ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ ਮੁਲਾਜਮ ਆਗੂਆਂ ਨੇ ਸ਼ੁਰੂ ਕੀਤੀ ਮੰਗਾਂ ਮੰਨਣ ਲਈ ਭੁੱਖ ਹੜਤਾਲ।
ਪਟਿਆਲਾ 14 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ ਮੁਲਾਜਮਾਂ ਨੇ ਅਜ਼ਾਦੀ ਦੇ 74ਵੇਂ ਦਿਹਾੜੇ ਤੇ ਵੱਡੇ ਜਥੇ ਵਜੋਂ ਆਗੂਆਂ ਵੱਲੋਂ 24 ਘੰਟਿਆਂ ਦੀ ਭੁੱਖ ਹੜਤਾਲ ਮਾਤਾ ਕੁਸ਼ਲਿਆ ਹਸਪਤਾਲ ਕੰਪਲੈਕਸ ਵਿਖੇ ਸਿਵਲ ਸਰਜਨ ਦਫਤਰ ਅੱਗੇ ਸ਼ੁਰੂ ਕੀਤੀ, ਭੁੱਖ ਹੜਤਾਲ ਤੇ ਚੋਥਾ ਦਰਜਾ ਮੁਲਾਜਮਾਂ ਦੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ ਮਾਧੋ ਲਾਲ, ਰਾਮ ਕਿਸ਼ਨ, ਗੁਰਦਰਸ਼ਨ ਸਿੰਘ, ਰਾਮ ਪ੍ਰਸਾਦ ਸਹੋਤਾ, ਸ਼ਿਵ ਚਰਨ, ਸੂਰਜਪਾਲ, ਰਾਮ ਜੋਧਾ, ਇੰਦਰ ਪਾਲ, ਰਤਨ ਸਿੰਘ, ਪ੍ਰਿਤਮ ਚੰਦ ਆਦਿ ਬੈਠੇ।
ਚੋਥਾ ਦਰਜਾ ਮੁਲਾਜਮਾਂ ਦਾ ਗਿਲਾ ਸੀ ਕਿ ਪੰਜਾਬ ਸਰਕਾਰ ਨੇ ਇਸ ਵਰਗੇ ਦੇ ਮੁਲਾਜਮ ਜੋ 98 ਫੀਸਦੀ ਅਨਸੁਚਿਤ ਜਾਤੀਆਂ, ਪੱਛੜੀ ਸ਼੍ਰੇਣੀਆਂ ਅਤੇ ਕਬੀਲਿਆਂ ਤੋਂ ਆਉਂਦੇ ਹਨ ਭਵਿੱਖ ਵਿੱਚ ਚੋਥਾ ਦਰਜਾ ਕਰਮਚਾਰੀਆਂ ਦੀ ਭਰਤੀ ਬੰਦ ਕਰਕੇ ਅਤੇ ਮੌਜੂਦਾ ਸਾਰੀਆਂ ਅਸਾਮੀਆਂ “ਡਾਇੰਗ ਕੇਡਰ” ਵਿੱਚ ਤਬਦੀਲ ਕਰਕੇ ਪਬਲਿਕ ਸੈਕਟਰ ਵਿੱਚ ਇਸ ਸਮਾਜ ਲਈ ਨੌਕਰੀਆਂ ਦਾ ਖਾਤਮਾ ਕਰ ਦਿੱਤਾ ਹੈ। ਇਸ ਤਰ੍ਹਾਂ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦਾ ਪੁਨਰਗਠਨ ਕਰਕੇ ਲੱਖਾਂ ਮੁਲਾਜਮਾਂ ਦੀਆਂ ਅਸਾਮੀਆਂ ਦਾ ਭੋਗ ਵੀ ਪਾ ਦਿੱਤਾ ਹੈ, ਵਰਕਚਾਰਜ, ਟੈਂਪਰੇਰੀ, ਐਡਹਾਕ, ਡੇਲੀਵੇਜਿਜ, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਇਮ ਕਰਮਚਾਰੀਆਂ ਦਾ ਠੇਕੇਦਾਰਾਂ ਦੁਆਰਾ ਆਰਥਿਕ ਸ਼ੋਸ਼ਣ ਕਰਵਾਕੇ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ ਕੋਵਿਡ—19 ਸਮੇਂ ਰੱਖੇ ਪੈਰਾ ਮੈਡੀਕਲ ਮੁਲਾਜਮ ਤੇ ਨਰਸਿੰਗ ਵੀ ਸ਼ਾਮਲ ਹਨ। ਪੱਕਾ ਵੀ ਨਹੀਂ ਕੀਤਾ ਜਾ ਰਿਹਾ। ਲੰਗੜਾ ਵੇਤਨ ਕਮਿਸ਼ਨ, 2004 ਦੀ ਪੈਨਸ਼ਨ ਅਤੇ ਸੁਪਰੀਮ ਕੋਰਟ ਦੇ ਫੈਸਲੇ ਬਰਾਬਰ—ਕੰਮ—ਬਰਾਬਰ ਤਨਖਾਹਾਂ ਨਾ ਦੇਣਾ ਕੋਰਟ ਦਾ ਅਪਮਾਨ ਕੀਤਾ ਜਾ ਰਿਹਾ ਹੈ। ਅਜਿਹੀ ਸਰਕਾਰ ਤੇ ਇਹਨਾ ਦੇ ਮੰਤਰੀਆਂ ਨੂੰ ਅਜ਼ਾਦੀ ਦਿਹਾੜੇ ਤੇ ਕੌਮੀ ਝੰਡਾ ਲਹਿਰਾਉਣ ਦਾ ਨੈਤਿਕ ਤੌਰ ਤੇ ਕੋਈ ਹੱਕ ਨਹੀਂ ਹੈ।
ਭੁੱਖ ਹੜਤਾਲੀ ਕੈਂਪ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਤੋਂ ਬਾਅਦ ਸੁਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਵੱਲੋ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ, ਇਹ ਭੁੱਖ ਹੜਤਾਲਾਂ ਚੋਥਾ ਦਰਜਾ ਮੁਲਾਜਮਾਂ ਤੇ ਕੱਚੇ ਮੁਲਾਜਮਾਂ ਵੱਲੋਂ ਸੁਬੇ ਦੇ ਸਾਰੇ ਜਿਲਾ ਸਦਰ ਮੁਕਾਮਾ ਤੇ ਰੱਖਿਆ ਗਇਆ ਹਨ। 15 ਅਗਸਤ ਨੂੰ ਝੰਡਾ ਮਾਰਚ ਕਰਕੇ, ਝੰਡਾ ਝੁਲਾਉਣ ਆ ਰਹੇ ਮੰਤਰੀਆਂ ਸਮੇਤ ਮੁੱਖ ਮੰਤਰੀ ਨੂੰ ਆਪਣੀ ਸਾਡੇ ਚਾਰ ਸਾਲ ਤੋਂ ਲਮਕ ਰਹਿਆ ਮੰਗਾਂ ਦਾ ਯਾਦ ਪੱਤਰ ਦੇਣਗੇ। ਪਟਿਆਲਾ ਵਿਖੇ ਝੰਡਾ ਲਹਿਰਾਉਣ ਆ ਰਹੇ ਕੈਬਨਿਟ ਮੰਤਰੀ, ਸ੍ਰੀ ਬ੍ਰਹਮਮਹਿੰਦਰਾ ਜੋ ਮੁਲਾਜਮ ਭਲਾਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਹਨ ਨੂੰ ਪਟਿਆਲਾ ਜਿਲੇ ਦਾ ਚੋਥਾ ਦਰਜਾ ਕਰਮਚਾਰੀ ਸਮੇਤ ਕੱਚੇ ਕਰਮਚਾਰੀ ਪੋਲੋ ਗਰਾਉਂਡ ਵਿਖੇ ਝੰਡਾ ਮਾਰਚ ਕਰਕੇ ਯਾਦ ਪੱਤਰ ਦੇਣ ਲਈ ਜਾਣਗੇ।

