ਪੰਜਾਬਪਟਿਆਲਾ

ਬਿਜਲੀ ਗਰੰਟੀ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਸੂਬੇ ਵਿੱਚ ਜਨਸੰਵਾਦ ਕੀਤੇ ਜਾ ਰਹੇ ਹਨ। ਅਜਿਹਾ ਜਨਸੰਵਾਦ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 26 ਦੇ ਤਫ਼ਜ਼ਲਪੁਰਾ ਪਾਰਕ ਵਿੱਚ ਕੀਤਾ ਗਿਆ। ਇਸ ਦੀ ਜਾਣਕਾਰੀ ਪ੍ਰਿੰਸੀਪਲ ਜੇ. ਪੀ. ਸਿੰਘ ਸੂਬਾ ਸਕੱਤਰ ਮੁਲਾਜ਼ਮ ਵਿੰਗ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਰੱਖੇ ਸੰਵਾਦ ਵਿੱਚ ਭਾਰੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਜਿੱਥੇ ਲੋਕਾਂ ਨੂੰ ਦੱਸਿਆ ਗਿਆ ਕਿ  ਆਮ ਆਦਮੀ ਪਾਰਟੀ ਵੱਲੋੰ 2022 ਵਿੱਚ ਸਰਕਾਰ ਬਣਨ ਉਪਰੰਤ ਬਿਜਲੀ ਦੇ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ, 24 ਘੰਟੇ ਲਗਾਤਾਰ ਸਪਲਾਈ ਅਤੇ ਆਮ ਆਦਮੀ ਦੇ ਪੈਡਿੰਗ ਬਿੱਲ ਮੁਆਫ ਕੀਤੇ ਜਾਣਗੇ। ਸੰਵਾਦ ਵਿੱਚ ਭਾਗ ਲੈਣ ਵਾਲੇ ਸਮੂਹ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਬਿਜਲੀ ਗਰੰਟੀ ਦੀ ਅਤੇ ਵਿਧਾਇਕ ਅਮਨ ਅਰੋੜਾ ਵੱਲੋੰ ਆਮਦਨ ਕਰ ਖ਼ੁਦ ਭਰਨ ਦੇ ਕੀਤੇ ਐਲਾਨ ਦੀ ਸ਼ਲਾਘਾ ਕੀਤੀ। ਆਮ ਆਦਮੀ ਪਾਰਟੀ ਵੱਲੋੰ ਸੰਵਾਦ ਵਿੱਚ ਪ੍ਰਿ. ਜੇ. ਪੀ. ਸਿੰਘ ਅਤੇ ਮੇਜਰ ਰਮਨ ਮਲਹੋਤਰਾ ਤੋਂ ਇਲਾਵਾ ਅਮਰਜੀਤ ਭਾਟੀਆ, ਗੁਰਧਿਆਨ ਸਿੰਘ, ਹਰਜੀਤ ਸਿੰਘ ਬਾਜਵਾ, ਸੁਖਵਿੰਦਰ ਕੌਰ ਆਹੀ, ਸੁਖਵਿੰਦਰ ਸਿੰਘ, ਰਾਜ ਕੁਮਾਰ, ਰੁਪਾਲੀ ਗਰਗ ਨੇ ਭਾਗ ਲਿਆ।

Leave a Reply

Your email address will not be published. Required fields are marked *