ਪੰਜਾਬ

4 ਸਤੰਬਰ ਨੂੰ ਹਲਕਾ ਅਮਲੋਹ ਵਿੱਚ ਪੁੱਜਣ ਤੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਜਾਵੇਗਾ ਗੱਠਜੋੜ ਵੱਲੋਂ ਭਰਵਾ ਸਵਾਗਤ – ਰਾਜੂ ਖੰਨਾ, ਕੁਲਵੰਤ ਮਹਿਤੋ।

ਸਵੇਰੇ 9 ਵਜੇ ਤੋਂ ਲੈਕੇ ਰਾਤ 9 ਵਜੇ ਤੱਕ ਰਹਿ ਕੇ ਹਲਕੇ ਦੀਆ ਸੰਗਤਾਂ ਨਾਲ ਕਰਨਗੇ ਗੱਲਬਾਤ।

ਅਮਲੋਹ / ਮੰਡੀ ਗੋਬਿੰਦਗੜ, 21 ਅਗਸਤ, (ਮਧੂਸਾਰ ਬਿਊਰੋ) 100 ਦਿਨਾਂ ਦੇ ਯਾਤਰਾ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ 4 ਸਤੰਬਰ ਨੂੰ ਹਲਕਾ ਅਮਲੋਹ ਵਿੱਚ ਪੁੱਜ ਕੇ ਵਰਕਰ ਮਿਲਣੀ ਸਮਾਗਮਾਂ ਵਿੱਚ ਵੱਖ ਵੱਖ ਥਾਵਾਂ ਤੇ ਜਿਥੇ ਹਲਕੇ ਦੇ ਵਰਕਰਾਂ ਤੇ ਆਗੂਆਂ ਦੀਆ ਸਮੱਸਿਆਵਾਂ ਸੁਣਨਗੇ।ਉਥੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਤੇ 13 ਨੁਕਾਤੀ ਪ੍ਰੋਗਰਾਮਾਂ ਤੋ ਵੀ ਵਿਸਥਾਰ ਵਿੱਚ ਜਾਣੂ ਕਰਵਾਉਗੇ।

ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਕੁਲਵੰਤ ਸਿੰਘ ਮਹਿਤੋ ਲੋਕ ਸਭਾ ਇੰਚਾਰਜ ਬਸਪਾ ਨੇ ਅੱਜ 4 ਸਤੰਬਰ ਨੂੰ ਹਲਕਾ ਅਮਲੋਹ ਅੰਦਰ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈਕੇ ਅੱਜ ਪਾਰਟੀ ਦਫਤਰ ਅਮਲੋਹ ਤੇ ਮੰਡੀਗੌਬਿੰਦਗੜ ਵਿਖੇ ਅਕਾਲੀ ਬਸਪਾ ਗੱਠਜੋੜ ਦੇ ਵਰਕਰਾਂ ਤੇ ਆਗੂਆਂ ਨਾਲ ਭਰਵੀਆਂ ਮੀਟਿੰਗਾਂ ਕਰਨ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈਕੇ ਵਰਕਰਾਂ ਤੇ ਆਗੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਉਹਨਾਂ ਕਿਹਾ ਕਿ 4ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਸਵੇਰੇ 9 ਵਜੇ ਤੋਂ ਲੈਕੇ ਰਾਤ 9 ਵਜੇ ਤੱਕ ਹਲਕਾ ਅਮਲੋਹ ਦੀਆ ਸੰਗਤਾਂ ਵਿੱਚ ਹੀ ਰਹਿਣਗੇ। ਜਿਥੇ ਸੁਖਬੀਰ ਸਿੰਘ ਬਾਦਲ ਸਰਕਲਾਂ ਦੇ ਵਰਕਰਾਂ ਤੇ ਆਗੂਆਂ ਨਾਲ ਵਰਕਰ ਮਿਲਣੀ ਕਰਨਗੇ। ਉਥੇ ਬਸਪਾ,ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਵਿੰਗਾ ਦੇ ਪ੍ਰਧਾਨਾਂ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਵੀ ਗੱਲਬਾਤ ਕਰਨਗੇ। ਇਸ ਤੋ ਇਲਾਵਾ ਮੰਡੀਗੌਬਿੰਦਗੜ ਦੇ ਇੰਡਰਸਟੀਲਿਸਟਾ, ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕਰਨਗੇ। ਉਹਨਾਂ ਕਿਹਾ ਕਿ 4ਸਤੰਬਰ ਦੇ ਪ੍ਰੋਗਰਾਮ ਨੂੰ ਇਤਿਹਾਸਕ ਬਣਾਉਣ ਲਈ ਹਲਕਾ ਅਮਲੋਹ ਦੀ ਸਮੁੱਚੀ ਗੱਠਜੋੜ ਲੀਡਰਸ਼ਿਪ ਪੱਬਾ ਭਾਰ ਹੈ।ਤੇ ਇਸ ਵਰਕਰ ਮਿਲਣੀ ਸਮਾਗਮਾਂ ਦੀ ਕਾਮਯਾਬੀ ਲਈ ਹਲਕੇ ਅੰਦਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ।ਤਾ ਜੋ 4 ਸਤੰਬਰ ਨੂੰ ਹਲਕੇ ਦੀਆ ਵੱਡੀ ਗਿਣਤੀ ਸੰਗਤਾ ਸ ਸੁਖਬੀਰ ਸਿੰਘ ਬਾਦਲ ਨੂੰ ਵਰਕਰ ਮਿਲਣੀ ਸਮੇਂ ਮਿਲ ਕੇ ਅਪਣੀਆਂ ਅਪਣੀਆਂ ਸਮੱਸਿਆਵਾਂ ਦੱਸ ਸਕਣ। ਉਹਨਾਂ ਕਿਹਾ ਕਿ ਇਸ ਸਮਾਗਮ ਲੲੀ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾ ਜੋ ਇਸ ਪੰਜਾਬ ਦੇ ਗੱਲ ਪ੍ਰੋਗਰਾਮ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਪੇਸ ਨਾ ਆਵੇ। ਰਾਜੂ ਖੰਨਾ ਨੇ ਹਲਕਾ ਅਮਲੋਹ ਦੀਆ ਸਮੁੱਚੀਆਂ ਸੰਗਤਾ ਨੂੰ ਅਪੀਲ ਕੀਤੀ ਕਿ ਉਹ 4 ਸਤੰਬਰ ਨੂੰ ਵੱਖ ਵੱਖ ਸਰਕਲਾਂ ਦੀਆ ਸ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆ ਜਾਣ ਵਾਲੀਆ ਮੀਟਿੰਗਾਂ ਵਿੱਚ ਵੱਡੀ ਗਿਣਤੀ ਸ਼ਾਮਿਲ ਹੋਣ ਤਾ ਜੋ 2022 ਵਿੱਚ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਉਹਨਾਂ ਦੀਆ ਸਮੱਸਿਆਵਾਂ ਦਾ ਹੱਲ ਹੋ ਸਕੇ। ਅੱਜ ਦੀਆ ਇਹਨਾਂ ਮੀਟਿੰਗਾਂ ਨੂੰ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਭਿੰਦਰ ਸਿੰਘ, ਕੈਪਟਨ ਜਸਵੰਤ ਸਿੰਘ ਬਾਜਵਾ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਦਰਸ਼ਨ ਸਿੰਘ ਬਦੀਨਪੁਰ,ਡਾ ਰਾਮ ਚੰਦ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਬਹਾਦਰ ਸਿੰਘ ਹੈਬਤਪੁਰ, ਸ਼ਰਧਾ ਸਿੰਘ ਛੰਨਾ,ਮਾਸਟਰ ਚਰਨ ਸਿੰਘ ਸੌਟੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਕੁਲਜੀਤ ਸਿੰਘ ਨਰੈਣਗੜ,ਹਰਿੰਦਰ ਸਿੰਘ ਸੇਖੋ ਸਰਪੰਚ, ਸੁਖਚੈਨ ਸਿੰਘ ਦੀਵਾ, ਜਥੇਦਾਰ ਕਰਮ ਸਿੰਘ ਘੁਟੀਡ, ਡਾ ਅਰਜੁਨ ਸਿੰਘ,ਗੁਰਚਰਨ ਸਿੰਘ ਖਨਿਆਣ,ਕੌਸਲਰ ਬਲਤੇਜ ਸਿੰਘ ਅਮਲੋਹ,ਹੰਸਰਾਜ ਅਮਲੋਹ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਯੂਥ ਅਕਾਲੀ ਦਲ ਦਾ ਮੁੱਖ ਬੁਲਾਰਾ ਬਣਨ ਤੇ ਸੰਦੀਪ ਸਿੰਘ ਨਸਰਾਲੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜ਼ਿਲ੍ਹਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਬੀਬੀ ਪੂਨਮ ਗੋਸਾਈ, ਬੀਬੀ ਪਿੰਕੀ ਰਾਣੀ, ਯੂਥ ਆਗੂ ਜਸਪ੍ਰੀਤ ਸਿੰਘ ਜੱਸੀ, ਦਰਸ਼ਨ ਸਿੰਘ ਨਸਰਾਲੀ, ਸਾਬਕਾ ਕੌਂਸਲਰ ਬਲਦੇਵ ਸਿੰਘ ਭੰਗੂ, ਬਿਕਰਮ ਸਿੰਘ ਬੀਕਾ, ਧਰਮਿੰਦਰ ਸਿੰਘ ਭੱਦਲਥੂਹਾ, ਜੀਵਨ ਸਿੰਘ ਸਹੋਤਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਨਾਜਰ ਸਿੰਘ, ਰੇਸ਼ਮ ਸਿੰਘ ਵਿਰਕ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਸ਼ਹਿਰੀ ਪ੍ਰਧਾਨ ਬੀਬੀ ਗੁਰਮੀਤ ਕੌਰ ਵਿਰਕ, ਪਰਮਿੰਦਰ ਸਿੰਘ ਨੀਟਾ ਸੰਧੂ, ਭਗਵਾਨ ਸਿੰਘ ਹੈਪੀ, ਸੇਵਾ ਸਿੰਘ ਅਮਲੋਹ, ਮਾਸਟਰ ਧਿਆਨ ਸਿੰਘ, ਚਰਨਜੀਤ ਸਿੰਘ ਚੰਨਾ, ਡਾ ਬਲਵੀਰ ਸਿੰਘ ਡਡਹੇੜੀ, ਗੁਰਜੀਤ ਸਿੰਘ ਕੋਟਲਾ, ਮਨਜੀਤ ਸਿੰਘ ਚਤੁਰਪੁਰਾ, ਬੀਬੀ ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ ਨੋਨੀ, ਜੱਸੀ ਭੁੱਲਰ, ਗੁਰਪ੍ਰੀਤ ਸਿੰਘ ਮਾਲੋਵਾਲ, ਜਸਵਿੰਦਰ ਸਿੰਘ ਗਰੇਵਾਲ, ਜੱਗੀ ਬੁੱਗਾ, ਬਿੱਟੂ ਕਪੂਰਗੜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪੰਕਜ਼ ਅਰੌੜਾ, ਕੇਵਲ ਖਾ ਧਰਮਗੜ, ਪ੍ਰਧਾਨ ਰਣਜੀਤ ਸਿੰਘ ਕੋਟਲੀ, ਗੁਰਨਾਮ ਸਿੰਘ ਪੁਰੀ, ਨਿਰਭੈ ਸਿੰਘ ਵਿਰਕ, ਹਰਵਿੰਦਰ ਸਿੰਘ ਬਿੰਦਾ, ਗੁਰਮੇਲ ਸਿੰਘ ਅਮਲੋਹ, ਅਜੀਤ ਸਿੰਘ ਬੰਟੀ, ਰਾਜੂ ਖਾ ਸਲਾਣਾ, ਯੂਥ ਆਗੂ ਬੰਟੀ ਜੱਸੜਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *