ਅਕਾਲੀ ਦਲ ਬੀ.ਸੀ. ਵਿੰਗ ਦੇ ਨਵ—ਨਿਯੁਕਤ ਅਹੁਦੇਦਾਰਾਂ ਨੂੰ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੇ ਦਿੱਤਾ ਥਾਪੜਾ
ਬੀ.ਸੀ. ਵਿੰਗ ਦਾ ਹਰ ਅਹੁੱਦੇਦਾਰ ਤੇ ਵਰਕਰ ਪਾਰਟੀ ਹਿੱਤ ਕਾਰਜਾਂ ਨੂੰ ਸਮਰਪਿਤ—ਸ਼ੇਖਪੁਰਾ, ਧੀਮਾਨ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਜਿਲਾ ਦਿਹਾੜੀ ਪ੍ਰਧਾਨ ਗੁਰਦੀਪ ਸਿੰਘ ਸ਼ੇਖਪੁਰਾ ਦੀ ਅਗਵਾਈ ਵਿੱਚ ਉਹਨਾਂ ਵੱਲੋਂ ਨਵ—ਨਿਯੁਕਤ ਬੀ.ਸੀ. ਵਿੰਗ ਦੇ ਅਹੁਦੇਦਾਰਾਂ ਨੇ ਅਕਾਲੀ ਦਲ ਬੀ.ਸੀ. ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੂੰ ਜਿਲ੍ਹਾ ਪੱਧਰ ਤੇ ਪਾਰਟੀ ਹਿੱਤ ਗਤੀਵਿਧੀਆਂ ਸਬੰਧੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਹੀਰਾ ਸਿੰਘ ਗਾਬੜੀਆ ਨੇ ਨਵ—ਨਿਯੁਕਤ ਆਹੁਦੇਦਾਰਾਂ ਨੂੰ ਥਾਪੜਾ ਦਿੰਦਿਆ ਕਿਹਾ ਕਿ ਜਲਦ ਆਉਣ ਵਾਲੇ ਸਮੇਂ ਦੌਰਾਨ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਕਮਰ ਕੱਸ ਲੈਣ ਤੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਬਸਪਾ ਸਰਕਾਰ ਬਨਣ ਤੇ ਕੀਤੇ ਗਏ ਲੋਕ ਹਿੱਤ 13 ਨੁਕਾਤੀ ਐਲਾਨ ਨੂੰ ਘਰ—ਘਰ ਪਹੁੰਚਾਕੇ ਲੋਕਾਂ ਨੂੰ ਅਕਾਲੀ ਬਸਪਾ ਦੀ ਲਾਗੂ ਹੋਣ ਵਾਲੀਆਂ ਨੀਤੀਆਂ ਤੋਂ ਜਾਣੂ ਕਰਵਾਉਣ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਸੇਖਪੁਰਾ ਅਤੇ ਜਿਲਾ ਜਨਰਲ ਸਕੱਤਰ ਭੁਪਿੰਦਰ ਸਿੰਘ ਧੀਮਾਨ ਨੇ ਗਾਬੜੀਆ ਨੂੰ ਪਾਰਟੀ ਹਿੱਤ ਕਾਰਜਾਂ ਨਾਲ ਹਰ ਸਮੇਂ ਤਿਆਰ ਬਰ ਤਿਆਰ ਰਹਿਣ ਦਾ ਭਰੋਸਾ ਦਿੰਦਿਆ ਕਿਹਾ ਕਿ ਅਕਾਲੀ ਦਲ ਬੀ.ਸੀ. ਵਿੰਗ ਦੀ ਜਿਲਾ ਇਕਾਈ ਦਾ ਹਰ ਇੱਕ ਆਹੁਦੇਦਾਰ, ਪਾਰਟੀ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਜਿਲਾ ਪਟਿਆਲਾ ਦੇ ਹਰ ਇੱਕ ਵਿਧਾਨ ਸਭਾ ਖੇਤਰ ਵਿੱਚ ਗਤੀਵਿਧੀਆਂ ਨੂੰ ਤੇਜ ਰੱਖਿਆ ਹੋਇਆ ਹੈ, ਅਤੇ ਪੱਛੜੇ ਵਰਗ ਦੇ ਭਾਈਚਾਰੇ ਨੂੰ ਅਕਾਲੀ ਦਲ ਨਾਲ ਬਹੁ—ਗਿਣਤੀ ਵਿੱਚ ਜੋਡਿਆ ਜਾ ਰਿਹਾ ਅਤੇ ਪਾਰਟੀ ਦੀ ਮਜਬੂਤੀ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਇਸ ਮੌਕੇ ਅਮਨਦੀਪ ਸਿੰਘ ਢੋਂਟ, ਤੀਰਥ ਸਿੰਘ ਪ੍ਰੇਮ ਸਿੰਘ ਵਾਲਾ, ਲਖਵਿੰਦਰ ਸਿੰਘ ਲੱਖਾ, ਤੇਜਿੰਦਰ ਸਿੰਘ ਮੰਡੋਰ, ਗੁਰਮੀਤ ਸਿੰਘ ਬਹਾਦਰਗੜ੍ਹ, ਬਲਜੀਤ ਸਿੰਘ ਸੋਨੀ, ਅਮਰਿੰਦਰ ਸਿੰਘ ਹਨੀ, ਮਲਕੀਤ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਗੁਰੀ, ਹੈਪੀ ਜਲਾਲਪੁਰ ਆਦਿ ਹਾਜਰ ਸਨ।

