ਪੰਜਾਬ

ਮਾਲੀ ਦਾ ਅਸਤੀਫਾ ਸਿਰਫ ਇੱਕ ਧੋਖਾ ਹੈ, ਸਿੱਧੂ ਦੀ ਟੀਮ ਪਾਕਿਸਤਾਨ ਪੱਖੀ ਭਾਸ਼ਾ ‘ਤੇ ਸੋਨੀਆ ਰਾਹੁਲ ਦੀ ਰਹੱਸਮਈ ਚੁੱਪੀ ਕਿਉਂ: ਚੁਗ

ਚੰਡੀਗੜ੍ਹ, 27 ਅਗਸਤ (ਮਧੂਸਾਰ ਬਿਊਰੋ) ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਨ ਚੁੱਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਦਾ ਅਹੁਦਾ ਛੱਡਣਾ ਕਾਂਗਰਸ ਪਾਰਟੀ ਵੱਲੋਂ ਅੱਖਾਂ ਵਿੱਚ ਧੂੜ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਚੁੱਘ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਜਿਵੇਂ ਮਾਲੀ ਦੁਆਰਾ ਉਠਾਏ ਗਏ ਅਤੇ ਜੰਮੂ-ਕਸ਼ਮੀਰ ‘ਤੇ ਪਾਕਿਸਤਾਨ ਦੀ ਭਾਸ਼ਾ ਬੋਲਣ ਵਰਗੇ ਮੁੱਦਿਆਂ ਦਾ ਏਆਈਸੀਸੀ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਖੁਦ ਸਿੱਧੂ ਨੂੰ ਜਵਾਬ ਦੇਣਾ ਚਾਹੀਦਾ ਹੈ।  ਚੁੱਘ ਨੇ ਕਿਹਾ ਕਿ ਸਿੱਧੂ ਨੇ ਆਪਣੇ ਆਪ ਨੂੰ ਮਾਲੀ ਦੇ ਕਿਸੇ ਵੀ ਜਨਤਕ ਬਿਆਨ ਤੋਂ ਦੂਰ ਨਹੀਂ ਕੀਤਾ, ਜਿਸ ਤੋਂ ਸਪੱਸ਼ਟ ਹੈ ਕਿ ਜੋ ਕੁਝ ਵੀ ਮਾਲੀ ਨੇ ਦੇਸ਼ ਦੇ ਹਿੱਤ ਦੇ ਵਿਰੁੱਧ ਕਿਹਾ, ਸਿੱਧੂ ਉਸ ਨਾਲ ਸਹਿਮਤ ਸਨ।  ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ‘ਤੇ ਦੋਹਰੀ ਖੇਡ ਖੇਡਣ ਲਈ ਕਾਂਗਰਸ ਦੀ ਨਿੰਦਾ ਕਰਦੇ ਹੋਏ ਚੁੱਘ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਮਾਲੀ ਦਾ ਪਾਕਿਸਤਾਨ ਪੱਖੀ ਰੁਖ ਆਈਐਸਆਈ ਦੁਆਰਾ ਪ੍ਰਯੋਜਿਤ ਵਿਘਨਕਾਰੀ ਅਤੇ ਵੱਖਵਾਦੀ ਤਾਕਤਾਂ ਦੇ ਵਿਰੁੱਧ ਦੇਸ਼ ਦੀ ਲੜਾਈ ਨੂੰ ਖਤਰੇ ਵਿੱਚ ਪਾ ਰਿਹਾ ਹੈ। ਚੁੱਘ ਨੇ ਕਾਂਗਰਸੀ ਨੇਤਾਵਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਅਖੌਤੀ ਦੇਸ਼ ਭਗਤ ਆਗੂ ਸੱਤਾ ਦੀ ਕੁਰਸੀ ਲਈ ਦੇਸ਼ ਦੇ ਮਾਣ ਨੂੰ ਦਾਅ ‘ਤੇ ਲਗਾਉਣ ਤੋਂ ਸੰਕੋਚ ਨਹੀਂ ਕਰਦੇ।

Leave a Reply

Your email address will not be published. Required fields are marked *