ਪਟਿਆਲਾ

ਭਾਈ ਘਨੱਈਆ ਹਾਲ ਨੇੜੇ ਗੁਰਦੁਆਰਾ ਟਿਕਾਣਾ ਭਾਈ ਰਾਮ ਕਿਸ਼ਨ ਵਿਖੇ ਲੱਗੀ 200 ਵਿਅਕਤੀਆਂ ਨੂੰ ਡੋਜ਼..

ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ(ਰਜਿ) ਪਟਿਆਲਾ ਦੇ ਸਹਿਯੋਗ ਨਾਲ

ਪਟਿਆਲਾ 26 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸਿਹਤ ਵਿਭਾਗ ਪੰਜਾਬ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਕੋਵਿਡ –19 ਵੈਕਸੀਨੇਸਨ ਕੈਂਪ ਮਿਤੀ 26–8–2021 ਨੂੰ ਭਾਈ ਘਨੱਈਆ ਹਾਲ ਨੇੜੇ ਗੁਰਦੁਆਰਾ ਟਿਕਾਣਾ ਭਾਈ ਰਾਮ ਕਿਸ਼ਨ ਟੀ ਬੀ ਹਸਪਤਾਲ ਰੋਡ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਲਗਾਇਆ ਗਿਆ ਜਿਸ ਵਿੱਚ ਪਹਿਲੀ ਡੋਜ  ਤੇ ਦੂਜੀ ਡੋਜ ਲਗਾਈ ਗਈ।

ਇਹ ਡੋਜ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਲਗਾਈ ਗਈ।ਜਿਸ ਵਿੱਚ ਫ਼ਤਹਿ ਐਕਸਪ੍ਰੈਸ ਤੋਂ ਜ਼ਿਲਾ ਇੰਚਾਰਜ ਗੁਰਪ੍ਰੀਤ ਸਿੰਘ ਜਖਵਾਲੀ ਅਤੇ ਹਾਰਡ ਬ੍ਰੇਨਜ਼ ਫਿਨਾਸਿਆਲ ਸਰਵਿਸ ਅਮਰੀਕ ਸਿੰਘ ਮੰਡੀ ਤੇ ਗਿਆਨ ਜਯੋਤੀ ਐਜੂਕੇਸ਼ਨ ਉਪਕਾਰ ਸਿੰਘ ਉਹਨਾਂ ਦੇ ਸਹਿਯੋਗ ਨਾਲ ਵਿਸ਼ਾਲ ਮੈਗਾ ਕੈਂਪ ਲਗਾਇਆ ਗਿਆ ਜਿਸ ਵਿੱਚ 200 ਡੋਜ਼ ਲਗਾਈ ਗਈ ਜਿਸ ਵਿੱਚ ਸਿਹਤ ਵਿਭਾਗ ਵੱਲੋਂ ਡਾਕਟਰ ਵਿਨੂੰ ਗੋਇਲ, ਡਾਕਟਰ ਰੰਜਨਾ ਤੇ ਨਰਸਿੰਗ ਸਟਾਫ਼ ਮਨਜੀਤ ਕੌਰ, ਜਸਪ੍ਰੀਤ ਕੌਰ, ਕਾਜਲ ,ਰਚਨਾ ,ਅਮਰੀਕ ਸਿੰਘ ਮੰਡੀ ,ਉਪਕਾਰ ਸਿੰਘ ,ਮਨਮੋਹਨ ਸਿੰਘ ਮੰਡੀ,ਜੋਗਿੰਦਰ ਸਿੰਘ, ਜਗਤਾਰ ਸਿੰਘ, ਗੁਰਪਾਲ ਸਿੰਘ, ਸੇਵਾ ਸਿੰਘ,ਸਤਿੰਦਰ ਸਿੰਘ, ਹੈਪੀ,ਕਮਲ ,ਗੁਰਜੀਤ ਸਿੰਘ, ਪੂਨਮ ,ਹਰਮਨ, ਰੇਨੂੰ,ਹਰਦੀਪ ਕੌਰ ਜੱਸੋਵਾਲ,ਮਨਜੀਤ ਕੌਰ, ਰਸਵਿੰਦਰ ਸਿੰਘ adv. ਜੇਜੀ, ਵਰਿੰਦਰ ਸਿੰਘ ਆਦਿ ਹਾਜ਼ਰ ਰਹੇ।ਇਸ ਮੌਕੇ ਵਿਸ਼ੇਸ ਤੌਰ ਤੇ ਪ੍ਰਧਾਨ ਉਪਕਾਰ ਸਿੰਘ ਤੇ ਗਿਆਨ ਜਯੋਤੀ ਐਜੂਕੇਸ਼ਨ ਵੱਲੋ ਆਏ ਹੋਏ ਸਟਾਫ਼ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *