ਮੰਗਾਂ ਨਾ ਪੂਰੀਆਂ ਹੋਈਆਂ ਤਾਂ 28 ਅਗਸਤ ਨੂੰ ਮੋਹਾਲੀ ਵਿਖੇ ਰੋਸ ਰੈਲੀ ਅਤੇ ਮਾਰਚ ਕੱਢਿਆ ਜਾਵੇਗਾ — ਸੁਖਨੰਦਨ, ਭਾਂਖਣ, ਕੰਡਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅਣਰਿਵਾਇਜਡ ਅਤੇ ਪਾਰਸਲੀ ਰਿਵਾਇਜਡ ਸਾਂਝਾ ਮੁਲਾਜਮ ਫਰੰਟ ਪੰਜਾਬ ਦੀ ਅਹਿਮ ਮੀਟਿੰਗ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਵਾਲ ਅਤੇ ਦਲਜੀਤ ਸਿੰਘ ਭਾਖਰ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਛੇਵੇਂ ਪੇ ਕਮਿਸ਼ਨ ਵਿੱਚ ਵੱਖ—ਵੱਖ ਕੈਟਾਗਰੀਆਂ ਨਾਲ ਵਿਤਕਰਾ ਕਰਨ ਦੀ ਮੌਜੂਦਾ ਸਰਕਾਰ ਦੀ ਨਿੰਦਾ ਕੀਤੀ ਗਈ। ਜਦੋਂ ਕਿ ਸੰਨ 1968 ਤੋਂ ਸੰਨ 2016 ਤੱਕ ਜਿਨਾਂ ਕੈਟਾਗਰੀਆਂ ਦੇ ਪੇ ਸਕੇਲ ਬਰਾਬਰ ਸਨ ਉਹਨਾਂ ਨੂੰ 1—12—2011 ਦੀ ਸਰਕਾਰ ਵਲੋਂ ਬਣਾਈ ਗਈ ਸਬ ਕਮੇਟੀ ਨੇ ਕੁੱਝ ਨੂੰ 5910O20200O1900 ਤੋਂ ਵਧਾਕੇ 10300O34800O3200 ਦਾ ਸਕੇਲ ਦੇ ਦਿੱਤਾ ਗਿਆ।
ਪਰ ਬਾਕੀ ਦੀਆਂ ਕਈ ਕੈਟਾਗਰੀਆਂ ਨੂੰ ਕੋਈ ਵਾਧਾ ਨਹੀਂ ਦਿੱਤਾ, ਜੇ ਦਿੱਤਾ ਤਾਂ ਉਹਨਾਂ ਦਾ ਗਰੇਡ ਪੇ 1900 ਤੋਂ 2400 ਕਰ ਦਿੱਤਾ। ਇਸ ਤਰ੍ਹਾਂ ਕੋਈ 83 ਦੇ ਲਗਭਗ ਕੈਟਾਗਰੀਆਂ ਨੇ ਜਿਨਾ ਦੇ ਪੇਅ ਪੈਰੀਟੀ ਤੋੜੀ ਗਈ ਸੀ ਇਸ ਤਰ੍ਹਾਂ 2011 ਤੋਂ ਕਈਆਂ ਨੂੰ 73 ਪ੍ਰਤੀਸ਼ਤ ਤੋਂ 86 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਗਿਆ ਅਤੇ ਬਾਕੀ ਨੂੰ 9 ਪ੍ਰਤੀਸ਼ਤ ਤੋਂ 17 ਪ੍ਰਤੀਸ਼ਤ ਤੱਕ ਵਾਧਾ ਕੀਤਾ ਜਾ ਬਿਲਕੁਲ ਵੀ ਨਹੀਂ। ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆਂ, ਜਨਰਲ ਸਕੱਤਰ ਮੁਕੇਸ਼ ਕੰਡਾ ਨੇ ਅੱਗੇ ਕਿਹਾ ਕਿ ਜਿਨ੍ਹਾਂ ਕੈਟਾਗਰੀਆਂ ਦੀ ਪੇ ਪੈਰੀਟੀ ਟੁੱਟੀ ਸੀ ਸਰਕਾਰ ਨਾਲ ਆਪਣੇ ਵਿਭਾਗਾਂ ਵਲੋਂ ਅਨਾਮਲੀਆਂ ਦੂਰ ਕਰਨ ਦੀ ਮੰਗ ਕੀਤੀ ਸੀ, ਪਰੰਤੂ ਸਰਕਾਰ ਨੇ ਇਹ ਕਹਿਕੇ ਆਪਣਾ ਪੱਲਾ ਝਾੜ ਲਿਆ ਸੀ ਕਿ ਜਦੋਂ ਛੇਵਾਂ ਪੇ ਕਮਿਸ਼ਨ ਦਿੱਤਾ ਜਾਵੇਗਾ ਉਸ ਵਿੱਚ ਪੇ ਪੈਰੀਟੀ ਬਹਾਲ ਕਰਕੇ ਅਨਾਮਲੀਆਂ ਦੂਰ ਕੀਤੀਆਂ ਜਾਣਗੀਆਂ ਪਰੰਤੂ ਹੁਣ ਛੇਵੇ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਸਰਕਾਰ ਦੇ ਰਹੀ ਹੈ ਉਸ ਵਿੱਚ ਇਨ੍ਹਾਂ 83 ਕੈਟਾਗਰੀਆਂ ਬਾਰੇ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ। ਜਿਸ ਨਾਲ ਇਨ੍ਹਾਂ ਕੈਟਾਗਰੀਆਂ ਨੂੰ ਹੋਰ ਵੀ ਬਹੁਤ ਘਾਟਾ ਪੈ ਰਿਹਾ ਹੈ। ਸਾਝਾ ਮੁਲਾਜਮ ਫਰੰਟ ਪੰਜਾਬ ਅਤੇ ਯੂ.ਟੀ. ਨੇ 21 ਅਗਸਤ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਮਿਤੀ 28 ਅਗਸਤ ਨੂੰ ਮੋਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਉਪਰੰਤ ਰੋਸ ਮਾਰਚ ਕੀਤਾ ਜਾਵੇਗਾ ਤੇ ਇਸਦੇ ਜੋ ਵੀ ਸਿੱਟੇ ਨਿਕਲਣਗੇ ਉਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਨਰੇਸ਼ ਕੰਬੋਜ ਖੇਤੀਬਾੜੀ ਵਿਭਾਗ, ਗੁਰਵਿੰਦਰ ਸਿੰਘ ਹਾਇਰ ਐਜੂਕੇਸ਼ਨ, ਧਰਮਿੰਦਰ ਰਾਹੀ ਸੀ.ਟੀ.ਯੂ., ਮਨਦੀਪ ਸੈਣੀ ਡੇਰੀ ਵਿਭਾਗ, ਹਰਜੀਤ ਬਿੰਜਲ ਆਯੂਰਵੈਦਿਕ ਵਿਭਾਗ, ਗੁਰਕੰਵਲ ਸਿੰਘ ਲੈਬ ਅਸਿਸਟੈਂਟ, ਕੰਵਲਜੋਤ ਸਿੰਘ ਪਸ਼ੂ ਪਾਲਣ ਵਿਭਾਗ, ਸੁਖਵਿੰਦਰ ਸਿੰਘ ਪੰਜਾਬ ਐਜੂਕੇਸ਼ਨ ਵਿਭਾਗ, ਅਮਰਬੀਰ ਸਿੰਘ ਐਸ.ਐਲ.ਏ., ਜਰਨੈਲ ਸਿੰਘ ਸਿਹਤ ਵਿਭਾਗ, ਕੁਲਵਿੰਦਰ ਕਟਾਰੀਆ ਸਿੱਖਿਆ ਵਿਭਾਗ, ਗੁਰਸ਼ਰਨ ਜੀਤ ਸਿੰਘ ਪੰਜਾਬ ਰਾਜ ਕਾਨੂੰਨ ਸੇਵਾ ਵਿਭਾਗ, ਰਾਜ ਕੁਮਾਰ ਪੰਜਾਬ ਰੋਡਵੇਜ, ਨਰੇਸ਼ ਕੁਮਾਰ ਖੇਤੀਬਾੜੀ ਵਿਭਾਗ, ਮਨਜੀਤ ਸਿੰਘ ਸੈਣੀ ਹਾਰਟੀਕਲਚਰ ਵਿਭਾਗ, ਗੁਰਮੀਤ ਸਿੰਘ ਲੋਕਲਬਾਡੀ ਵਿਭਾਗ, ਸੁਖਨੰਦਨ ਸਿੰਘ ਪੰਜਾਬ ਰੋਡਵੇਜ, ਸੁਖਨੰਦਨ ਸਿੰਘ ਪੰਜਾਬ ਰੋਡੇਵਜ, ਮੁਕੇਸ਼ ਕੰਡਾ, ਰਾਜਪਾਲ ਲਸੋਈ, ਬਲਬੀਰ ਸਿਧਵਾ ਜਲ ਸਪਲਾਈ, ਗੁਰਦੇਵ ਸਿੰਘ ਸਿਰਸਵਾਲ, ਨੰਦ ਲਾਲ ਆਦਿ ਹਾਜਰ ਸਨ।
ਜਾਰੀ ਕਰਤਾ

