ਅੰਮ੍ਰਿਤਸਰਪੰਜਾਬ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਟੈਕਨਾਲੋਜੀ ਵਿਖੇ ਪੌਦੇ ਲਗਾਏ ਗਏ

 ਵਾਤਾਵਰਣ ਨੂੰ ਹਰਿਆ‐ਭਰਿਆ ਰੱਖਣ ਲਈ ਹਰੇਕ ਇਨਸਾਨ ਨੂੰ ਘੱਟੋ ਘੱਟ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ : ਡਾ. ਮਹਿਰਾ

 ਅੰਮ੍ਰਿਤਸਰ, 11 ਸਤੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ¸ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲ’ਜੀ, ਰਣਜੀਤ ਐਵੀਨਿਊ ਵਿਖੇ ਪੌਦਾਕਰਨ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ’ਚ ਵੱਖ-ਵੱਖ ਕਿਸਮਾਂ ਦੇ 100 ਪੌਦੇ ਲਗਾਏ ਗਏ। ਕਾਲਜ ਦੀ ਡਾਇਰੈਕਟਰ-ਪਿ੍ਰੰਸੀਪਲ ਡਾ. ਮੰਜੂ ਬਾਲਾ ਨੇ ਕਿਹਾ ਕਿ ਕਾਲਜ ਨੇ ਆਮਦਨ‐ਕਰ ਵਿਭਾਗ ਦੇ ਸਹਿਯੋਗ ਨਾਲ ਕੈਂਪਸ ਨੂੰ ਵਾਤਾਵਰਣ ਪੱਖੀ ਅਤੇ ਹਰਿਆਲੀ ਭਰਿਆ ਬਣਾਉਣ ਦੇ ਲਈ ਯਤਨ ਕੀਤੇ ਹਨ। ਇਸ ਮੌਕੇ ਮੁੱਖ ਮਹਿਮਾਨ ਰੋਹਿਤ ਮਹਿਰਾ, ਵਧੀਕ ਇਨਕਮ ਟੈਕਸ ਕਮਿਸ਼ਨਰ, ਜੋ ‘ਗ੍ਰੀਨ ਮੈਨ’ ਵਜੋਂ ਮਸ਼ਹੂਰ ਹਨ, ਨੇ ਕਾਲਜ ਦੇ ਵਾਤਾਵਰਣ ਦੀ ਸਾਂਭ‐ਸੰਭਾਲ ਸਬੰਧੀ ਯਤਨਾਂ ਦੀ ਸ਼ਲਾਘਾ ਕੀਤੀ।

 ਡਾ. ਮਹਿਰਾ ਜੋ ਕਿ 1000 ਤੋਂ ਵੱਧ ਸੂਖਮ ਜੰਗਲ ਸਥਾਪਿਤ ਕਰਨ ਅਤੇ 9 ਲੱਖ ਤੋਂ ਵੱਧ ਰੁੱਖ ਲਗਾਉਣ ਲਈ ਪ੍ਰਸਿੱਧ ਹਨ, ਨੇ ਕਿਹਾ ਕਿ ਧਰਤੀ ਦੀ ਵਾਤਾਵਰਣ ਪ੍ਰਣਾਲੀ ਅਸੰਤੁਲਿਤ ਹੋ ਚੁੱਕੀ ਹੈ, ਜੋ ਕਿ ਸਮੂਹ ਮਨੁੱਖਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਵੱਲ ਧਿਆਨ ਦੇਈਏ ਅਤੇ ਇਕ ਬੇਹਤਰ ਵਾਤਾਵਰਣ ਬਣਾਉਣ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨਕਾਲ ’ਚ ਘੱਟੋ ਘੱਟ ਇਕ ਰੁੱਖ ਲਗਾਉਣਾ ਚਾਹੀਦਾ ਹੈ।

 ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਰੁੱਖ ਜ਼ਿੰਦਗੀ, ਪ੍ਰਗਤੀ, ਸੁੰਦਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰੁੱਖ ਸਾਡੇ ਲਈ ਆਕਸੀਜ਼ਨ ਛੱਡਦੇ ਹਨ ਤਾਂ ਜੋ ਅਸੀ ਜਿਉਂਦੇ ਰਹਿ ਸਕੀਏ। ਇਸ ਲਈ ਹਰੇਕ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਘੱਟੋ ਘੱਟ ਇਕ ਪੌਦਾ ਲਗਾ ਕੇ ਉਸਦੀ ਸਾਂਭ ਸੰਭਾਲ ਕਰੇ।

 ਇਸ ਮੌਕੇ ਕਿੰਨੂ, ਜਾਮੁਨ, ਅੰਜੀਰ, ਨਿੰਬੂ, ਅੰਬ, ਨਾਸ਼ਪਤੀ ਅਤੇ ਅਮਰੂਦ ਦੇ ਪੌਦੇ ਲਗਾਏ ਗਏ। ਇਸ ਮੁਹਿੰਮ ਦੌਰਾਨ ਡਾ. ਮਹਿੰਦਰ ਸੰਗੀਤਾ ਡੀਨ, ਅਕਾਦਮਿਕ, ਡਾ. ਰਿਪਿਨ ਕੋਹਲੀ ਡੀਨ ਰਿਸਰਚ ਅਤੇ ਕੰਨਸਲਟੈਂਸੀ, ਇੰਜ਼: ਬਿਕਰਮਜੀਤ ਸਿੰਘ ਰਜਿਸਟਰਾਰ, ਇੰਜ਼: ਕਰਨਬੀਰ ਸਿੰਘ, ਸ਼੍ਰੀ ਪੀ. ਪ੍ਰਸ਼ਾਂਤ, ਇੰਜ਼: ਗੁਰਚਰਨ ਸਿੰਘ, ਸਾਹਿਲ ਅਰੋੜਾ, ਪ੍ਰਨੀਤ ਕੌਰ ਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *