ਕਰੋਨਾ ਵੈਕਸੀਨ ਮਹਾਮਾਰੀ ਨੂੰ ਰੋਕਣ ਵਿੱਚ ਸਫਲ ਸਿੱਧ ਹੋਈ—ਰਾਮ ਡਕਾਲਾ
ਪਟਿਆਲਾ, 5 ਸਿਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਕਮਿਉਨਿਟੀ ਹੈਲਥ ਸੈਂਟਰ ਤ੍ਰਿਪੜੀ ਦੀ ਟੀਮ ਦੁਆਰਾ ਯਾਰਾ ਕਰਾਪ ਨਿਉਟਰੀਸ਼ੀਅਨ ਸੈਂਟਰ ਡਕਾਲਾ ਫਰਟੀਲਾਈਜਰ ਨਵੀਂ ਅਨਾਜ ਮੰਡੀ ਵਿਖੇ ਲਗਾਏ ਗਏ ਕਰੋਨਾ ਵੈਕਸੀਨ ਕੈਂਪ ਵਿੱਚ 282 ਦੇ ਕਰੀਬ ਲੋਕਾਂ ਨੂੰ ਕਰੋਨਾ ਦੀ ਪਹਿਲੀ ਅਤੇ ਦੁਸਰੀ ਡੋਜ਼ ਲਗਾਈ ਗਈ।ਇਸ ਮੌਕੇ ਵਾਰਡ ਨੰ. 14 ਦੇ ਕੌਂਸਲਰ ਰਿਚੀ ਡਕਾਲਾ ਕੰਪਨੀ ਦੇ ਰੀਜਨਲ ਮੈਂਨੇਜਰ ਰਾਜਿੰਦਰ ਮਿੱਤਲ ਅਤੇ ਕੰਪਨੀ ਦੇ ਪ੍ਰਬੰਧਕ ਮੈਨਜਰ ਸੁਨੀਲ ਸੋਨੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੋਕਾਂ ਦੀ ਹੌਂਸਲਾ ਅਫਜਾਈ ਕੀਤੀ।ਇਸ ਮੌਕੇ ਕੈਂਪ ਦੇ ਇੰਚਾਰਜ ਰਾਮ ਡਕਾਲਾ ਨੇ ਕਿਹਾ ਕਿ ਕਰੋਨਾ ਵੈਕਸੀਨ ਕਰੋਨਾ ਮਹਾਮਾਰੀ ਨੂੰ ਰੋਕਣ ਵਿੱਚ ਸਫਲ ਸਿੱਧ ਹੋਈ ਹੈ।ਕਿਉਂਕਿ ਜਿਵੇਂ—ਜਿਵੇਂ ਭਾਰਤ ਅਤੇ ਪੰਜਾਬ ਵਿੱਚ ਕਰੋਨਾ ਵੈਕਸੀਨ ਲਗਾਈ ਜਾ ਰਹੀ ਹੈ।ਉਸੇਂ ਤਰਾਂ ਭਾਰਤ ਅਤੇ ਪੰਜਾਬ ਵਿੱਚ ਕਰੋਨਾ ਦਾ ਗਰਾਫ ਲਗਾਤਾਰ ਨੀਚੇ ਡਿਗ ਰਿਹਾ ਹੈ।

