ਪੰਜਾਬ

ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਚ ਬੁੱਢਾ ਦਲ ਵੱਲੋਂ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦ ਵਿੱਚ ਹਨੂੰਮਾਨਗੜ੍ਹ, ਬੁੱਢਾ ਜੌਹੜ ਵਿਖੇ ਤਿੰਨ ਰੋਜਾ ਗੁਰਮਤਿ ਸਮਾਗਮ ਹੋਏ

ਤਲਵੰਡੀ ਸਾਬੋ, 11 ਸਤੰਬਰ- (ਮਧੂਸਾਰ ਬਿਊਰੋ ਸ੍ਰੀ ਹਰਿਮੰਦਰ ਸਾਹਿਬ ਵਿਚ ਅਯਾਸੀ ‘ਚ ਗਲਤਾਨ ਮੱਸੇ ਰੰਘੜ ਦਾ ਸਿਰ ਵੱਢ ਕੇ ਸੋਧਾ ਲਾਉਣ ਵਾਲੇ ਮਹਾਨ ਸੂਰਬੀਰ ਬਾਬਾ ਮਹਿਤਾਬ ਸਿੰਘ ਮੀਰਾਂਕੋਟ ਤੇ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਦੀ ਯਾਦ ਵਿੱਚ ਹਨੂੰਮਾਨਗੜ੍ਹ ਅਤੇ ਬੁੱਢਾ ਜੌਹੜ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਦਿਸ਼ਾ ਨਿਰਦੇਸ਼ਨਾ ਹੇਠ ਸਲਾਨਾ ਜੋੜ ਮੇਲਾ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਪੂਰਨ ਸ਼ਰਧਾ ਤੇ ਮਰਿਯਾਦਾ ਅਨੁਸਾਰ ਮਨਾਇਆ।

          ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਕੌਮ ਦੇ ਮਹਾਨ ਯੋਧੇ ਬਾਬਾ ਮਹਿਤਾਬ ਸਿੰਘ ਮੀਰਾਂਕੋਟ ਤੇ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਦੀ ਯਾਦ ਵਿੱਚ ਤਿੰਨ ਰੋਜ਼ਾ ਸਲਾਨਾ ਜੋੜਮੇਲਾ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ, ਹਨੂੰਮਾਨਗੜ੍ਹ ਟਾਊਨ ਅਤੇ ਬੁੱਢਾ ਜੌਹੜ ਰਾਜਸਥਾਨ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ  ਦੇ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਚੜ੍ਹਦੀ ਕਲਾ ‘ਚ ਮਨਾਇਆ ਗਿਆ ਹੈ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ, ਬੁੱਢਾ ਦਲ ਦੇ ਹਜ਼ੂਰੀ ਰਾਗੀ ਬਾਬਾ ਮੱਘਰ ਸਿੰਘ, ਸੰਤ ਬਾਬਾ ਮਨਮੋਹਣ ਸਿੰਘ ਬਾਰਨਵਾਲੇ ਮੁਖੀ ਧਰਮ ਪ੍ਰਚਾਰ ਵਿੰਗ ਬੁੱਢਾ ਦਲ ਅਤੇ ਬਾਬਾ ਜਗਦੇਵ ਸਿੰਘ ਮਾਨਸਾ ਆਦਿ ਦੇ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਬਾਬਾ ਸੁਖਵਿੰਦਰ ਸਿੰਘ ਮੋਰ ਨੇ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਸੰਘਰਸ਼ੀ ਜੀਵਨ ਸਬੰਧੀ ਸੰਗਤਾਂ ਨਾਲ ਸਾਂਝ ਪਾਈ।ਹਨੂੰਮਾਨਗੜ੍ਹ ਅਤੇ ਬੁੱਢਾ ਜੌਹੜ ਵਿਖੇ ਬੁੱਢਾ ਦਲ ਵਲੋਂ ਅੰਮ੍ਰਿਤ ਸੰਚਾਰ ਸਮਾਗਮ ਹੋਏ ਜਿਸ ਵਿੱਚ ਦੋ ਸੌ ਦੇ ਕਰੀਬ ਪ੍ਰਾਣੀ ਗੁਰੂ ਦੇ ਜਹਾਜ਼ ਵਿੱਚ ਸਵਾਰ ਹੋਏ।ਇਸ ਮੌਕੇ ਵਿਸ਼ੇਸ਼ ਤੌਰ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਸੰਤਾਂ-ਮਹਾਂਪੁਰਸ਼, ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ,ਸਮਾਜਿਕ ਪ੍ਰਮੁੱਖ ਸਖਸ਼ੀਅਤਾਂ ਅਤੇ ਹਨੂੰਮਾਨਗੜ੍ਹ ਦੀਆਂ ਸੰਗਤਾਂ ਨੇ ਹੁੰਮਹਮਾ ਕੇ ਹਾਜ਼ਰੀ ਭਰੀਆਂ।ਨਿਹੰਗ ਸਿੰਘਾਂ ਦੇ ਲਾਇਸੰਸ ਪੁਰਾਣੇ ਰੀਨਿਊ ਕੀਤੇ ਗਏ ਅਤੇ ਨਵੇਂ ਬਨਾਏ ਗਏ।ਇਸ ਸਮੇਂ ਬੁੱਢਾ ਦਲ ਦੇ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਭੁਪਿੰਦਰ ਸਿੰਘ ਲੱਖੀ ਜੰਗਲ, ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ ਗੁ: ਦੂਖ ਨਿਵਾਰਨ, ਬਾਬਾ ਰਣ ਸਿੰਘ, ਬਾਬਾ ਇੰਦਰ ਸਿੰਘ ਘੋੜਿਆਂ ਵਾਲੇ, ਆਦਿ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *