ਬਸੰਤ ਰਿਤੂ ਕਲੱਬ ਨੇ ਕਰਵਾਏ ਅੱਖਾਂ ਦੇ ਉਪਰੇਸ਼ਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਇੱਕ ਹਜਾਰ ਤੋਂ ਵੱਧ ਕਰਵਾਏ ਉਪਰੇਸ਼ਨ — ਡਾ. ਬਲਬੀਰ ਸਿੰਘ
ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਵਿਖੇ ਮਾਸਿਕ ਅੱਖਾਂ ਦੇ ਉਪਰੇਸ਼ਨ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਬਲਬੀਰ ਵੱਲੋਂ ਹਰ ਮਹੀਨੇ ਅੱਖਾਂ ਦੇ ਉਪਰੇਸ਼ਨ ਕੀਤੇ ਜਾਂਦੇ ਹਨ ਅਤੇ ਇਸ ਮਾਸਿਕ ਕੈਂਪ ਵਿੱਚ 15 ਉਪਰੇਸ਼ਨ ਚੁਣੇ ਗਏ ਅਤੇ ਜਰੂਰਤਮੰਦਾਂ ਦੇ ਮੋਤੀਆ ਬਿੰਦ ਦੇ ਉਪਰੇਸ਼ਨ ਮੁਫਤ ਕਰਕੇ ਲੈਂਜ ਪਾਏ ਗਏ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਕਲੱਬ ਚੇਅਰਮੈਨ ਰਾਮ ਜੀ ਦਾਸ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਕਲੱਬ ਵੱਲੋਂ ਹਰ ਮਹੀਨੇ ਜਰੂਰਤਮੰਦਾਂ ਦੇ ਅੱਖਾਂ ਦੇ ਉਪਰੇਸ਼ਨ ਕਰਕੇ ਮੁਫਤ ਲੈਂਜ ਪਾਏ ਜਾਂਦੇ ਹਨ। ਡਾ. ਬਲਬੀਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਵੱਲੋਂ ਜੋ ਮਾਸਿਕ ਅੱਖਾਂ ਦੇ ਉਪਰੇਸ਼ਨ ਕੈਂਪ ਲਗਾ ਕੇ ਲੋਕਾਂ ਦੇ ਮੁਫਤ ਉਪਰੇਸ਼ਨ ਕਰਵਾਏ ਜਾਂਦੇ ਹਨ ਉਹ ਇੱਕ ਸ਼ਲਾਘਾਯੋਗ ਕਦਮ ਹੈ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਕਲੱਬ ਵੱਲੋਂ ਹੁਣ ਤੱਕ 1000 ਲੋਕਾਂ ਦੇ ਮੁਫਤ ਉਪਰੇਸ਼ਨ ਕਰਵਾ ਕੇ ਮੁਫਤ ਲੈਂਜ ਪਵਾਏ ਜਾ ਚੁੱਕੇ ਹਨ। ਇਸ ਪ੍ਰੋਗਰਾਮ ਵਿੱਚ ਹਰਜੀਤ ਸਿੰਘ, ਅਮਰੀਸ਼ ਕੁਮਾਰ, ਮੁਕੇਸ਼ ਕੁਮਾਰ, ਮੇਹਰਵਾਨ ਸਿੰਘ, ਦਰਬਾਰ ਸਿੰਘ, ਧਰਮਿੰਦਰ ਕੁਮਾਰ, ਅਸ਼ੋਕ ਨਾਸਰਾ, ਇੰਜੀ: ਰੋਬਿੰਨ ਸਿੰਘ, ਇੰਜੀ: ਹਰਸ਼ਪ੍ਰੀਤ ਸਿੰਘ, ਆਦਿ ਨੇ ਭਾਗ ਲਿਆ।
ਜਾਰੀ ਕਰਤਾ : ਇੰਜੀ: ਆਕਰਸ਼ ਸ਼ਰਮਾ

