ਪੰਜਾਬਪਟਿਆਲਾ

ਸਹਿਰ ਦੇ ਵਿਕਾਸ ਕਾਰਜਾਂ ਦੀ ਵਿਜੀਲੈਂਸ ਜਾਂਚ ਦੀ ਮੰਗ

ਪਟਿਆਲਾ, 24 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਾਹੀ ਸਹਿਰ ਪਟਿਆਲਾ ਦੇ ‘ਚ ਹੋ ਰਹੇ ਵਿਕਾਸ ਕਾਰਜਾਂ ਦੀ
ਵਿਜੀਲੈਂਸ ਜਾਚ ਲਈ ਆਮ ਆਦਮੀ ਪਾਰਟੀ ਸਹਿਰੀ ਪਟਿਆਲਾ ਨੇ ਮੰਗ ਕੀਤੀ ਹੈ। ਆਪ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਵੱਲੋਂ ਲੋਕਾਂ ਦੀਆਂ ਸਿਾਕਇਤਾਂ ਸੁਣੀਆਂ ਅਤੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਸ਼ਹਿਰੀ ਦੀ ਸਮੂਹ ਟੀਮ ਵੀ ਮੌਜੂਦ ਰਹੀ।

ਉਨਾ ਕਿਹਾ ਕਿ ਸਥਾਨਕ ਵਾਰਡ ਨੰਬਰ 38 ਸਹੀਦ ਕੁਲਦੀਪ ਸਿੰਘ ਮਾਰਗ ਵਿਖੇ ਸਬੰਧਿਤ ਠੇਕੇਦਾਰ ਵੱਲੋਂ ਨਾਲੀਆਂ ਵਿਚ ਪਾਏ ਜਾ ਰਹੇ ਘਟੀਆ ਦਰਜੇ ਦੇ ਪਾਈਪਾਂ  ਕਾਰਨ ਵੱਡੀਆਂ ਦਿੱਕਤਾਂ ਆ ਰਹੀਆ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਵਧੀਆ ਕੁਆਲਟੀ ਦੀਆਂ ਪਲਾਸਟਿਕ ਪਾਇਪਾਂ ਮਨਜੂਰ ਹਨ, ਜਦਕਿ ਠੇਕੇਦਾਰ ਵੱਲੋਂ ਘਟੀਆ ਦਰਜੇ ਦੀਆਂ ਸੀਮਿੰਟਾਂ ਪਾਇਪਾਂ ਪਾ ਕਿ ਕੰਮ ਚਲਾਇਆ ਜਾ ਰਿਹਾ ਹੈ। ਉਨਾ ਮੰਗ ਕੀਤੀ ਕਿ ਵਿਜੀਲੈੈਸ ਵੱਲੋਂ ਤੁਰੰਤ ਜਾਂਚ ਕਰਕੇ ਦੋਸੀਆਂ ਵਿਰੁਧ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਕੁੰਦਨ ਗੋਗੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ, ਸਿਮਰਨ ਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ,ਜਸਵਿੰਦਰ ਰਿੰਪਾ, ਸੁਸ਼ੀਲ ਮਿੱਡਾ, ਰਾਜਵੀਰ ਸਿੰਘ( ਤਿੰਨੋਂ ਬਲਾਕ ਪ੍ਰਧਾਨ)ਸੀਨੀਅਰ ਆਗੂ ਜਗਤਾਰ ਸਿੰਘ ਤਾਰੀ, ਸਾਗਰ ਧਾਲੀਵਾਲ, ਰਾਮਦਾਸ ਸਿੰਘ,ਕਰਮਜੀਤ ਸਿੰਘ ਤਲਵਾੜ, ਭਾਰਤ ਭੂਸ਼ਣ, ਨੀਲਕਾਂਤ ਲੱਕੀ, ਕਰਮਜੀਤ ਸਿੰਘ ਸ਼ੰਟੀ,ਸਨੀ ਡਾਬੀ ਵੀ ਮੌਜੂਦ ਰਹੇ।

Leave a Reply

Your email address will not be published. Required fields are marked *