ਪੰਜਾਬਪਟਿਆਲਾ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ

ਪਟਿਆਲਾ : 03 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵੱਖ—ਵੱਖ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ, ਕੰਟਰੈਕਟ, ਆਊਟ ਸੋਰਸ ਅਤੇ ਡੇਲੀਵੇਜਿਜ਼ ਮੁਲਾਜਮ ਖੋਜ ਮੈਡੀਕਲ ਤੇ ਸਿੱਖਿਆ ਵਿਭਾਗ ਦੇ ਮੁਲਾਜਮਾਂ ਵਲੋਂ ਕੀਤੀ ਕੰਮ ਛੋੜ ਹੜਤਾਲ ਜੋ 10ਵੇਂ ਦਿਨ ਵਿੱਚ ਸ਼ਾਮਲ ਹੋਈ, ਹੜਤਾਲੀ ਕੈਂਪ ਵਿੱਚ ਸ਼ਾਮਲ ਹੋਏ, ਸਮੂੰਹ ਮੁਲਾਜਮਾਂ ਪੰਜਾਬ ਸਰਕਾਰ ਅਤੇ ਵਿਭਾਗ ਦੀ ਅਫਸਰਸ਼ਾਹੀ ਵਲੋਂ ਹੜਤਾਲ ਤੇ ਮੰਗਾਂ ਦਾ ਕੋਈ ਵੀ ਨੋਟਿਸ ਨਾ ਲੈਣ ਤੇ ਜੋਰਦਾਰ ਪਿੱਟ ਸਿਆਪਾ ਕੀਤਾ।

ਹੜਤਾਲੀ ਕੈਂਪ ਵਿੱਚ ਜਿਵੇਂ ਹੀ ਖਬਰ ਪਹੁੰਚੀ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਕੱਚੇ ਮੁਲਾਜਮਾਂ ਦੀਆਂ ਨੌਕਰੀਆਂ ਪੱਕੀਆਂ ਕਰਨ, ਘੱਟੋ—ਘੱਟ ਉਜਰਤਾ ਵਿੱਚ ਵਾਧਾ ਨਾ ਕਰਨ ਅਤੇ ਕਰੋਨਾ ਯੋਧਿਆਂ ਦੀਆਂ ਤਨਖਾਹਾਂ ਵਧਾਉਣ ਸਮੇਤ ਵਿਭਾਗ ਵਿੱਚ ਨਾ ਖਪਾਉਣ ਅਤੇ ਰੈਗੂਲਾਈਜੇਸ਼ਨ ਐਕਟ 2020 ਵਿੱਚ ਸੋਧਾ ਨਾ ਕਰਨ, 2004 ਦੀ ਪੈਨਸ਼ਨ ਬਹਾਲ ਨਾ ਕਰਨ, ਪੇ—ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਿੱਚ ਸਰਕਾਰ ਦੁਆਰਾ ਕੀਤਾ ਗਿਆ ਰੋਲ ਖਚੋਲ ਵਿੱਚ ਸੋਧਾ ਨਾ ਕਰਨ ਤੇ ਬਰਾਬਰ ਕੰਮ ਬਰਾਬਰ ਤਨਖਾਹਾਂ ਦਾ ਸਿਧਾਨਤ ਲਾਗੂ ਨਾ ਕਰਨ ਸਬੰਧੀ ਕੋਈ ਵੀ ਫੈਸਲਾ ਨਾ ਕਰਨ ਤੇ ਇਕੱਤਰ ਹੋਏ ਮੁਲਾਜਮ ਰੋਹ ਵਿੱਚ ਆ ਗਏ ਤੇ ਹਸਪਤਾਲ ਕੰਪਲੈਕਸ ਵਿਚੋਂ ਸੜਕਾਂ ਤੇ ਨਿਕਲ ਆਏ ਤੇ ਮੁਜਾਹਰਾ ਸ਼ੁਰੂ ਕਰ ਦਿੱਤਾ ਅਤੇ ਮਾਰਚ ਕਰਦੇ ਹੋਏ ਵਾਈ.ਪੀ.ਐਸ. ਚੌਂਕ ਵਿਖੇ ਪਹੁੰਚਕੇ ਧਰਨਾ ਮਾਰਕੇ ਆਵਾਜਾਈ ਨੂੰ ਮੁਕਰਾਲ ਠੱਪ ਕਰਕੇ ਰੱਖ ਦਿੱਤਾ, ਜਿੱਥੇ ਸਰਕਾਰ ਵਿਰੁੱਧ ਜਮ ਕੇ ਰੈਲੀ ਕਰਕੇ ਭੜਾਸ ਕੱਢੀ। ਉੱਥੇ ਹੀ 11 ਘੜੇ ਵੀ ਭੰਨੇ।

ਇਸ ਮੌਕੇ ਐਕਸ਼ਨ ਦੀ ਅਗਵਾਈ ਕਰਦੇ ਹੋਏ ਮੁਲਾਜਮਾਂ—ਮਜਦੂਰਾਂ ਦੀ ਪ੍ਰਮੁੱਖ ਆਗੂਆਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਾਮ  ਕਿਸ਼ਨ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਸਵਰਨ ਸਿੰਘ ਬੰਗਾ, ਜਗਮੋਹਨ ਸਿੰਘ ਨੋਲੱਖਾ, ਮਾਧੋ ਲਾਲ, ਰਾਮ ਲਾਲ ਰਾਮਾ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਅਰੁਣ ਕੁਮਾਰ, ਅਜੈ ਸਿਪਾ, ਗੋਲੂ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਕਿਸ਼ੋਰ ਕੁਮਾਰ ਟੋਨੀ, ਪ੍ਰਦੀਪ ਕੁਮਾਰ, ਇੰਦਰ ਪਾਲ, ਗੁਰਦਰਸ਼ਨ ਸਿੰਘ, ਤਰਲੋਚਨ ਮੰਡੋਲੀ, ਉਂਕਾਰ ਸਿੰਘ, ਲਾਭ ਸਿੰਘ, ਸ਼ਾਮ ਸਿੰਘ, ਲਖਵਿੰਦਰ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਹਰਬੰਸ ਸਿੰਘ, ਸਤਿਨਰਾਇਣ ਗੋਨੀ, ਕਰਮਜੀਤ ਸਿੰਘ ਟਿੱਕਾ, ਰਾਮ ਪਾਲ, ਰਤਨ ਕੁਮਾਰ,  ਗੁਰਲਾਲ ਸਿੰਘ,  ਰਤਨ  ਸਿੰਘ,   ਕੁਲਵਿੰਦਰ ਸਿੰਘ, ਕਿਸ਼ੋਰ ਕੁਮਾਰ ਟੋਨੀ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।
ਇੱਥੇ ਦਰਸ਼ਨ ਸਿੰਘ ਲੁਬਾਣਾ ਨੇ ਸਾਰੇ ਵਰਗ / ਮੁਲਾਜਮ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮਿਤੀ 11 ਸਤੰਬਰ ਨੂੰ ਪੰਜਾਬ, ਯੂ.ਟੀ. ਮੁਲਾਜਮ ਤੇ ਪੈਨਸ਼ਨ ਫਰੰਟ ਵਲੋਂ ਚੰਡੀਗੜ੍ਹ ਸੈਕਟਰ 25 ਵਿੱਚ ਐਲਾਨ ਕੀਤੀ ਰੈਲੀ ਵਿੱਚ ਸਮੂਹਕ ਤੌਰ ਤੇ ਸ਼ਾਮਲ ਹੋਣ। 

Leave a Reply

Your email address will not be published. Required fields are marked *