ਸ਼ਹਿਰ ’ਚ ਪਾਰਦਰਸ਼ਤਾ ਨਾਲ ਕਰਵਾਇਆ ਵਿਕਾਸ, ਫੋਕੀ ਸ਼ੋਹਰਤ ਲਈ ਬੁੱਧੂ ਕਰ ਰਿਹਾ ਝੂਠਾ ਪ੍ਰਚਾਰ-ਮੇਅਰ
ਪਟਿਆਲਾ, 9 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਮੇਅਰ ਸੰਜੀਵ ਸਰਮਾ ਬਿੱਟੂ ਨੇ ਕਿਹਾ ਕਿ ਮੇਰੇ ਤੇ ਲੱਗੇ ਸਾਰੇ ਇਲਜਾਮ ਬੇਬੁਨਿਆਦ ਹਨ। ੳਨ੍ਹਾਂ ਕਿਹਾ ਸ਼ਹਿਰ ਵਿਚ ਪਾਰਦਰਸ਼ਤਾ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿਚ ਕੋਈ ਵੀ ਗਲਤ ਉਸਾਰੀ ਜਾਂ ਵਿਕਾਸ ਕਾਰਜ ਹੋਇਆ ਹੈ ਤਾਂ ਮੇਰੇ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ ਜਾਂ ਮੇਰੇ ਤੋਂ ਵੀ ਉਪਰ ਬੈਠੇ ਕਈ ਅਧਿਕਾਰੀ, ਲੋਕਲ ਬਾਡੀ ਮੰਤਰੀ ਅਤੇ ਮੁੱਖ ਮੰਤਰੀ ਤੱਕ ਬੈਠੇ ਹਨ, ਜਿਨ੍ਹਾਂ ਤੱਕ ਸ਼ਿਕਾਇਤ ਦਿੱਤੀ ਜਾ ਸਕਦੀ ਹੈ, ਪਰ ਕਾਂਗਰਸ ਵਿਚ ਰਹਿ ਕੇ ਅਨੁਸ਼ਾਸਨ ਤੋੜਨਾ ਅਤੇ ਆਪਣੀ ਸਰਕਾਰ ਦੇ ਕੰਮਾਂ ’ਤੇ ਸਵਾਲ ਖੜੇ ਕਰਨਾ ਠੀਕ ਨਹੀਂ ਹੈ। ਮੇਅਰ ਬਿੱਟੂ ਨੇ ਕਿਹਾ ਕਿ ਬਿਨਾ ਤੱਥਾਂ ਤੋਂ ਸ਼ਿਕਾਇਤ ਦਿੱਤੇ ਲੋਕਾਂ ਵਿਚ ਗਲਤ ਪ੍ਰਚਾਰ ਕਰਨਾ ਸਹੀ ਨਹੀ ਹੈ। ਉਨਾ ਕਿਹਾ ਕਿ ਬੁੱਧੂ ਵਿਰੋਧੀਆ ਦੇ ਬਹਿਕਾਵੇ ਵਿਚ ਆ ਕੇ ਸਰਕਾਰ ਦੀ ਭੰਡੀ ਕਰ ਰਿਹਾ ਹੈ ਜੋ ਕਿ ਕਿਸੇ ਵੀ ਤਰਾਂ ਦੇ ਪ੍ਰੋਟੋਕੋਲ ਅਨੁਸਾਰ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸ਼ਹਿਰ ਵਿਚ ਪਾਰਦਰਸ਼ਤਾ ਨਾਲ ਵਿਕਾਸ ਕਰਵਾਇਆ ਗਿਆ ਅਤੇ ਜਨਰਲ ਹਾਊਸ ਵਿਚ ਪਾਸ ਕੀਤੇ ਮਤਿਆਂ ਅਨੁਸਾਰ ਹੀ ਸਹਿਰ ਦੀ ਨੁਹਾਰ ਬਦਲੀ ਗਈ ਹੈ।

