ਆਂਗਨਵਾੜੀ ਸੈਂਟਰ ਵਿਖੇ ਮਨਾਇਆ ਤੀਆਂ ਦਾ ਤਿਓਹਾਰ
ਮੁੱਖ ਮਹਿਮਾਨ ਦੇ ਤੌਰ ’ਤੇ ਮੋਹਿਤ ਮਹਿੰਦਰਾ ਨੇ ਕੀਤੀ ਸ਼ਿਰਕਤ
ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਜੀ ਦੀ ਰਹਿਨੁਮਾਈ ਹੇਠ ਪਟਿਆਲਾ ਦਿਹਾਤੀ ਹਲਕੇ ਵਿਚ ਕਾਂਗਰਸ ਪਾਰਟੀ ਦੇ ਵਿਕਾਸ ਨਗਰ ਗ੍ਰਾਮ ਪੰਚਾਇਤ ਤੋਂ ਸਰਪੰਚ ਤਾਰਾ ਦੱਤ ਦੀ ਅਗਵਾਈ ਹੇਠ ਆਂਗਨਵਾੜੀ ਸੈਂਟਰ ਵਿਕਾਸ ਨਗਰ ਵਿਖੇ ਤੀਆਂ ਦਾ ਤਿਓਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਪਹੁੰਚੇ ਅਤੇ ਇਸ ਵਿਰਾਸਤੀ ਤਿਓਹਾਰ ਨੂੰ ਮਨਾ ਕੇ ਸਮੂਹ ਮੈਂਬਰਾਂ ਨਾਲ ਖੁਸ਼ਿਆਂ ਨੂੰ ਸਾਂਝਾ ਕੀਤਾ। ਇਸ ਮੌਕੇ ਮੋਹਿਤ ਮਹਿੰਦਰਾ ਨੇ ਕਿਹਾ ਕਿ ਤੀਆਂ ਦਾ ਤਿਓਹਾਰ ਔਰਤਾਂ ਦੇ ਲਈ ਚਾਅ ਭਰਿਆ ਹੁੰਦਾ ਹੈ ਅਤੇ ਇਸ ਤਿਓਹਾਰ ’ਤੇ ਸਮੂਹ ਔਰਤਾਂ ਖੂਬਸੂਰਤ ਕੱਪੜੇ ਪਾ ਕੇ ਅਤੇ ਸਵਾਦਿਸ਼ਟ ਪਕਵਾਨ ਬਣਾ ਕੇ ਅਤੇ ਬੋਲੀਆਂ ਗਿੱਧਾ ਪਾ ਕੇ ਤਿਓਹਾਰ ਦੀ ਖੁਸ਼ੀ ਦਾ ਆਨੰਦ ਮਾਣਦੀਆਂ ਹਨ। ਇਸ ਮੌਕੇ ਗੁਰਪ੍ਰੀਤ ਪੰਚ, ਸ਼ੀਲਾ ਪੰਚ, ਅਕਵਿੰਦਰ, ਸਰੋਜ ਪੰਚ, ਕਨਵਰਸਿੰਘ ਪ੍ਰਧਾਨ, ਗਿਰੀਸ਼ ਸ਼ਰਮਾ ਪ੍ਰਧਾਨ, ਨਵੀਨ ਸ਼ਰਮਾ, ਹੈਰੀ ਬੋਪਾਰਾਏ ਐਸ.ਐਚ.ਓ. ਤ੍ਰਿਪੜੀ, ਸੁਨੀਤਾ ਸਰਪੰਚ, ਰਜਿੰਦਰ ਸੈਣੀ ਕੌਂਸਲਰ, ਵਿਜੈ ਕੁਮਾਰ ਬਲਾਕ ਸਮਿਤੀ ਮੈਂਬਰ, ਸਕੂਲ ਦੀਆਂ ਅਧਿਆਪਕਾਂ ਊਸ਼ਾ ਅਤੇ ਕਿਰਨ ਸਮੇਤ ਸਮੂਹ ਆਂਗਨਵਾੜੀ ਵਰਕਰ ਮੌਕੇ ’ਤੇ ਮੌਜੂਦ ਸਨ।

