ਪੰਜਾਬਪਟਿਆਲਾ

ਕੈਬਨਿਟ ਮੰਤਰੀ ਬ੍ਰਹਮਮਹਿੰਦਰਾ ਦਾ ਕਾਲੇ ਝੰਡਿਆਂ ਨਾਲ ਵਿਰੋਧ

ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ 7 ਸਤੰਬਰ ਨੂੰ ਮੋਤੀ ਮਹਿਲ ਦੇ ਘਿਰਾਉ ਦੀ ਚਿਤਾਵਨੀ

ਪਟਿਆਲਾ 1 ਸਤੰਬਰ (ਅਮਰੀਕਇੰਦਰ ਸਿੰਘ) ਸਿਆਸਤਦਾਨਾਂ ਦਾ ਲਗਾਤਾਰ ਵਿਰੋਧ ਜਾਰੀ ਹੈ,ਜਿਸ ਦੇ ਚਲਦਿਆਂ ਅੱਜ ਕੈਬਨਿਟ ਮੰਤਰੀ ਬ੍ਰਹਮਮਹਿੰਦਰਾ ਨੂੰ ਵੀ ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਅੱਜ ਅਰਬਨ ਅਸਟੇਟ ਫੇਜ਼ 2 ਵਿਖੇ ਸਥਿਤ ਬੀ.ਐਸ ਐਨ.ਐਲ ਵਿਖੇ ਪੀ.ਐਸ.ਪੀ.ਸੀ ਐਲ ਸਬ ਡਵੀਜਨ ਦੇ ਦਫਤਰ ਦਾ ਉਦਘਾਟਨ ਕਰਨ ਪੁਜੇ ਸਨ।ਇਸ ਉਦਘਾਟਨ ਤੋਂ ਪਹਿਲਾਂ ਹੀ ਜਲ ਸਪਲਈ ਅਤੇ ਪਾਵਰਕਾਮ ਵਿਭਾਗ ਦੇ ਮੁਲਾਜਮਾਂ ਵੱਲੋਂ ਕਾਲੇ ਝੰਡਿਆਂ ਨਾਲ ਬ੍ਰਹਮਮਹਿੰਦਰਾ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਕੇ ਵਿਰੋਧ ਕੀਤਾ ਗਿਆ।

ਇਸ ਮੋਕੇ ਜਲ ਸਪਲਾਈ ਠੇਕਾ ਮੁਲਾਜਮ ਸੰਘਰਸ਼ ਕਮੇਟੀ ਦੇ ਪ੍ਰਧਾਨ ਜੀਤ ਸਿੰਘ ਬਠੋਈ ਦੀ ਅਗਵਾਈ ਵਿੱਚ ਬ੍ਰਹਮਮਹਿੰਦਰਾ ਦਾ ਘਿਰਾਉ ਕੀਤਾ ਗਿਆ।ਇਸ ਮੋਕੇ ਮੁਲਾਜਮ ਆਗੂ ਪਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਰੋਸ ਪ੍ਰਗਟਾਵਾ ਇਸ ਕਰਕੇ ਹੈ ਕਿ ਬ੍ਰਹਮਮਹਿੰਦਰਾ ਕਮੇਟੀ ਦੇ ਚੇਅਰਮੈਨ ਹਨ,ਜਿਨ੍ਹਾਂ ਨੂੰ ਕਈ ਵਾਰੀ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਯਾਦ ਕਰਵਾਇਆ ਗਿਆ ਪਰ੍ਰੰਤੂ ਅੱਜ ਤਕ ਸਾਡੀ ਕੋਈ ਮੰਗ ਪੁਰੀ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਸਮੂਹ ਮੁਲਾਜ਼ਮ 7 ਸਤੰਬਰ ਨੂੰ ਮੋਤੀ ਮਹਿਲ ਦਾ ਘਿਰਾਉ ਕਰਨਗੇ।…..

Leave a Reply

Your email address will not be published. Required fields are marked *