ਪੰਜਾਬਪਟਿਆਲਾ

ਆਮ ਆਦਮੀ ਪਾਰਟੀ 2022 ਵਿੱਚ ਹਰ ਹਾਲਤ ਵਿੱਚ ਸਰਕਾਰ ਬਣਾਏਗੀ

ਪਟਿਆਲਾ: 20 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅਜਿਹਾ ਦਾਅਵਾ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸਕੱਤਰ ਪ੍ਰਿੰਸੀਪਲ ਜੇ. ਪੀ. ਸਿੰਘ ਨੇ ਉਦੋਂ ਕੀਤਾ ਜਦੋਂ ਹਲਕਾ ਪਟਿਆਲਾ ਦਿਹਾਤੀ ਦੇ ਦਸ਼ਮੇਸ਼ ਨਗਰ, ਤ੍ਰਿਪੜੀ ਇਲਾਕੇ ਤੋਂ ਦਰਜਨਾਂ ਪਰਿਵਾਰਾਂ ਨੇ ਸ਼੍ਰੀ ਚਰਨਜੀਤ ਸਿੰਘ ਐਸ ਕੇ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਆਪਣੇ ਸੰਬੋਧਨ ਵਿਚ ਪ੍ਰਿ. ਜੇ. ਪੀ. ਸਿੰਘ ਨੇ ਕਿਹਾ ਕਿ ਆਮ ਜਨਤਾ ਇਸ ਵੇਲੇ ਬਦਲ ਦੇਖਣਾ ਚਾਹੁੰਦੀ ਹੈ ਕਿਉਂਕਿ ਨਾਂ ਤਾਂ ਕੈਪਟਨ ਸਰਕਾਰ ਅਤੇ ਨਾਂ ਹੀ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਆਮ ਲੋਕਾਂ ਦੀ ਸਾਰ ਲਈ ਹੈ। ਵੋਟਾਂ ਵੇਲੇ ਵਾਅਦੇ ਕੀਤੇ ਜਾਂਦੇ ਹਨ ਪਰ ਪੂਰੇ ਨਹੀਂ ਕੀਤੇ ਜਾਂਦੇ।

ਇੱਕ ਪਾਸੇ ਮਹਿੰਗਾਈ ਦੀ ਮਾਰ ਦੂਜੇ ਪਾਸੇ ਲਾਕ ਡਾਊਨ। ਰੁਜ਼ਗਾਰ ਬੰਦ ਹਨ, ਹਰ ਰੋਜ਼ ਰੁਜ਼ਗਾਰ ਦੀ ਮੰਗ ਕਰਨ ਵਾਲਿਆਂ ਤੇ ਪੁਲਿਸ ਤਸ਼ੱਦਦ ਕੀਤਾ ਜਾਂਦਾ ਹੈ, ਪੈਟਰੋਲ/ਡੀਜ਼ਲ, ਬਿਜਲੀ ਪਾਣੀ ਦੀਆਂ ਕੀਮਤਾਂ ਵੱਧ ਰਹੀਆਂ ਹਨ, ਆਮ ਆਦਮੀ ਦੀ ਖਰੀਦ ਸ਼ਕਤੀ ਘਟ ਗਈ ਹੈ।  ਲੋਕ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਅਤੇ ਦਿੱਲੀ ਵਾਂਗ ਉਨ੍ਹਾਂ ਨੂੰ ਵੀ ਸਸਤੀ ਤੇ ਮੁਫ਼ਤ ਬਿਜਲੀ, ਵਧੀਆ ਸਿੱਖਿਆ ਤੇ ਸਿਹਤ ਸਹੂਲਤਾਂ ਮਿਲਣ। ਇਸ ਸਮੇਂ ਪਾਰਟੀ ਦੇ ਸੀਨੀਅਰ ਨੇਤਾ ਸਰਬਜੀਤ ਉਖਲਾ, ਕਿਸਾਨ ਵਿੰਗ ਦੇ ਵਾਈਸ ਪ੍ਰਧਾਨ ਗੁਰਧਿਆਨ ਸਿੰਘ, ਸੁਖਵਿੰਦਰ ਸਿੰਘ ਅਤੇ ਸੰਤੋਖ ਸ਼ੋਕੀ ਸਾਬਕਾ ਪੰਚ ਹਾਜ਼ਰ ਸਨ। 

Leave a Reply

Your email address will not be published. Required fields are marked *