ਜੇਲ ਤੋਂ ਫਰਾਰ 25000 ਰੁਪਏ ਦੇ ਇਨਾਮੀ ਬਦਮਾਸ਼ ਗਿਰਫਤਾਰ
ਇਕ ਪਿਸਟਲ, 3 ਜਿੰਦਾ ਕਾਰਤੂਸ ਬਰਾਮਦ
ਚੰਡੀਗੜ੍ਹ, 1 ਸਤੰਬਰ (ਮਧੂਸਾਰ ਬਿਊਰੋ)- ਹਰਿਆਣਾ ਪੁਲਿਸ ਵੱਲੋਂ ਅਪਰਾਧੀਆਂ ‘ਤੇ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ 25000 ਰੁਪਏ ਦੇ ਇਨਾਮੀ ਬਦਮਾਸ਼ ਨੂੰ ਰਿਵਾੜੀ ਜਿਲ੍ਹੇ ਤੋਂ ਗਿਰਫਤਾਰ ਕਰ ਉਸ ਦੇ ਕਬਜੇ ਤੋਂ ਇਕ ਦੇਸੀ ਪਿਸਟਲ ਅਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਿਰਫਤਾਰ ਦੋਸ਼ੀ ਦੀ ਪਹਿਚਾਣ ਮਹੇਂਦਰਗੜ੍ਹ ਜਿਲ੍ਹੇ ਦੇ ਸ਼ਕਤੀ ਸਿੰਘ ਉਰਫ ਗੁਰੂ ਦੇ ਰੂਪ ਵਿਚ ਹੋਈ ਹੈ। ਦੋਸ਼ੀ ਰਿਵਾੜੀ ਜੇਲ ਦੇ ਵਿਸ਼ੇਸ਼ ਕੋਵਿਡ ਸੈਕਸ਼ਨ ਤੋਂ 8 ਤੇ 9 ਮਈ ਦੀ ਰਾਤ ਨੂੱ ਫਰਾਰ ਹੋ ਗਿਆ ਸੀ।
ਪੁਲਿਸ ਟੀਮ ਦੋਸ਼ੀ ਨੂੰ ਫੜਨ ਲਈ ਹਰਿਆਣਾ ਸਮੇਤ. ਰਾਜਸਤਾਨ ਅਤੇ ਗੁਜਰਾਤ ਵਿਚ ਵੀ ਉਸ ਦੇ ਠਿਕਾਨਿਆਂ ‘ਤੇ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਦੋਸ਼ੀ ‘ਤੇ 25 ਹਜਾਰ ਰੁਪਏ ਦਾ ਇਨਾਮ ਵੀ ਐਲਾਨ ਕੀਤਾ ਗਿਆ ਸੀ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਰਿਵਾੜੀ ਜਿਲ੍ਹੇ ਦੇ ਸਹਾਰਨਵਾਸ ਕਟ ਦੇ ਕੋਲ ਨਾਕਾਬੰਦੀ ਕੀਤੀ ਗਈ ਮੋਟਰਸਾਈਕਲ ਸਵਾਰ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਗਿਆ । ਤਲਾਸ਼ੀ ਲੈਣ ‘ਤੇ ਉਸ ਦੇ ਕਬਜੇ ਤੋਂ ਇਕ ਦੇਸੀ ਪਿਸਟਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਹੋਰ ਦੋਸ਼ੀਆਂ ਸਮੇਤ ਸ਼ਕਤੀ ਸਿੰਘ ਵੀ ਹੱਤਿਆ ਦੇ ਇਕ ਮਾਮਲੇ ਵਿਚ ਰਿਵਾੜੀ ਜਿਲ੍ਹੇ ਵਿਚ ਕੋਵਿਡ ਕੇਅਰ ਸੈਂਟਰ ਵਿਚ ਬੰਦ ਸੀ ਜੋ ਬੇਰਕੇ ਦੀ ਗ੍ਰਿਲ ਕੱਟ ਕੇ ਫਰਾਰ ਹੋ ਗਿਆ ਸੀ। ਕੋਵਿਡ-19 ਪਾਜੀਟਿਵ ਪਾਏ ਜਾਣ ਦੇ ਬਾਅਦ ਉਸ ਨੂੰ ਰਿਵਾੜ. ਜੇਲ ਭੇਜਿਆ ਗਿਆ ਸੀ। ਵਰਨਣਸੋਗ ਹੈ ਕਿ ਪੁਲਿਸ ਨੇ ਪਿਛਲੇ ਦਿਨ ਇਕ ਅਹਿਮ ਕਾਰਵਾਈ ਵਿਚ ਅਵੈਧ ਹਥਿਆਰ ਤਸਕਰੀ ਵਿਚ ਸ਼ਾਮਿਲ 4 ਦੋਸ਼ੀਆਂ ਨੂੰ ਕਾਬੂ ਕਰ 34 ਪਿਸਟਲ ਅਤੇ 45 ਮੈਗਜਨ ਵੀ ਬਰਾਮਦ ਕੀਤੀਆਂ ਹਨ।

