ਪਟਿਆਲਾ

ਵੀਰ ਹਕੀਕਤ ਰਾਏ ਸਕੂਲ ਵਿਖੇ ਅੈਨ ਸੀ ਸੀ ਗਤੀਵਿਧੀਆਂ ਸੁਰੂ – ਸਰਲਾ ਭਟਨਾਗਰ।

ਪਟਿਆਲਾ 26 ਅਗਸਤ  (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੈਨ ਸੀ ਸੀ ਗਰੁਪ ਸੁਰੂ ਹੋ ਗਏ ਹਨ ਜਿਸ ਹਿਤ ਬਚਿਆ ਅਤੇ ਮਾਪਿਆ ਵਿੱਚ ਬਹੁਤ ਉਤਸ਼ਾਹ ਹੈ ਕਿਉਂਕਿ ਅੈਨ ਸੀ ਸੀ ਰਾਹੀ ਜਿਥੇ ਬਚਿਆ ਦਾ ਸਾਨਦਾਰ ਕੈਰੀਅਰ ਬਨਦਾ , ਨੋਕਰੀ ਵਿਚ ਸਹੂਲਤਾਂ ਮਿਲਦੀਆਂ ਅਤੇ ਇਨਸਾਨ ਦੇ ਦਿਲ ਦਿਮਾਗ ਵਿੱਚ ਅਨੁਸ਼ਾਸਨ ਆਗਿਆਪਾਲਣ ਵਫਾਦਾਰੀ ਫੁਰਤੀ ਤਾਕਤ ਹਿੰਮਤ ਦਲੇਰੀ ਅਤੇ ਰਾਸ਼ਟਰ ਮਾਨਵਤਾ ਵਾਤਾਵਰਣ ਦੀ ਸੇਵਾ ਸੰਭਾਲ ਦਾ ਜਜ਼ਬਾ ਹਮੇਸ਼ਾ ਲਈ ਪੈਦਾ ਹੋ ਜਾਂਦਾ ਹੈ ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ  ਜੀ ਨੇ ਸਕੂਲ ਵਿਖੇ ਅਜਾਦੀ ਦਿਵਸ ਦੇ ਸਬੰਧ ਵਿੱਚ ਜਾਗਰਿਤੀ ਪ੍ਰੋਗਰਾਮ ਸਮੇ ਦਿਤੀ।

ਸਕੂਲ ਅੈਨ ਸੀ ਸੀ ਆਫੀਸਰ ਸ੍ਰੀਮਤੀ ਸਚਨਾ ਰਾਣੀ ਨੇ ਦੱਸਿਆ ਕਿ ਬਹੁਤ ਬੱਚੇ ਅੈਨ ਸੀ ਸੀ ਲੈਣ ਹਿਤ ਅਗੇ ਆ ਰਹੇ ਹਨ ਅਤੇ ਅੈਨ ਸੀ ਸੀ ਆਫੀਸਰਜ ਵੀ ਸਮੇ ਸਮੇਂ  ਕੈਡਿਟਾਂ ਨੂੰ ਗਾਈਡ ਅਤੇ ਉਤਸਾਹਿਤ ਕਰਦੇ ਰਹਿੰਦੇ ਹਨ, ਅੱਜ ਸਕੂਲ ਵਿਖੇ ਭਾਰਤ ਦੀ ਆਜਾਦੀ ਦਿਵਸ ਦੇ ਸਬੰਧ ਵਿੱਚ ਕੀਤੀਆ ਕੁਰਬਾਨੀਆਂ ਤਿਆਗ ਸਵਿਧਾਨ ਨਿਯਮਾਂ ਕਾਨੂੰਨਾਂ ਬਾਰੇ ਪ੍ਰਿੰਸੀਪਲ ਸਰਲਾ ਭਟਨਾਗਰ ਜੀ ਨੇ ਜਾਣਕਾਰੀ ਦਿੱਤੀ। ਸ੍ਰੀ ਕਾਕਾ ਰਾਮ ਵਰਮਾ ਜੀ ਸੇਵਾ ਮੁਕਤ ਜਿਲਾ ਟਰੇਨਿੰਗ ਅਫਸਰ ਰੈਡ ਕਰਾਸ ਨੇ ਵਿਦਿਆਰਥੀਆਂ ਨੂੰ ਫਸਟ ਏਡ ਦੀ ਏ ਬੀ ਸੀ ਡੀ, ਕਿਸੇ ਬੇਹੋਸ਼ ਇਨਸਾਨ ਦੀ ਨਬਜ ਸਾਹ ਕਿਰਿਆ ਬੰਦ ਹੋਣ ਤੇ ਸੀਪੀਆਰ ਬਣਾਉਟੀ ਸਾਹ ਦੇਣ ਦੀ ਪ੍ਰੈਕਟਿਸ ਜਾਣਕਾਰੀ ਦਿੱਤੀ। ਸਾਰੇ ਕੇਡਿਟਜ ਨੇ ਰਾਸ਼ਟਰ ਮਾਨਵਤਾ ਪਰਿਵਾਰਾਂ ਵਾਤਾਵਰਣ ਦੀ ਸੇਵਾ ਸੰਭਾਲ ਅਨੁਸ਼ਾਸਨ ਵਿੱਚ ਰਹਿਣ ਅਤੇ  ਨਸ਼ਿਆ ਹਾਦਸਿਆਂ ਅਪਰਾਧਾਂ ਤੋ ਬਚਣ ਸਖਤ ਮਿਹਨਤ ਕਰਨ ਹਿਤ ਪ੍ਰਣ ਕੀਤਾ।

Leave a Reply

Your email address will not be published. Required fields are marked *