ਪੰਜਾਬਪਟਿਆਲਾ

ਗੁਰਦੁਆਰਾ ਨਾਨਕ ਮਤਾ ਪਹਿਲੀ ਪਾਤਸ਼ਾਹੀ ਉਤਰਾਖੰਡ ਵਿਖੇ ਕੀਤਾ ਗਿਆ ਸਿੱਖ ਮਰਿਆਦਾਵਾਂ ਦਾ ਘਾਣ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ: ਪ੍ਰੋ. ਚੰਦੂਮਾਜਰਾ

-ਉਤਰਾ ਖੰਡ ਅਤੇ ਉਤਰ ਪ੍ਰਦੇਸ਼ ਦੇ 50 ਸਿੱਖਾਂ ਦਾ ਵਫਦ ਪ੍ਰੋ. ਚੰਦੂਮਾਜਰਾ ਨੂੰ ਮਿਲਿਆ

ਪਟਿਆਲਾ, 9 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗੁਰਦੁਆਰਾ ਨਾਨਕ ਮਤਾ ਪਹਿਲੀ ਪਾਤਸਾਹੀ ਉਤਰਾਖੰਡ ਵਿਖੇ ਸਿੱਖ ਮਰਿਆਦਾਵਾਂ ਦਾ ਹੋਏ ਘਾਣ ਦੇ ਮਾਮਲੇ ਵਿਚ ਅੱਜ ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੇ 50 ਸਿੱਖਾਂ ਦਾ ਇੱਕ ਵਫਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉਤਰ ਪ੍ਰਦੇਸ਼ ਦੇ ਇੰਚਾਰਜ਼ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮਿਲਿਆ ਅਤੇ ਪਿਛਲੇ ਦਿੱਲੀ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੱਲੋਂ ਜਦੋਂ ਗੁਰਦੁਆਰਾ ਨਾਨਕਮੱਤਾ ਪਹਿਲੀ ਪਾਤਸ਼ਾਹੀ ਉਤਰਾਖੰਡ ਵਿਖੇ ਮੱਥਾ ਟੇਕਣ ਜਾਣ ਵੇਲੇ ਜਿਹੜੀਆਂ ਸਿੱਖ ਮਰਿਆਦਾ ਦਾ ਘਾਣ ਕੀਤਾ ਗਿਆ ਉਸ ਦੀ ਸਾਰੀ

ਰਿਪੋਰਟ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੂੰ ਸੌਂਪੀ ਗਈ। ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਵਫਦ ਦੀ ਗੱਲ ਨੂੰ ਧਿਆਨ ਸੁਣਿਆ ਅਤੇ ਵਫਦ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਮੀਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੱਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਕਰਵਾਈ ਜਾਵੇ ਤਾਂ ਪ੍ਰੋ. ਚੰਦੂਮਾਜਰਾ ਨੇ ਮੌਕੇ ‘ਤੇ ਫੋਨ ’ਤੇ ਮੀਟਿੰਗ ਫਿਕਸ ਕਰਵਾ ਦਿੱਤੀ। ਵਫਦ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਗੁਰਦੁਆਰਾ ਨਾਨਕਮੱਤਾ ਦੇ ਕਮੇਟੀ ਨੂੰ ਭੰਗ ਕਰਕੇ ਉਨ੍ਹਾਂ ਬਣਦੀ ਸਜਾ ਦਿੱਤੀ ਜਾਵੇ। ਵਫਦ ਦੀ ਗੱਲ ਸੁਣਨ ਤੋਂ ਬਾਅਦ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਿੱਖ ਮਰਿਆਦਾਵਾਂ ਦਾ ਘਾਣ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਲਦ ਹੀ ਕੋਈ ਵੱਡਾ ਐਕਸ਼ਨ ਲਿਆ ਜਾਵੇਗਾ। ਇਸ ਤੋਂ ਪਹਿਲਾਂ ਵਫਦ ਨੇ ਕੋਰੋਨਾ ਕਾਲ ਦੇ ਦੌਰਾਨ ਜਦੋਂ ਕੋਈ ਵੀ ਘਰ ਤੋਂ ਬਾਹਰ ਨਹੀਂ ਨਿਕਲਦਾ ਸੀ ਤਾਂ ਪ੍ਰੋ. ਚੰਦੂਮਾਜਰਾ ਨੇ ਉਤਰ ਪ੍ਰਦੇਸ਼ ਦੇ 50 ਹਜ਼ਾਰ ਸਿੱਖਾਂ ਦਾ ਉਜਾੜਾ ਹੋਣ ਤੋਂ ਰੋਕਿਆ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਯਾ ਯੋਗੀ ਨਾਥ ਨਾਲ ਮਿਲ ਕੇ ਉਨ੍ਹਾਂ ਸਿੱਖ ਆਗੂਆਂ ਦੀ ਮੀਟਿੰਗ ਫਿਕਸ ਕਰਵਾ ਕੇ ਮਸਲਾ ਹੱਲ ਕਰਵਾਇਆ। ਵਫਦ ਵਿਚ ਸ਼ਾਮਲ ਆਗੂਆਂ ਨੇ ਦੱਸਿਆ ਕਿ ਹੁਣ ਸਾਰਾ ਮਸਲਾ ਹੱਲ ਹੋ ਗਿਆ ਹੈ ਅਤੇ ਫਾਈਲ ਮੁੱਖ ਮੰਤਰੀ ਯੋਗੀ ਆਦਿਤਯ ਨਾਥ ਦੇ ਟੇਬਲ ’ਤੇ ਪਈ ਹੈ। ਇਸ ਦੇ ਲਈ ਵਫਦ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸੰਕਟ ਦੀ ਇਸ ਘੜੀ ਵਿਚ ਸਿੱਖਾਂ ਦੀ ਬਾਂਹ ਫੜੀ। ਵਫਦ ਵਿਚ ਜਸਵੀਰ ਸਿੰਘ ਵਿਰਕ ਲਖਨਉ, ਸੁਰਿੰਦਰ ਸਿੰਘ ਬਿਜਨੌਰ, ਕੁਲਵਿੰਦਰ ਸਿੰਘ ਬਿਜਨੌਰ, ਪਰਮੀਤ ਸਿੰਘ ਲਮੀਰਪੁਰ, ਪਾਲ ਸਿੰਘ ਲਖੀਮਪੁਰ, ਲਖਵਿੰਦਰ ਸਿੰਘ ਹਰਦੋਈ, ਗੁਰਪਾਲ ਸਿੰਘ ਸੀਤਾਪੁਰ, ਅਮਨਦੀਪ ਸਿੰਘ ਰਾਮਪੁਰ, ਹਮੀਰ ਸਿੰਘ ਬਰੇਲੀ, ਸੰਤੋਖ ਸਿੰਘ ਰੁਦਰਪੁਰ, ਨਿਰਮਲ ਸਿੰਘ ਰੁਦਰਪੁਰ, ਹਰਵਿੰਦਰ ਸਿੰਘ ਸਾਹਜਹਾਂਪੁਰ, ਦਿਲਬਾਗ ਸ਼ਾਹਜਹਾਂਪੁਰ, ਗੁਰਨਾਮ ਸਿੰਘ ਵੜੈਚ, ਦਵਿੰਦਰ ਸਿੰਘ ਕਿੱਛਾ,ਬਲਬੀਰ ਸਿੰਘ ਕਿੱਛਾ, ਜਸਵੀਰ ਸਿੰਘ ਬਘੌਰ ਆਦਿ ਆਗੂ ਸ਼ਾਮਲ ਸਨ। ਡੱਬੀ ਉਤਰ ਪ੍ਰਦੇਸ਼ ਚੋਣਾਂ ਵਿਚ ਬਸਪਾ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸੱਤ ਮੈਂਬਰੀ ਕਮੇਟੀ ਦਾ ਕੀਤਾ ਗਠਨ ਸ਼੍ਰੋਮਣੀ ਅਕਾਲੀ ਦਲ ਦੇ ਉਤਰ ਪ੍ਰਦੇਸ਼ ਦੇ ਇੰਚਾਰਜ਼ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਉਤਰ ਪ੍ਰਦੇਸ਼ ਤੋਂ ਆਏ ਸਿੱਖ ਆਗੂਆਂ ਨਾਲ ਮੀਟਿੰਗ ਕਰਕੇ ਉਤਰ ਪ੍ਰਦੇਸ਼ ਵਿਚ ਬਸਪਾ ਨਾਲ ਸਮਝੋਤੇ ਦੇ ਤਹਿਤ ਸੀਟਾਂ ਦੀ ਵੰਡ ਦੇ ਲਈ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਬਸਪਾ ਆਗੂਆਂ ਨਾਲ ਮੀਟਿੰਗ ਕਰਕੇ ਸੀਟਾਂ ਦੀ ਵੰਡ ਕਰੇਗੀ। ਇਥੇ ਇਹ ਦੱਸਣਯੋਗ ਹੈ ਕਿ ਉਤਰ ਪ੍ਰਦੇਸ਼ ਅਤੇ ਪੰਜਾਬ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਵਿਧਾਨ ਸਭਾ ਚੋਣਾ ਹਨ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਪਾਰਟੀ ਨੇ ਉਤਰ ਪ੍ਰਦੇਸ਼ ਦਾ ਇੰਚਾਰਜ਼ ਲਗਾਇਆ ਹੋਇਆ ਹੈ। ਫੋਟੋ ਕੈਪਸ਼ਨ: ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਉਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਆਏ ਵਫਦ ਨੂੰ ਸਨਮਾਨਤ ਕਰਦੇ ਹੋਏ।

Leave a Reply

Your email address will not be published. Required fields are marked *