸਿੰਘ, ਬਲਵੀਰ ਸਿੰਘ ਰਾਏ, ਰਣਦੀਪ ਸਿੰਘ ਆਦਿ ਸ਼ਾਮਲ ਸਨ।
ਫੋਟੋ : ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਐਲਾਨ ਤੋਂ ਬਾਅਦ ਅਕਾਲੀ ਆਗੂ ਪੀਏਸੀ ਮੈਂਬਰ ਲਖਵੀਰ ਸਿੰਘ ਲੌਟ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ।    

Leave a Reply

Your email address will not be published. Required fields are marked *