ਪਟਿਆਲਾ

ਵਿਸ਼ਵ ਰੋਗੀ ਸੁੱਰਖਿਆ ਸਪਤਾਹ ਦੀ ਹੋਈ ਸ਼ੁਰੂਆਤ

11 ਤੋਂ 17 ਸਤੰਬਰ ਤੱਕ ਮਨਾਇਆ ਜਾਵੇਗਾ “ਰੋਗੀ ਸੁੱਰਖਿਆ ਹਫਤਾ 

ਪਟਿਆਲਾ 11 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਅੰਦਰ  11 ਤੋਂ 17 ਸਤੰਬਰ ਤੱਕ ” ਰੋਗੀ ਸੁਰੱਖਿਆ ਹਫਤਾ” ਥੀਮ “ ਸੁੱਰਖਿਅਤ ਮਾਂ ਅਤੇ ਨਵ ਜਨਮੇਂ ਬੱਚੇ ਦੀ ਸਾਂਭ ਸੰਭਾਲ” ਤਹਿਤ ਮਨਾਇਆ ਜਾ ਰਿਹਾ ਹੈ।ਜ਼ਿਲ੍ਹੇ ਅੰਦਰ ਇਹ ਹਫ਼ਤਾ ਮਨਾਉਣ ਸ਼ੁਰੂਆਤ ਕਰਵਾਂਉਂਦੇ  ਸਿਵਲ ਸਰਜਨ ਡਾ ਪ੍ਰਿੰਸ ਸੌਢੀ ਨੇਂ ਕਿਹਾ ਕਿ ਇਸ ਹਫ਼ਤੇ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ।

 ਇਸ ਹਫ਼ਤੇ ਦੌਰਾਨ ਜੂਮ ਲਿੰਕ ਰਾਹੀ ਰਾਸ਼ਟਰੀ ਪੱਧਰ ਤੇਂ ਮੈਟਰਨਲ ਸੈਫਟੀ, ਨਿਊ ਬੌਰਨ ਸੈਫਟੀ ,ਮੈਡੀਕੇਸ਼ਨ ਸੇਫਟੀ, ਐਂਂਬੂਲੇਟਰੀ ਕੇਅਰ ,ਰੇਡੀਏਸ਼ਨ ਸੇਫਟੀ ,ਫਾਇਰ ਸੇਫਟੀ ਇਨ ਹੌਸਪਿਟਲ ਆਦਿ ਤੇ ਵੈਬੀਨਾਰ ਵੀ ਕਰਵਾਏ ਜਾਣਗੇ ਜਿਹਨਾਂ ਨੁੰ ਸਿਹਤ ਅਫਸਰਾਂ ਵੱਲੋ ਅਟੈਂਡ ਕਰਨਾ ਯਕੀਨੀ ਬਣਾਇਆ ਜਾਵੇਗਾ ਅਤੇ  17 ਸਤੰਬਰ ਨੂੰ “ਵਿਸ਼ਵ ਰੋਗੀ ਸੁਰੱਖਿਆ ਦਿਵਸ “ਦੇ ਤੌਰ ਤੇ ਮਨਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਹਫ਼ਤੇ ਮਾਂ ਅਤੇ ਨਵ ਜਨਮੇ ਬੱਚੇ ਦੀ ਸਿਹਤ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਾਲ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਿਹਤ ਕੇਂਦਰਾ ਅਤੇ ਪਿੰਡਾਂ ਅੰਦਰ ਸਿਹਤ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ।ਉਹਨਾਂ ਕਿਹਾ ਕਿ ਅੱਜ ਸਿਹਤ ਸੰਸ਼ਥਾਂਵਾ ਵਿੱਚ ਸਟਾਫ ਨੁੰ ਇਸ ਸਪਤਾਹ ਦੋਰਾਣ ਮਾਂ ਬੱਚੇ ਦੀ ਸਿਹਤ ਸੰਭਾਲ ਵੱਲ ਖਾਸ ਤਵਜੌਂ ਦੇਣ ਸਬੰਧੀ ਸੇਨਸੇਟਾਈਜ ਕੀਤਾ ਗਿਆ।

Leave a Reply

Your email address will not be published. Required fields are marked *