ਹਰਿਆਣਾਪੰਜਾਬ

ਭਾਰਤ ਪ੍ਰਜਾਤਾਂਤਰਿਕ ਦੇਸ਼, ਇੱਥੇ ਸੱਭ ਨੂੰ ਆਪਣੀ-ਆਪਣੀ ਗਲ ਕਹਿਨ ਦਾ ਅਧਿਕਾਰ – ਗ੍ਰਹਿ ਮੰਤਰੀ

ਕਿਸਾਨਾਂ ਨੂੰ ਅਪੀਲ, ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ਤਾਂ ਜੋ ਆਮ ਆਦਮੀ ਦੀ ਸੁਤੰਤਰਤਾ ਪ੍ਰਭਾਵਿਤ ਨਾ ਹੋਵੇ – ਵਿਜ

ਚੰਡੀਗੜ੍ਹ, 6 ਸਤੰਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਹੈ ਕਿ ਭਾਰਤ ਪ੍ਰਜਾਤਾਂਤਰਿਕ ਦੇਸ਼ ਹੈ, ਇੱਥੇ ਸੱਭ ਨੂੰ ਆਪਣੀ-ਆਪਣੀ ਗਲ ਕਹਿਣ ਤੇ ਪ੍ਰਦਰਸ਼ਣ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨ ਭਰਾ ਵੀ ਕਲ ਪ੍ਰਦਰਸ਼ਣ ਕਰ ਰਹੇ ਹਨ, ਉਹ ਕਰਨ, ਪਰ ਸ਼ਾਂਤੀਪੂਰਣ ਢੰਗ ਨਾਲ ਪ੍ਰਦਰਸ਼ਣ ਕਰਨ ਅਤੇ ਆਮ ਆਦਮੀ ਦੀ ਸੁਤੰਤਰਤਾ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ ਹੈ।

            ਸ੍ਰੀ ਵਿਜ ਇੱਥੇ ਮੀਡੀਆ ਕਰਮਚਾਰੀਆਂ ਨਾਂਲ ਗਲਬਾਤ ਕਰ ਰਹੇ ਸਨ।

            ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਅਸੀਂ ਸਾਰੇ ਇੰਤਜਾਮ ਕੀਤੇ ਹਨ ਅਤੇ ਕੁੱਝ ਰਸਤਿਆਂ ਨੂੰ ਡਾਇਵਰਟ ਕੀਤਾ ਹੈ ਅਤੇ ਕਾਫੀ ਗਿਣਤੀ ਵਿਚ ਫੋਰਸ ਨੂੰ ਵੀ ਤੈਨਾਤ ਕੀਤਾ ਹੈ। ਸ੍ਰੀ ਵਿਜ ਨੇ ਵਧੀਕ ਪੁਲਿਸ ਮਹਾਨਿਦੇਸ਼ਕ (ਕਾਨੂੰਨ ਅਤੇ ਵਿਵਸਥਾ) ਨੂੰ ਆਦੇਸ਼ ਵੀ ਦਿੱਤੇ ਹਨ ਕਿ ਉਹ ਖੁਦ ਉੱਥੇ ਰਹਿਣਗੇ ਅਤੇ ਸਾਰੀ ਸਥਿਤੀ ਦੀ ਨਿਗਰਾਨੀ ਰੱਖਣਗੇ ਤਾਂ ਜੋ ਪੋ੍ਰਗ੍ਰਾਮ ਸ਼ਾਂਤੀਪੂਰਣ ਨਿਪਟ ਜਾਵੇ।

            ਇੰਟਰਨੈਟ ਬੰਦ ਰੱਖਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਇਸ ਤਰ੍ਹਾ ਦੇ ਪੋ੍ਰਗ੍ਰਾਮਾਂ ਦੀ ਆੜ ਵਿਚ ਕੁੱਝ ਸ਼ਰਾਰਤੀ ਤੱਤ ਫਾਇਦਾ ਚੁੱਕ ਜਾਣ ਅਤੇ ਕੋਈ ਅਫਵਾਹ ਫੈਲਾਉਣ ਵਾਲੇ ਇਸ ਫਾਇਦਾ ਨਾ ਚੁੱਕ ਪਾਉਣ, ਇਸ ਲਈ ਪ੍ਰਸਾਸ਼ਨ ਨੂੰ ਏਤਿਆਤ ਵਰਤਣੀ ਪੈਂਦੀ ਹੈ।

            ਧਾਰਾ 144 ਲਗਾਉਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸਾਨ ਜਿੱਥੇ ਵੀ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਅਸੀਂ ਉਸ ਦੀ ਇਜਾਜਤ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕਿਸਾਨ ਨੇਤਾ ਤੇ ਆਯੋਜਕਾਂ ਨੂੰ ਕਹਿਨਾ ਹੈ ਕਿ ਸ਼ਾਂਤੀ ਬਰਕਰਾਰ ਰੱਖਣ ਦੀ ਜਿਮੇਵਾਰੀ ਉਨ੍ਹਾਂ ਦੇ ਉੱਪਰ ਵੀ ਹੈ। ਉਨ੍ਹਾਂ ਲੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਇਹ ਪੋ੍ਰਗ੍ਰਾਮ ਸ਼ਾਂਤੀਪੂਰਣ ਢੰਗ ਨਾਲ ਨਿਪਟ ਜਾਵੇਗਾ।

Join a meeting

Leave a Reply

Your email address will not be published. Required fields are marked *