ਹਰਿਆਣਾ

ਰਬੀ ਫਸਲਾਂ ਦੇ ਐਮਐਸਪੀ ਵਧਾਉਣ ਦੇ ਲਈ ਹਰਿਆਣਾ ਨੇ ਜਤਾਇਆ ਪ੍ਰਧਾਨ ਮੰਤਰੀ ਦਾ ਧੰਨਵਾਦ

ਹਰਿਆਣਾ ਵਿਚ ਦਿੱਤੇ ਜਾ ਰਹੇ ਗੰਨੇ ਦੇ ਸੱਭ ਤੋਂ ਵੱਧ ਭਾਅ – ਮੁੱਖ ਮੰਤਰੀ ਮਨੋਹਰ ਲਾਲ

ਚੰਡੀਗੜ੍ਹ, 10 ਸਤੰਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੁਆਈ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਛੇ ਰਬੀ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ ਐਨ ਕਰਨ ਦੇ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਕੇਂਦਰ ਸਰਕਾਰ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਫੈਸਲਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਇਕ ਮਹਤੱਵਪੂਰਣ ਕਦਮ ਸਾਬਤ ਹੋਵੇਗਾ।

ਮੁੱਖ ਮੰਤਰੀ ਨੇ ਇਹ ਗਲ ਅੱਜ ਇੱਥੇ ਇਕ ਵਿਸ਼ੇਸ਼ ਗਲਬਾਤ ਦੌਰਾਨ ਕਹੀ।

            ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵੀ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਰਾਜ ਹੈ ਜਿੱਥੇ ਗੰਨੇ ਦਾ ਸੱਭ ਤੋਂ ਵੱਧ ਭਾਅ ਦਿੱਤਾ ਜਾ ਰਿਹਾ ਹੈ। ਇਸ ਸਾਲ ਵੀ ਹਰਿਆਂਣਾ ਸਰਕਾਰ ਨੇ ਗੰਨੇ ਦਾ ਭਾਅ 12 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਇਸ ਨੁੰ 350 ਰੁਪਏ ਤੋਂ 362 ਰੁਪਏ ਕੀਤਾ ਹੈ। ਇਹ ਦੇਸ਼ ਵਿਚ ਤਾਂ ਸੱਭ ਤੋਂ ਵੱਧ ਹੈ ਹੀ ਨੇੜੇ ਅਤੇ ਹਾਲ ਹੀ ਵਿਚ ਚੋਣ ਵਾਲੇ ਗੁਆਂਢੀ ਰਾਜ ਪੰਜਾਬ ਤੋਂ ਵੀ ਦੋ ਰੁਪਏ ਵੱਧ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਰਬੀ ਦੇ ਇੰਨ੍ਹਾਂ ਛੇ ਫਸਲਾਂ ਵਿਚ ਘੱਟੋ ਘੱਟ ਸਹਾਇਕ ਮੁੱਲਾਂ ਵਿਚ 40 ਤੋਂ 400 ਰੁਪਏ ਤਕ ਦਾ ਵਾਧਾ ਕੀਤਾ ਗਿਆ। ਇੱਥੇ ਤਕ ਕੀ ਕਈ ਫਸਲਾਂ ਵਿਚ ਤਾਂ 100 ਫੀਸਦੀ ਤਕ ਦਾ ਵੀ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਵੀ ਇਸੀ ਤਰ੍ਹਾ ਘੱਟੋ ਘੱਟ ਸਹਾਇਕ ਮੁੱਲ ਵਿਚ ਵਾਧਾ ਕੀਤਾ ਜਾਂਦਾ ਰਹੇਗਾ ਤਾਂ ਯਕੀਨੀ ਰੂਪ ਨਾਲ ਕਿਸਾਨਾਂ ਦੀ ਆਮਦਨ ਪ੍ਰਧਾਨ ਮੰਤਰੀ ਦੇ ਟੀਚੇ ਦੇ ਅਨੁਰੂਪ ਸਾਲ 2022 ਤਕ ਦੁਗਣੀ ਹੋਵੇਗੀ।

ਵਰਨਣਯੋਗ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਕੇਂਦਰ ਸਰਕਾਰ ਬੁਆਈ ਮੌਸਮ ਤੋਂ ਪਹਿਲਾਂ ਰਬੀ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ ਐਲਾਨ ਕਰਦੀ ਆ ਰਹੀ ਹੈ। ਇਸ ਨਾਲ ਕਿਸਾਨਾਂ ਆਪਣਾ ਮਨ ਬਣਾ ਲੈਂਦਾ ਹੈ ਕਿ ਉਸ ਨੂੰ ਕਿਸ ਫਸਲ ਦੀ ਬੁਆਈ ਕਰਨ ਨਾਲ ਵੱਧ ਮੁਨਾਫਾ ਹੋ ਸਕਦਾ ਹੈ।

Leave a Reply

Your email address will not be published. Required fields are marked *