ਪੰਜਾਬ

ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਨ ਨੁੰ ਸਮਰਪਤ ਪਿੰਡ ਰੋਹਟਾ ਸਾਹਿਬ ਨੂੰ 45 ਲੱਖ ਦੀ ਗਰਾਂਟ ਦਾ ਚੈੱਕ ਭੇਟ

ਇਲਾਕੇ ਦੀ ਲੰਮੇ ਸਮੇਂ ਤੋ ਸੜਕ ਨੂੰ ਚੌੜਾ ਕਰਨ ਦੀ ਮੰਗ ਨੂੰ ਕੀਤਾ ਪੁਰਾ-ਮੋਹਿਤ ਮਹਿੰਦਰਾ ਵੱਲੋਂ ਹਲਕੇ ਦੇ ਕਈ ਪਿੰਡਾਂ ਦੇ ਵਿਕਾਸ ਕਾਰਜਾਂ ਲਈ  ਚੈੱਕ ਤਕਸੀਮ ਕਰਨ ਦੇ ਨਾਲ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ- 

ਨਾਭਾ 21 ਅਗਸਤ( ਬਲਵੰਤ ਹਿਆਣਾ ) (ਮਧੂਸਾਰ ਬਿਊਰੋ) ਵਿਧਾਨ ਸਭਾ ਚੋਣਾਂ ਨੂੰ ਵੇਖਦਿਆ ਵੱਖ ਵੱਖ   ਪਾਰਟੀਆਂ ਦੇ ਆਗੂਆਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨਾ  ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ  ਦੇ ਸਪੁੱਤਰ ਤੇ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ  ਮੋਹਿਤ ਮਹਿੰਦਰਾ ਵੱਲੋਂ ਪਟਿਆਲਾ ਦਿਹਾਤੀ ਦੇ ਪਿੰਡ ਰੋਹਟਾ ਸਾਹਿਬ ਦੀ ਪੰਚਾਇਤ ਨੂੰ ਗੁਰੂ ਤੇਗ ਬਹਾਦਰ ਜੀ ਦੇ 400 ਸੌ ਸਾਲਾ ਜਨਮ ਦਿਹਾੜੇ ਨੂੰ ਸਮਰਪਿਤ 45 ਲੱਖ ਦੀ ਗ੍ਰਾਂਟ ਦਾ ਚੈੱਕ ਭੇਟ  ਕਰਨ ਦੇ ਨਾਲ ਨਾਲ   ਹਲਕੇ ਨਾਲ ਸਬੰਧਤ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਗੱਫੇ ਵੰਡੇ ਉਥੇ ਹੀ  ਕਈ ਪਿੰਡਾਂ ਵਿੱਚ ਮਿੰਨੀ ਪੈਲਿਸਾ ਅਤੇ ਪਾਰਕ ਬਣਾਉਣ ਦਾ ਐਲਾਨ ਕੀਤਾ ਉੱਥੇ ਹੀ ਇਲਾਕਾ ਵਾਸੀਆਂ ਤੇ ਸ਼੍ਰੋਮਣੀ ਕਮੇਟੀ  ਵਲੋ 20,25 ਸਾਲ ਤੋਂ ਲਟਕ ਰਹੀ  ਸਡ਼ਕ ਨੂੰ ਚੌੜੀ ਕਰਨ ਦੀ ਮੰਗ  ਨੂੰ ਪੂਰਾ ਕੀਤਾ ਜਿਸ ਦਾ ਨਿਰਮਾਣ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਇਸ ਸੜਕ ਦਾ ਨਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਗਿਆ ਹੈ  ਇਸ ਮੌਕੇ  ਮੋਹਿਤ ਮਹਿੰਦਰਾ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਪਾਰਟੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧੇ, ਕਿਹਾ ਕੀ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਵਿੱਚ ਚੋਣ ਲੜ ਕੇ ਵੇਖੋ  ਪਤਾ ਲੱਗ ਜਾਵੇਗਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਕਿੰਨਾ ਲਾਇਕ ਕਰਦੇ ਹਨ ਉਹਨਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਅਤੇ ਆਪ ਪਾਰਟੀ ਦਾ ਆਧਾਰ ਖਤਮ ਹੋ ਚੁੱਕਾ ਹੈ ਉਨ੍ਹਾਂ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖਡ਼੍ਹੀ ਹੈ  ਇਸ ਮੌਕੇ ਉਨ੍ਹਾਂ ਨਾਲ ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ ਜਨਾਬ ਬਹਾਦਰ ਖ਼ਾਨ ,ਬੀ ਡੀ ਪੀ ਓ ਰਜਨੀਸ਼ ਕੁਮਾਰ ਗਰਗ , ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਕੈਦੂਪੁਰ, ਸੰਮਤੀ  ਮੈਂਬਰ ਰਘਵੀਰ ਸਿੰਘ ਖੱਟੜਾ,  ਸਰਪੰਚ ਬੀਰਵਤੀ , ਜਗਤਾਰ ਸਿੰਘ ਨੰਬਰਦਾਰ ਰੋਹਟਾ ,ਅਜੈਬ ਸਿੰਘ ਸਰਪੰਚ ਰੋਹਟੀ ਬਸਤਾ, ਸੁਖਦੇਵ ਸਿੰਘ ਸੇਖੋਂ ਸੀਨੀਅਰ ਕਾਂਗਰਸੀ ਆਗੂ, ਸਰਪੰਚ  ਜਸਬੀਰ ਸਿੰਘ ਜੱਸੀ ਰੋਹਟੀ ਮੌੜਾ,   ਜਸਬੀਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ,  ਸੁਖਚੈਨ ਸਿੰਘ ਸਾਬਕਾ ਸੰਮਤੀ ਮੈਂਬਰ  , ਗੁਰਦੀਪ ਸਿੰਘ ਰੋਮੀ ਸੰਮਤੀ ਮੈਂਬਰ , ਸਰਪੰਚ ਯੂਨੀਅਨ ਪ੍ਰਧਾਨ ਰਘਵੀਰ ਸਿੰਘ ਰੋਡਾ ਕਨਸੂਹਾ, ਚਮਕੌਰ ਸਿੰਘ  ਸਰਪੰਚ ਕਿਸ਼ਨਗੜ੍ਹ ਗੁੜਥੜੀ  , ਭਜਨ ਸਿੰਘ ਸਿੰਬੜੋ ਡਰੈਕਟਰ ਵੇਰਕਾ ਮਿਲਕ ਪਲਾਂਟ ,   , ਦਰਸ਼ਨ ਸਿੰਘ ਸਰਪੰਚ ਲਲੌਡਾ, ਹਰਜਸਪਾਲ ਸਿੰਘ ਸੰਮਤੀ ਮੈਂਬਰ ਮਡੋੜ੍ ,ਜਗਤਾਰ ਸਿੰਘ ਬਾਲੀ ,ਸੁਖਵਿੰਦਰ ਸਿੰਘ ਹਿਆਣਾ ,ਨਰਿੰਦਰ ਸਿੰਘ ਹਿਆਣਾ ,ਕਾਹਨ ਸਿੰਘ ਹਿਆਣਾ ਖੁਰਦ , ਬੁੱਧ ਸਿੰਘ ਰੋਹਟੀ ਖ਼ਾਸ , ਜਗਦੇਵ ਸਿੰਘ ਨੰਬਰਦਾਰ , ਕੁਲਵੰਤ ਸਿੰਘ ਲਾਡੀ ਰੋਹਟੀ ਖ਼ਾਸ, ਲਾਲੀ ਮਡੌੜ ,ਸੁਪਿੰਦਰ ਸਿੰਘ ਇੱਛੇਵਾਲ  ,ਅਨਵਰ ਖਾਨ ਘਮਰੋਦਾ,  ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਤੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਰਹੇ

Leave a Reply

Your email address will not be published. Required fields are marked *