ਹਰਿਆਣਾ ਵਿਚ ਗੰਨੇ ਦਾ ਭਾਅ ਦੇਸ਼ ਵਿਚ ਸੱਭ ਤੋਂ ਵੱਧ – ਜੇਪੀ ਦਲਾਲ
ਮੁੱਖ ਮੰਤਰੀ ਮਨੋਹਰ ਲਾਲ ਨੇ ਵਧਾਏ 12 ਰੁਪਏ ਪ੍ਰਤੀ ਕੁਇੰਟਲ ਗੰਨੇ ਦੇ ਭਾਅ – ਖੇਤੀਬਾੜੀ ਮੰਤਰੀ
ਹੁਣ ਰਾਜ ਦੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਮਿਲੇਗਾ 362 ਰੁਪਏ ਦਾ ਦਾਮ – ਜੇਪੀ ਦਲਾਲ
ਪੰਜਾਬ ਤੋਂ ਵੀ ਵੱਧ ਹੋਏ ਹਰਿਆਣਾ ਵਿਚ ਗੰਨੇ ਦੇ ਭਾਅ – ਖੇਤੀਬਾੜੀ ਮੰਤਰੀ
ਚੰਡੀਗੜ੍ਹ, 9 ਸਤੰਬਰ (ਮਧੂਸਾਰ ਬਿਊਰੋ)ਦੇਸ਼ ਵਿਚ ਗੰਨੇ ਦਾ ਸੱਭ ਤੋਂ ਵੱਧ ਭਾਅ ਹਰਿਆਣਾ ਵਿਚ ਦਿੱਤਾ ਜਾ ਰਿਹਾ ਹੈ। ਇਸ ਵਾਰ ਵੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦੇ ਕਿਸਾਨਾਂ ਨੂੰ ਗੰਨੇ ਦੇ ਭਾਅ ਵਿਚ 12 ਰੁਪਏ ਦਾ ਵਾਧਾ ਕਰ 362 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਫੈਸਲਾ ਕੀਤਾ ਹੈ। ਜੋ ਕਿ ਨਾ ਸਿਰਫ ਪੰਜਾਬ ਤੋਂ ਵੱਧ ਹੈ ਸਗੋ ਪੂਰੇ ਦੇਸ਼ ਵਿਚ ਸੱਭ ਤੋਂ ਵੱਧ ਹੋ ਗਿਆ ਹੈ।
ਇਹ ਜਾਣਕਾਰੀ ਅੱਜ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਦੀ ਮੌਜੂਗੀ ਵਿਚ ਗੰਨਾ ਕੰਟਰੋਲ ਬੋਰਡ ਦੀ ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਮੁੱਖ ਮੰਤਰੀ ਵੱਲੋਂ ਇਸ ਗਲ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ ਤਾਂ ਜੋ ਸਾਡੇ ਰਾਜ ਦੇ ਕਿਸਾਨਾਂ ਦੇ ਹਿੱਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਸ੍ਰੀ ਦਲਾਲ ਨੇ ਕਿਹਾ ਕਿ ਮੀਟਿੰਗ ਵਿਚ ਗੰਨਾ ਕਿਸਾਨਾਂ ਤੇ ਮਿੱਲਾਂ ਦੀ ਸਥਿਤੀ, ਖੰਡ ਦੇ ਭਾਅ ਅਤੇ ਹੋਰ ਵਿਸ਼ਿਆਂ ‘ਤੇ ਚਰਚਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲਏ ਗਏ ਫੈਸਲੇ ਦੇ ਅਨੁਸਾਰ ਹੁਣ ਗੰਨੇ ਦੀ ਅਗੇਤੀ ਕਿਸਮ ਦੇ ਲਈ 362 ਰੁਪਏ ਪ੍ਰਤੀ ਕੁਇੰਟਲ ਤੇ ਪਛੇਤੀ ਕਿਸਮ ਲਈ 355 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਦਿੱਤਾ ਜਾਵੇਗਾ ਜੋ ਕਿ ਪਹਿਲਾਂ 340 ਰੁਪਏ ਪ੍ਰਤੀ ਕੁਇੰਟਲ ਸੀ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਸਾਰੇ ਨਿਜੀ ਤੇ ਸਰਕਾਰੀ ਖੰਡ ਮਿੱਲਾਂ ਦੀ ਰਿਕਵਰੀ ਗੰਨੇ ਦੀ ਕੁਆਲਿਟੀ ਕਮਜੋਰ ਰਹਿਣ ਦੀ ਵਜ੍ਹਾ ਨਾਲ 0.34 ਘਟੀ ਹੈ। ਇਸ ਵਾਰ ਜੋ ਰਿਕਵਰੀ ਆਈ ਹੈ 10.58 ਤੋਂ ਘੱਟ ਕੇ 10.24 ਆਈ ਹੈ। ਉਨ੍ਹਾਂ ਨੇ ਕਿਹਾ ਕਿ ਬੁਆਈ ਕੀਤੀ ਜਾ ਰਹੀ ਗੰਨੇ ਦੀ ਇਸ ਕਿਸਮ ਦੇ ਅੰਦਰ ਇਹ ਮਹਿਸੂਸ ਕੀਤਾ ਗਿਆ ਕਿ ਅੱਜ ਜੋ ਬੀਜ ਚਲ ਰਹੇ ਹਨ ਜੀਸੀ ਕਿਸਮ 0238 ਵਿਚ ਕੁੱਝ ਬੀਮਾਰੀਆਂ ਵੀ ਆ ਰਹੀਆਂ ਹਨ। ਇਸ ਲਈ ਕੇਂਦਰ ਤੇ ਐਚਏਯੂ ਦੇ ਵਿਗਿਆਨਕਾਂ ਨਾਲ ਚਰਚਾ ਕਰਨ ਦੇ ਬਾਅਦ ਖੇਤੀਬਾੜੀ ਵਿਗਿਆਨਕਾਂ ਨੇ ਇਕ ਨਵੀਂ ਕਿਸਮ 150023 ਵਿਕਸਿਤ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਬੁਆਈ ਕੀਤੀ ਜਾ ਰਹੀ ਗੰਨੇ ਦੀ ਕਿਸਮ ਨਾਲ ਆਮ ਤੌਰ ‘ਤੇ 10.50 ਫੀਸਦੀ ਦੇ ਆਲੇ-ਦੁਆਲੇ ਖੰਡ ਦੀ ਰਿਕਵਰੀ ਆਉਂਦੀ ਹੈ, ਜਦੋਂ ਕਿ ਵਿਕਸਿਤ ਕੀਤੀ ਗਈ 15023 ਨਵੀਂ ਗੰਨੇ ਦੀ ਕਿਸਮ ਦੀ ਰਿਕਵਰੀ 14 ਫੀਸਦੀ ਤਕ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਸ੍ਰੀ ਦਲਾਲ ਨੇ ਕਿਹਾ ਕਿ ਜਲਦੀ ਤੋਂ ਇਸ ਕਿਸਮ ਨੂੰ ਕਿਸਾਨਾਂ ਤਕ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ ਜਿਸ ਨਾਲ ਇਹ ਸੰਭਾਵਨਾ ਵੀ ਬਣ ਰਹੀ ਹੈ ਕਿ ਖੰਡ ਦਾ ਉਤਪਾਦਨ 30 ਫੀਸਦੀ ਤਕ ਵੱਧ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਵੀਂ ਕਿਸਮ ਦੇ ਆਉਣ ਨਾਲ ਕਿਸਾਨਾਂ ਦੇ ਨਾਲ-ਨਾਲ ਸ਼ੂਗਮ ਮਿੱਲ ਤੇ ਸਰਕਾਰ ਨੂੰ ਵੀ ਲਾਭ ਮਿਲੇਗਾ।
ਇਸੀ ਤਰ੍ਹਾ ਸ੍ਰੀ ਦਲਾਲ ਨੇ ਵਿਗਿਆਨਕਾਂ ਦੇ ਚੰਗੇ ਕਾਰਜ ਨੂੰ ਦੇਖਦੇ ਹੋਏ ਕਿਹਾ ਕਿ ਖੇਤੀਬਾੜੀ ਵਿਭਾਗ ਵਿਗਿਆਨਕਾਂ ਨੂੰ ਵੱਧ ਤੋਂ ਵੱਧ ਨਵੀਂ ਕਿਸਮ ਦੇ ਗੰਨੇ ਦੇ ਬੀਜ ਦਾ ਉਤਪਾਦਨ ਕਰਨ ਦੇ ਲਈ ਜਲਦੀ ਹੀ ਜਮੀਨ ਵੀ ਉਪਲਬਧ ਕਰਵਾਏਗਾ ਤਾਂ ਜੋ ਇਸ ਨਵੀਂ ਕਿਸਮ ਦੇ ਬੀਜ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੇ ਕੋਲ ਪਹੁੰਚਾਇਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸਾਰੀ ਖੰਡ ਮਿੱਲਾਂ ਨੂੰ ਨਵੰਬਰ ਦੇ ਪਹਿਲੇ ਹਫਤੇ ਵਿਚ ਸੰਚਾਲਿਤ ਕਰਨ ਦੇ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਦੇ ਹਿੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਵੁਨ੍ਹਾਂ ਦੀ ਫਸਲ ਨੂੰ ਸਮੇਂ ‘ਤੇ ਪਿਰਾਈ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸ਼ੂਗਰ ਮਿੱਲ ਜਲਦੀ ਚਲ ਨਾਲ ਕਿਸਾਨਾਂ ਨੂੰ ਵੱਧ ਲਾਭ ਮਿਲੇਗਾ ਜਿਸ ਨਾਲ ਕਿ ਕਿਸਾਨ ਆਪਣੀ ਅਗਾਮੀ ਫਸਲ ਦੀ ਬੁਆਈ ਕਰ ਸਕਣਗੇ।
