ਵੱਧ ਰਹੀਆਂ ਰਸੋਈ ਗੈਸ ਅਤੇ ਤੇਲ ਦੀਆਂ ਕੀਮਤਾਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ।
ਪਟਿਆਲਾ:- 25 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੀ ਪਟਿਆਲਾ ਦਿਹਾਤੀ ਇਕਾਈ ਵੱਲੋੰ ਪ੍ਰਿੰਸੀਪਲ ਜੇ. ਪੀ. ਸਿੰਘ ਸੂਬਾ ਸਕੱਤਰ ਮੁਲਾਜ਼ਮ ਵਿੰਗ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਲਗਾਤਾਰ ਵੱਧ ਰਹੀਆਂ ਰਸੋਈ ਗੈਸ ਅਤੇ ਤੇਲ ਦੀਆਂ ਕੀਮਤਾਂ ਵਿਰੁੱਧ ਤ੍ਰਿਪੜੀ ਬਾਜ਼ਾਰ ਪਟਿਆਲਾ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਕੋਹਲੀ ਸਵੀਟਸ ਤੋਂ ਸ਼ੁਰੂ ਹੋਇਆ। ਮੁਜ਼ਾਹਰੇ ਦੌਰਾਨ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕੀਤਾ ਗਿਆ।
ਅੰਤ ਵਿੱਚ ਕਸ਼ਮੀਰੀਆਂ ਗੁਰਦੁਆਰਾ ਸਾਹਿਬ ਪਹੁੰਚ ਕੇ ਪ੍ਰਿ. ਜੇ. ਪੀ. ਸਿੰਘ ਨੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਮੋਦੀ ਸਰਕਾਰ ਨੇ ਅਦਾਨੀਆਂ,ਅੰਬਾਣੀਆਂ ਦੇ ਹੱਥ ਸਾਰਾ ਦੇਸ਼ ਵੇਚ ਦਿੱਤਾ ਹੈ। ਐਲ. ਆਈ. ਸੀ., ਰੇਲਵੇਜ਼ ਵਰਗੇ ਲਾਭਦਾਇਕ ਪਬਲਿਕ ਸੈਕਟਰ ਦੇ ਅਦਾਰਿਆਂ ਸਮੇਤ ਹਵਾਈ ਅੱਡੇ ਆਦਿ ਅਦਾਨੀਆਂ ਅੰਬਾਣੀਆਂ ਨੂੰ ਵੇਚ ਦਿੱਤੇ ਹਨ। ਇਨ੍ਹਾਂ ਕਾਰਪੋਰੇਟ ਘਰਾਣਿਆਂ ਦੀ ਤੇਲ ਦੇ ਕਾਰੋਬਾਰ ਤੇ ਇਜਾਰੇਦਾਰੀ ਹੋਣ ਕਰਕੇ ਹਰ ਰੋਜ਼ ਤੇਲ ਕੀਮਤਾਂ ਵੱਧ ਰਹੀਆਂ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ ਪਰ ਸਾਡੇ ਦੇਸ਼ ਵਿੱਚ ਪੈਟਰੋਲ 100 ਰੁਪਏ ਪਾਰ ਹੈ ਤੇ ਡੀਜ਼ਲ 100 ਰੁਪਏ ਨੂੰ ਛੂਹ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ਥੋੜ੍ਹੇ ਸਮੇਂ ਵਿੱਚ ਦੁੱਗਣੀਆਂ ਹੋ ਗਈਆਂ ਹਨ। ਰੋਸ ਪ੍ਰਦਰਸ਼ਨ ਨੂੰ ਤ੍ਰਿਪੜੀ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਭਰਪੂਰ ਸਮਰਥਨ ਮਿਲਿਆ। ਇਸ ਸਮੇਂ ਪਾਰਟੀ ਦੇ ਸੀਨੀਅਰ ਨੇਤਾ ਅਮਰਜੀਤ ਭਾਟੀਆ, ਸਰਬਜੀਤ ਉਖਲਾ, ਗੁਰਧਿਆਨ ਸਿੰਘ, ਵਰਿੰਦਰ ਗੌਤਮ, ਜਸਵੰਤ ਕਹਲੋਂ, ਬਲਜੀਤ ਸ਼ਰਮਾ, ਕੇਵਲ ਬਾਵਾ, ਪ੍ਰੀਤ ਘੁਮਾਣ, ਸੁਖਵਿੰਦਰ ਕੌਰ ਆਹੀ ਹਾਜ਼ਰ ਸਨ।

