7 ਆਈਏਐਸ ਅਤੇ 10 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼
ਚੰਡੀਗੜ੍ਹ, 15 ਸਤੰਬਰ (ਮਧੂਸਾਰ ਬਿਊਰੋ)- ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 7 ਆਈਏਐਸ ਅਤੇ 10 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਹਰਿਆਣਾ ਬਿਜਲੀ ਉਤਪਾਦਨ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ, ਖਾਨ ਅਤੇ ਭੂ-ਵਿਗਿਆਨ ਵਿਭਾਗ ਦੇ ਮਹਾਨਿਦੇਸ਼ਕ ਅਤੇ ਸਕੱਤਰ ਮਹੋਮਦ ਸ਼ਾਇਨ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਨਿਦੇਸ਼ਕ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਫੈਡਰੇਸ਼ਨ ਦੇ ਪ੍ਰਬੰਧ ਨਿਦੇਸ਼ਕ, ਰਜਿਸਟਰਾਰ, ਸਹਿਕਾਰੀ ਕਮੇਟੀਆਂ ਅਤੇ ਸਹਿਕਾਰਿਤਾ ਵਿਭਾਗ ਦੇ ਸਕੱਤਰ ਏ. ਸ਼੍ਰੀਨਿਵਾਸ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਹੈਫੇਡ ਦੇ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਸੌਂਪਿਆ ਹੈ।
ਉਦਯੋਗ ਅਤੇ ਵਪਾਰ ਵਿਭਾਗ ਦੇ ਮਹਾਨਿਦੇਸ਼ਕ ਤੇ ਸਕੱਤਰ, ਸਿਵਲ ਏਵੀਏਸ਼ਨ ਵਿਭਾਗ ਦੇ ਸਲਾਹਕਾਰ ਤੇ ਸਕੱਤਰ ਅਤੇ ਹਰਿਆਣਾ ਮੈਡੀਕਲ ਸੇਵਾ ਨਿਗਮ ਦੇ ਪ੍ਰਬੰਧ ਨਿਦੇਸ਼ਕ ਸਾਕੇਤ ਕੁਮਾਰ ਨੂੰ ਉਦਯੋਗ ਅਤੇ ਵਪਾਰ ਵਿਭਾਗ ਦਾ ਮਹਾਨਿਦੇਸ਼ਕ ਤੇ ਸਕੱਤਰ, ਮਹਾਨਿਦੇਸ਼ਕ, ਆਯੂਸ਼ ਅਤੇ ਹਰਿਆਣਾ ਮੈਡੀਕਲ ਸੇਵਾ ਨਿਗਮ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਗਿਆ ਹੈ।
ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਅਤੇ ਰੁਜਗਾਰ ਵਿਭਾਗ ਦੀ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਨਾਗਰਿਕ ਸੰਸਾਧਨ ਸੂਚਨਾ ਵਿਭਾਗ ਦੀ ਨਿਦੇਸ਼ਕ ਅਤੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਲਿਮੀਟੇਡ, ਪੰਚਕੂਲਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ਼ਰਣਦੀਪ ਕੌਰ ਬਰਾੜ ਨੂੰ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਅਤੇ ਰੁਜਗਾਰ ਵਿਭਾਗ ਦਾ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਫੌਜੀ ਅਤੇ ਨੀਮ ਫੌਜੀ ਭਲਾਈ ਵਿਭਾਗ ਦਾ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਅਤੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਲਿਮੀਟੇਡ ਪੰਚਕੂਲਾ ਦਾ ਮੁੱਖ ਕਾਰਜਕਾਰੀ ਅਧਿਕਾਰੀ ਲਗਾਇਆ ਗਿਆ ਹੈ।
ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਮੁੱਖ ਦਫਤਰ) ਪੰਚਕੂਲਾ ਦੇ ਪ੍ਰਸਾਸ਼ਕ ਪ੍ਰਦੀਪ ਕੁਮਾਰ ਨੂੰ ਨਾਗਰਿਕ ਏਵੀਏਸ਼ਨ ਵਿਭਾਗ ਦਾ ਸਲਾਹਕਾਰ ਅਤੇ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ।
ਕਲਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੀ ਨਿਦੇਸ਼ਕ ਮਨਦੀਪ ਕੌਰ ਨੂੰ ਗੋਲਡਨ ਜੈਯੰਤੀ ਹਰਿਆਣਾ ਵਿਤੀ ਪ੍ਰਬੰਧਨਸੰਸਥਾਨ ਦਾ ਨਿਦੇਸ਼ਕ ਲਗਾਇਆ ਗਿਆ ਹੈ।