ਉਨ੍ਹਾਂ ਨੇ ਕਿਹਾ ਇਸ ਵਾਰ ਸਾਰੇ ਸ਼ੂਗਰ ਮਿੱਲ ਨੂੰ ਪਿਛਲੇ ਸਾਲ ਤੋਂ ਵੱਧ ਗੰਨਾਂ ਅਲਾਟ ਕੀਤਾ ਜਾਵੇਗਾ ਅਤੇ ਕਿਸੇ ਵੀ ਸ਼ੂਗਰ ਮਿੱਲ ਦੀ ਗਿਣਤੀ ਘੱਟ ਨਹੀਂ ਕੀਤੀ ਜਾਵੇਗੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਗੰਨਾ ਉਤਪਾਦਨ ਵਿਚ ਚੰਗਾ ਰਾਜ ਹੈ ਅਤੇ ਸੂਬੇ ਦੀ ਇਕ ਸ਼ੂਗਰ ਮਿੱਲ ਨਾਰਾਇਣਗੜ ਨੂੰ ਛੱਡ ਕੇ ਬਾਕੀ ਸਾਰੀ ਖੰਡ ਮਿੱਲਾਂ ਦਾ ਭੁਗਤਾਨ ਸੌ-ਫੀਸਦੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਮੇਂ ‘ਤੇ ਗੰਨਾ ਕਿਸਾਨਾਂ ਦੀ ਪੈਮੇਂਟ ਕਰਵਾਉਣ ਦੇ ਲਈ ਯਤਨਸ਼ੀਲ ਰਹਿੰਦੀ ਅਤੇ ਸਮੇਂ ‘ਤੇ ਭੁਗਤਾਨ ਵੀ ਕਰਾਉਂਦੀ ਹੈ।
ਸ੍ਰੀ ਦਲਾਲ ਨੇ ਕਿਹਾ ਕਿ ਕਿਸਾਨਾਂ ਦੀ ਗੰਨਾ ਫਸਲ ਦੀ ਅਦਾਇਗੀ ਨੂੰ ਲੰਬਿਤ ਨਾ ਰੱਖਦੇ ਹੋਏ ਸ਼ਾਇਦ ਹਰਿਆਣਾ ਇਕ ਅਜਿਹਾ ਸੂਬਾ ਹੋਵੇਗਾ ਜੋ ਆਪਣੇ ਬਜਟ ਨਾਲ ਕਿਸਾਨਾਂ ਦੀ ਫਸਲ ਦਾ ਭੁਗਤਾਨ ਕਰਦਾ ਹੈ ਅਤੇ ਇਸੀ ਦਿਸ਼ਾ ਵਿਚ ਮਿੱਲਾਂ ਨੂੰ ਘਾਟੇ ਤੋਂ ਉਭਾਰਨ ਦੇ ਲਈ ਪਿਛਲੇ ਸਾਲ 192 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਨੇ ਪੰਜਾਬ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਪਿਛਲੇ 4 ਸਾਲਾਂ ਤੋਂ ਗੰਨੇ ਦਾ ਭਾਅ 310 ਰੁਪਏ ਸੀ ਪਰ ਪੰਜਾਬ ਦੇ ਅਗਾਮੀ ਵਿਧਾਨਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਦੀ ਸਰਕਾਰ ਨੇ ਇਸ ਵਾਰ 50 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ ਵਧਾ ਦਿੱਤਾ ਹੈ।
ਇਸ ਤਰ੍ਹਾ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਲ ਕਿਸਾਨ ਹਿਤੇਸ਼ੀ ਫੈਸਲੇ ਲੈ ਕੇ ਫਸਲਾਂ ਦੇ ਭਾਅ ਵਧਾ ਕੇ ਕਿਸਾਨਾਂ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਸ੍ਰੀ ਦਲਾਲ ਨੇ ਕਿਹਾ ਕਿ ਸੂਬੇ ਦੀ ਮੰਡੀਆ ਮਜਬੂਤ ਹਨ ਅਤੇ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਦੀ ਸਿੱਧੀ ਪੇਮੈਂਟ ਸੂਬਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਤੋਂ ਵੱਧ ਕਿਸਾਨ ਹਿਤੇਸ਼ੀ ਨੀਤੀਆਂ ਕਿਸੇ ਵੀ ਗੁਆਂਢੀ ਸੂਬੇ ਦੀ ਨਹੀਂ ਹੈ। ਕਿਸਾਨਾਂ ਦੇ ਹਿਤ ਵਿਚ ਨੀਤੀਗਤ ਫੈਸਲੇ ਲਏ ਜਾਂਦੇ ਹਨ ਚਾਹੇ ਮਾਈਕਰੋ ਇਰੀਗੇਸ਼ਨ, ਸੂਖਮ ਸਿੰਚਾਈ ਤੇ ਫਸਲ ਬੀਮਾ ਯੋਜਨਾ ਹੋਵੇ। ਹਰਿਆਣਾ ਵਿਚ ਏਸ਼ਿਆ ਦੀ ਵਧੀਆ ਮੰਡੀ ਜੋ ਕਿ ਸੱਭ ਤੋਂ ਵੱਡੀ ਮੰਡੀ ਗਨੌਰ ਵਿਚ ਸਥਾਪਿਤ ਕੀਤੀ ਜਾ ਰਹੀ ਹੈ। ਇਸੀ ਤਰ੍ਹਾ, ਸੇਬ ਮਾਰਕਿਟ ਪਿੰਜੌਰ ਵਿਚ, ਫੁੱਲ ਮਾਰਕਿਟ ਗੁਰੂਗ੍ਰਾਮ ਵਿਚ ਅਤੇ ਆਧੁਨਿਕ ਮਸਾਲਾ ਮਾਰਕਿਟ ਸੋਨੀਪਤ ਵਿਚ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਾਕਰ ਕਿਸਾਨਾਂ ਨੂੰ ਖੇਤੀਬਾੜੀ ਯੰਤਰ ਖਰੀਦੇਣ ‘ਤੇ ਹਰ ਸਾਲ 200 ਕਰੋੜ ਰੁਪਏ ਦੀ ਸਬਸਿਡੀ ਮਹੁਈਆ ਕਰਵਾਉਂਦੀ ਹੈ।
ਇਸ ਤੋਂ ਪਹਿਲਾਂ, ਮੀਟਿੰਗ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਤੇ ਸਹਿਕਾਰਿਤਾ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਖੰਡ ਮਿੱਲਾਂ ਨੂੰ ਘਾਟੇ ਤੋਂ ਉਭਾਰਨ ਲਈ ਵਿਕਲਪਾਂ ਦੀ ਤਲਾਸ਼ ਕੀਤੀ ਜਾਵੇ ਅਤੇ ਏਥੋਨਾਲ ਦੇ ਪਲਾਂਟ ਵੀ ਸਬੰਧਿਤ ਮਿੱਲਾਂ ਵਿਚ ਜਲਦੀ ਤੋਂ ਜਲਦੀ ਸਥਾਪਿਤ ਕੀਤੇ ਜਾਣ। ਇਸੀ ਤਰ੍ਹਾ, ਜਿਨ੍ਹਾ ਖੰਡ ਮਿੱਲਾਂ ਵਿਚ ਗੁੜ ਤੇ ਸ਼ੱਕਰ ਦਾ ਉਤਪਾਦਨ ਕੀਤਾ ਜਾ ਸਕਦਾ ਹੈ ਉਨ੍ਹਾਂ ਵਿਚ ਇੰਨ੍ਹਾਂ ਉਤਪਾਦਾਂ ਨੂੰ ਵੀ ਵੱਧ ਤੋਂ ਵੱਧ ਤਿਆਰ ਕੀਤਾ ਜਾਵੇ। ਇਸੀ ਤਰ੍ਹਾ, ਮੀਟਿੰਗ ਵਿਚ ਵੱਖ-ਵੱਖ ਗੰਨਾ ਕਿਸਾਨਾਂ ਦੇ ਸਮਸਿਆ ਦਾ ਹੱਲ ਵੀ ਕੀਤਾ ਗਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ।
ਮੀਟਿੰਗ ਵਿਚ ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਨਐਨ ਪ੍ਰਸਾਦ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਸੁਮਿਤਾ ਮਿਸ਼ਰਾ ਤੇ ਮਹਾਨਿਦੇਸ਼ਕ ਹਰਦੀਪ ਸਿੰਘ, ਹਰਿਆਣਾ ਰਾਜ ਸਹਿਕਾਰੀ ਖੰਡ ਫੈਡਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਜਿੇਤੇਂਦਰ ਕੁਮਾਰ, ਸਹਿਕਾਰਿਤਾਵਿਭਾਗ ਦੇ ਸਕੱਤਰ ਏ ਸ੍ਰੀਨਿਵਾਸ ਸਮੇਤ ਗੰਨਾ ਕੰਟਰੋਲ ਬੋਰਡ ਦੇ ਗੈਰ-ਸਰਕਾਰੀ ਮੈਂਬਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

