ਪ੍ਰੋ: ਪੰਕਜ ਮੋਹਿਂਦਰੂ ਦੀ ਅਬਲੋਵਾਲ ਪਿੰਡਾਂ ਵਿੱਚ ਮਹਾਂ ਰਾਜਨਿਤਿਕ ਸਭ ਚ ਉਮੜੀ ਭੀੜ
ਪਟਿਆਲਾ, 5 ਸਿਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰੋ: ਪੰਕਜ ਮੋਹਿੰਦਰੂ ਨੇ ਥਾਪਰ ਕਾਲਜ ਦੇ ਪਿੱਛੇ ਅਬਲੋਵਾਲ ਪਿੰਡ ਵਿੱਚ ਇੱਕ ਬਹੁਤ ਵੱਡੀ ਸਭਾ ਨੂੰ ਸੰਬੋਧਨ ਕੀਤਾ | ਇਹ ਮੀਟਿੰਗ ਸਰਦਾਰ ਗੁਰਮੀਤ ਸਿੰਘ ਦਿਓਲ ਵਲੋਂ ਆਯੋਜਿਤ ਕੀਤੀ ਗਈ ਸੀ | ਮੀਟਿੰਗ ਤੋਂ ਪਹਿਲਾਂ ਪ੍ਰੋ: ਪੰਕਜ ਮੋਹਿੰਦਰੂ ਨੇ ਕਈ ਦਿਨ ਵਾਰਡ ਨੰ: 1 ਦੀਆਂ ਸਾਰੀਆਂ ਕਾਲੋਨੀਆਂ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕੀਤਾ |

ਇਨਾਂ ਕਲੋਨੀਆਂ ਵਿਚ ਸੈਂਚਰੀ ਐਨਕਲੇਵ, ਗੁਰਦੀਪ ਕਾਲੋਨੀ, ਕ੍ਰਿਸ਼ਨਾ ਕੋਲੋਨੀ, ਕਰਤਾਰ ਕੋਲੋਨੀ, ਪ੍ਰੀਤਮ ਨਗਰ, ਨਿਉਲ ਕੋਲੋਨੀ, ਬਾਜੀਗਰ ਬਸਤੀ ਆਦਿ ਸ਼ਾਮਿਲ ਸਨ | 200 ਤੋਂ ਜਿਆਦਾ ਲੋਕਾਂ ਨੇ ਸਭਾ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਪ੍ਰੋ: ਪੰਕਜ ਮੋਹਿੰਦਰੂ ਨੂੰ ਪਟਿਆਲਾ 1 ਵਿਧਾਨ ਸਭਾ ਖੇਤਰ ਤੋਂ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਵੀ ਦਿਲਵਾਇਆ |
ਪ੍ਰੋ: ਪੰਕਜ ਮੋਹਿੰਦਰੂ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਬੜੇ ਉਤਸ਼ਾਹ ਨਾਲ ਦੱਸਿਆ ਕਿ ਪਟਿਆਲਾ ਦੀ ਜਨਤਾ ਦਾ ਵਿਸ਼ਵਾਸ ਹੁਣ ਸਾਰੀਆਂ ਵੱਡੀਆਂ ਪਾਰਟੀਆਂ ਤੋਂ ਉੱਠ ਚੁਕਾ ਹੈ | ਤੇ ਉਹ ਸਿਅਦ-ਭਾਜਪਾ ਦੇ ਦਸ ਸਾਲਾਂ ਦਾ ਰਾਜ ਅਜੇ ਤਕ ਨਹੀਂ ਭੂਲੇ ਹਨ ਜਦੋਂ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ ਸੀ | ਕਾਂਗਰਸ ਪਾਰਟੀ ਦੇ ਵਿਧਾਇਕ ਵੀ ਆਪਣੇ ਹਲਕੇ ਚੋਂ ਪਿਛਲੇ ਪੰਜ ਸਾਲਾਂ ਤੋਂ ਗਾਇਬ ਹਨ |
ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਹਾਲੇ ਤਕ ਪਟਿਆਲਾ 1 ਤੋਂ ਆਪਣੇ ਉਮੀਦਵਾਰ ਦਾ ਫੈਸਲਾ ਨਹੀਂ ਕਰ ਪਾਈ |
ਵਾਰਡ ਨੰ 1 ਦੀਆਂ ਔਰਤਾਂ ਨੇ ਪ੍ਰੈਸ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਦੱਸਿਆ | ਮਾਤਾ ਸ਼ਕੁੰਤਲਾ, ਜੋ ਕਿ ਨਾਰਾਇਣ ਆਸ਼ਰਮ ਦੀ ਸੰਯੋਜਕ ਹੈ, ਨੇ ਕਿਹਾ ਕਿ ਇਹ ਗਰੀਬ ਇਲਾਕਾ ਹੈ ਅਤੇ ਜ਼ਿਆਦਾਤਰ ਲੋਕਾਂ ਕੋਲ ਕੋਈ ਰੁਜਗਾਰ ਨਹੀਂ ਹੈ | ਸਾਰਿਆਂ ਦਾ ਜੀਣਾ ਮੁਸ਼ਕਿਲ ਹੋ ਚੁਕਿਆ ਹੈ ਤੇ ਸਾਰਿਆਂ ਦੇ ਮੋਟੇ ਮੋਟੇ ਬਿਜਲੀ ਦੇ ਬਿੱਲ ਆ ਰਹੇ ਹਨ ਜੋ ਕਿ ਉਹਨਾਂ ਲਈ ਭਰਨੇ ਔਖੇ ਹਨ | ਇਲਾਕੇ ਦੀਆਂ ਕਈ ਗਰੀਬ ਔਰਤਾਂ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਮੁਫ਼ਤ ਰਾਸ਼ਨ ਅਤੇ ਪੈਨਸ਼ਨ ਤੁਰੰਤ ਦਿਤੀ ਜਾਵੇ ਤਾਂ ਜੋ ਉਹਨਾਂ ਦਾ ਗੁਜਾਰਾ ਚਲ ਸਕੇ | ਇਸ ਮੌਕੇ ਤੇ ਗੁਰਮੀਤ ਸਿੰਘ ਦਿਓਲ, ਜਗਮੋਹਨ ਸਿੰਘ ਨੌਲੱਖਾ, ਗੁਰਮੀਤ ਨੇਗੀ, ਜੈ ਰਾਮ ਮਿਸ਼ਰਾ, ਰਾਜਕੁਮਾਰ, ਮੈਡਮ ਸੇਖੋਂ, ਮਾਤਾ ਸ਼ਕੁੰਤਲਾ (ਆਯੋਜਕ ਨਰਾਇਣ ਆਸ਼ਰਮ), ਭਗਵਾਨ ਦਾਸ ਗੋਇਲ, ਜਗਦੀਸ਼ ਕੁਮਾਰ, ਦੇਸਰਾਜ ਗਰਗ, ਨਵਰਾਜ ਕੰਬੋਜ, ਮਨਪ੍ਰੀਤ ਸਿੰਘ, ਗੁਰਪ੍ਰੀਤ ਸ਼ਰਮਾ, ਅਮਰਜੀਤ, ਸਵਰਨ ਸਿੰਘ ਮਨੂਰ, ਸੁਪਰਨ ਜੈਨ, ਪਵਨ ਗੁਪਤਾ, ਜਰਨੈਲ ਸਿੰਘ, ਅਮਨ ਮੱਟੂ, ਅਮਰਜੀਤ ਸਿੰਘ ਪ੍ਰਿੰਸ, ਰਾਜੇਸ਼ ਕੁਮਾਰ, ਮੈਡਮ ਪਾਸ਼ੋ, ਸੁੱਖੀ, ਚੰਨੋ, ਪੰਮੀ, ਗੁਰਮੀਤ ਅਬਲੋਵਾਲ, ਹੀਰਾ ਮਨੀ, ਬਲਜਿੰਦਰ ਚੌਹਾਨ ਆਦਿ ਸ਼ਾਮਲ ਸਨ।