ਵਧੀਕ ਕੰਟਰੋਲਰ, ਸਿਵਲ ਡਿਫੈਂਸ, ਅੰਬਾਲਾ ਪ੍ਰਤਿਮਾ ਚੌਧਰੀ ਨੂੰ ਕਲਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦਾ ਨਿਦੇਸ਼ਕ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਨੂੰ, ਕਲਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਸਕੱਤਰ ਦਾ ਵੱਧ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਤਬਾਦਲਾ ਕੀਤੇ ਗਏ ਐਚਸੀਐਸ ਅਧਿਕਾਰੀਆਂ ਵਿਚ ਕਰਨਾਲ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ, ਕਰਨਾਲ ਯੋਗੇਸ਼ ਕੁਮਾਰ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਜਿਲ੍ਹਾ ਪਰਿਸ਼ਦ ਕਰਨਾਲ ਅਤੇ ਡੀਆਰਡੀਏ, ਕਰਨਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਜਿਲ੍ਹਾ ਪਰਿਸ਼ਦ, ਪਲਵਲ ਅਤੇ ਡੀਆਰਡੀਏ, ਪਲਵਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਕੁਮਾਰ-1 ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ, ਫਰੀਦਾਬਾਦ ਲਗਾਇਆ ਗਆ ਹੈ।
ਝੱਜਰ ਦੇ ਜਿਲ੍ਹਾ ਨਗਰ ਕਮਿਸ਼ਨਰ ਪ੍ਰਦੀਪ ਕੁਮਾਰ-2 ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਜਿਲ੍ਹਾ ਪਰਿਸ਼ਦ, ਝੱਜਰ ਅਤੇ ਡੀਆਰਡੀਏ ਝੱਜਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਤਾਵੜੂ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਅਸ਼ਵਨੀ ਮਲਿਕ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ ਸਮਾਲਖਾ ਲਗਾਇਆ ਗਿਆ ਹੈ।
ਜਿਲ੍ਹਾ ਪਰਿਸ਼, ਝੱਜਰ ਅਤੇ ਡੀਆਰਡੀਏ, ਝੱਜਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਤਿਰਲੋਕ ਚੰਦ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ ਵਲੱਭਗੜ੍ਹ ਲਗਾਇਆ ਗਿਆ ਹੈ।
ਸਮਾਲਖਾ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਵਿਜੇਂਦਰ ਹੁਡਾ ਨੂੰ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦਾ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਲਗਾਇਆ ਗਿਆ ਹੈ।
ਫਰੀਦਾਬਾਦ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਪਰਮਜੀਤ ਚਹਿਲ ਨੂੰ ਜਿਲ੍ਹਾ ਪਰਿਸ਼ਦ ਪਲਵਲ ਅਤੇ ਡੀਆਰਡੀਏ ਪਲਵਲ ਦਾ ਮੁੱਖ ਕਾਰਜਕਾਰੀ ਅਧਿਕਾਰੀ ਲਗਾਇਆ ਗਿਆ ਹੈ।
ਜਿਲ੍ਹਾ ਪਰਿਸ਼ਦ ਨੂੰਹ ਅਤੇ ਡੀਆਰਡੀਏ ਨੁੰਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੇਵਾਤ ਵਿਕਾਸ ਏਜੰਸੀ ਨੁੰਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਗਜੇਂਦਰ ਸਿੰਘ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਜਿਲ੍ਹਾ ਪਰਿਸ਼ਦ ਮਹੇਂਦਰਗੜ੍ਹ ਅਤੇ ਡੀਆਰਡੀਏ ਮਹੇਂਦਰਗੜ੍ਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਜਿਲ੍ਹਾ ਪਰਿਸ਼ਦ ਫਤਿਹਾਬਾਦ ਅਤੇ ਡੀਆਰਡੀਏ ਫਤਿਹਾਬਾਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੁਲਭੁਸ਼ਣ ਬੰਸਲ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਹਿਸਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਜਿਲ੍ਹਾ ਪਰਿਸ਼ਦ, ਰਿਵਾੜੀ ਦੀ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ, ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ, ਰਿਵਾੜੀ (ਨਾਮਜਦ) ਨੂੰ ਯਮੁਨਾਨਗਰ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਗਿਆ ਹੈ।

