ਸੀਐਮ ਵਿੰਡੋਂ ਦੇ ਨਾਲ-ਨਾਲ ਟਵੀਟਰ ਹੈਂਡਲ ਤੋਂ ਵੀ ਹੋ ਰਿਹਾ ਹੈ – ਸ਼ਿਕਾਇਤਾਂ ਦਾ ਹੱਲ
ਮੁੱਖ ਮੰਤਰੀ ਦਾ ਟਵੀਟ, ਮਨਚਲਿਆਂ ‘ਤੇ ਵੀ ਹੋਈ ਕਾਰਵਾਈ-ਕੁੜੀਆਂ ਨੇ ਕੀਤਾ ਧੰਨਵਾਦ
ਚੰਡੀਗੜ੍ਹ, 16 ਸਤੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਲੋਕਾਂ ਦੀ ਸ਼ਿਕਾਇਤਾਂ ਸਿੱਧੇ ਉਨ੍ਹਾਂ ਤਕ ਪਹੁੰਚਾਉਣ ਲਈ ਕੀਤੀ ਗਹੀ ਸੀਐਮ ਵਿੰਡੋਂ ਦੀ ਵਿਵਸਥਾ ਦੇ ਨਾਲ-ਨਾਲ ਉਨ੍ਹਾਂ ਦੇ ਟਵੀਟਰ ਹੈਂਡਲ ਨਾਲ ਵੀ ਸ਼ਿਕਾਇਤਾਂ ‘ਤੇ ਤੁਰੰਤ ਐਕਸ਼ਨ ਲਿਆ ਜਾਂਦਾ ਹੈ ਅਤੇ ਇਹ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਰਗਰ ਸਿੱਧ ਹੋ ਰਿਹਾ ਹੈ।
ਮੁੱਖ ਮੰਤਰੀ ਦੇ ਓਐਸਡੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਹੁਣ ਹਾਲ ਹੀ ਵਿਚ ਯਮੁਨਾਨਗਰ, ਪਾਣੀਪਤ, ਸੋਨੀਪਤ, ਝੱਜਰ ਤੇ ਫਰੀਦਾਬਾਦ ਜਿਲ੍ਹਿਆਂ ਤੋਂ ਮੁੱਖ ਮੰਤਰੀ ਦੇ ਟਵੀਟਰ ਹੈਂਡਲ ‘ਤੇ ਪੰਜ ਸ਼ਿਕਾਇਤਾਂ ਆਈਆਂ। ਫਰੀਦਾਬਾਦ ਤੋਂ ਕਾਂਗਰਸ ਨੇਤਾ@RAHULVERMA_INC ਨੇ ਟਵੀਟ ਕੀਤਾ ਕੀ ਕੁੱਝ ਕੁੜੀਆਂ ਤੋਂ ਸ਼ਿਕਾਇਤਾਂ ਆਈਆਂ ਹਨ ਕਿ ਸੈਕਟਰ-37 ਫਰੀਦਾਬਾਦ ਦੇ ਨੇੜੇ ਮਦਰਸਨ ਲੇਨ ਦੇ ਨੇੜੇ ਲਗਾਤਾਰ ਮਨਚਲੇ ਕੁੜੀਆਂ ਦਾ ਪਿੱਛਾ ਕਰਦੇ ਹਨ ਅਤੇ ਭੱਦੀ ਭਾਸ਼ਾ ਦੀ ਵਰਤੋ ਕਰਦੇ ਹਨ। ਕਿਰਪਾ ਕੁੜੀਆਂ ਦੀ ਸੁਰੱਖਿਆ ਲਈ ਪੀਸੀਆਰ ਦੀ ਗਸ਼ਤ ਵਧਾਈ ਜਾਵੇ। ਉਨ੍ਹਾਂ ਨੇ ਇਹ ਟਵੀਟ @FBDPolice@cmhry, @anilvijminister, @VipulGoelBJP ‘ਤੇ ਸਤੰਬਰ, 2021।, ਰਾਤ 10:32 ਵਜੇ ਟਿਕਟ ਨੰਬਰ 3321010 ਜਿਲ੍ਹਾ ਫਰੀਦਾਬਾਦ ਤੋਂ ਮੋਬਾਇਲ ਨੰਬਰ 8505987234 ਤੋਂ ਕੀਤਾ।
ਸ੍ਰੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਸੀਐਮਓ ਤੋਂ ਇਸ ਅਵੀਟ ‘ਤੇ ਤੁਰੰਤ ਐਕਸ਼ਨ ਲਿਆ ਗਿਆ ਅਤੇ ਉਨ੍ਹਾਂ ਨੇ ਖੁਦ ਪੁਲਿਸ ਕਮਿਸ਼ਨਰ, ਫਰੀਦਾਬਾਦ ਨੂੰ ਫੋਨ ਕਰ ਇਸ ਟਵੀਟ ਬਾਰੇ ਸੂਚਿਤ ਕੀਤਾ। ਪੁਲਿਸ ਕਮਿਸ਼ਨਰ ਨੇ ਵੀ ਸਰਾਏ ਖਵਾਜਾ ਪੁਲਿਸ ਚੌਕੀ ਦੇ ਐਸਐਚਓ ਨੂੰ ਨਿਰਦੇਸ਼ ਦਿੱਤੇ ਕਿ ਮਨਚਲਿਆਂ ਨੂੰ ਸਬਕ ਸਿਖਾਇਆ ਜਾਵੇ ਅਤੇ ਪੁਲਿਸ ਗਸ਼ਤ ਵਧਾਈ ਜਾਵੇ। ਰਾਹੁਲ ਵਰਮਾ ਨੇ 7 ਸਤੰਬਰ ਨੂੰ ਸਵੇਰੇ 10:20 ਵਜੇ ਆਪਣੇ ਉੱਤਰ ਵਿਚ ਮੁੜ ਟਵੀਟ ਕੀਤਾ ਕਿ ਮੇਰੀ ਦਿੱਤੀ ਗਈ ਸ਼ਿਕਾਇਤ ਦਾ ਤੁਰੰਤ ਹੱਲ ਕਰਨ ਦੇ ਲਈ ਫਰੀਦਾਬਾਦ ਪੁਲਿਸ ਅਤੇ ਸਰ ਅਸ਼ੋਕ ਕੁਮਾਰ ਐਸਐਚਓ ਸਰਾਏ ਖਵਾਜਾ ਦਾ ਧੰਨਵਾਦ ਜੈ ਹਿੰਦ ਜੈ ਭਾਰਤ। ਉਨ੍ਹਾਂ ਨੇ ਦਸਿਆ ਕਿ ਕੁੜੀਆਂ ਨੇ ਵੀ ਧੰਨਵਾਦ ਕੀਤਾ।
ਇਸੀ ਤਰ੍ਹਾ, ਮੋਬਾਇਲ ਨੰਬਰ 9034434533 ਯਮੁਨਾਨਗਰ ਤੋਂ 2 ਸਤੰਬਰ, 2021 ਨੂੰ ਸਵੇਰੇ 11:25 ਵਜੇ ਟਿਕਟ ਨੰਬਰ 3289270 ਤੋਂ @arpitHR®w ਟਵੀਟਰ ‘ਤੇ ਪੋਸਟ ਆਈ ਕਿ ਸਰ ਮੇਰੀ ਮਾਤਾ ਨੂੰ 28 ਅਗਸਤ, 2021 ਨੂੰ ਵੈਕਸਿਨ ਦੀ ਪਹਿਲੀ ਡੋਜ ਸਰੋਜਨੀ ਕਲੋਨੀ ਵਿਚ ਲੱਗੀ ਪਰ ਕਿਹੜੀ ਵੈਕਸਿਨ ਲੱਗੀ ਇਸ ਦਾ ਕੋਈ ਪਤਾ ਨਹੀਂ, ਮੋਬਾਇਲ ‘ਤੇ ਕੋਈ ਮੈਸੇਜ ਨਹੀਂ ਆਇਆ ਅਤੇ ਨਾ ਹੀ CO-WIN ਐਪ ਤੇ ਆਰੋਗਅ ਸੇਤੁ ਐਪ ‘ਤੇ ਕੋਈ ਡਾਟਾ ਹੈ, ਜਿਸ ਕਾਰਨ ਵੈਕਸੀਨੇਸ਼ਨ ਸਰਟੀਫਿਕੇਟ ਵੀ ਨਹੀਂ ਮਿਲ ਰਿਹਾ ਹੈ, ਕਿਰਪਾ ਐਕਸ਼ਨ ਲੈ ਕੇ ਮਦਦ ਕਰਨ।
ਸ੍ਰੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਯਮੁਨਾਨਗਰ ਦੇ ਡਿਪਟੀ ਸਿਵਲ ਸਰਜਨ (ਟੀਕਾਕਰਣ) ਡਾ. ਜਿੈ ਵਿਵੇਕ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਦਾ 6 ਸਤੰਬਰ ਨੂੰ ਜਵਾਬ ਆਇਆ ਕਿ ਉਨ੍ਹਾਂ ਨੇ ਵੈਕਸਿਨ ਦੇ ਸਬੰਧ ਵਿਚ ਅਰਪਿਤ ਨਾਲ ਗਲ ਕੀਤੀ ਹੈ ਅਤੇ ਉਨ੍ਹਾਂ ਦੀ ਮਾਤਾ ਰਾਧਿਕਾ ਨੂੰ ਵੈਕਸਿਨ ਦੀ ਪਹਿਲੀ ਡੋਜ ਪਹਿਲਾਂ ਹੀ ਲਗ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੱ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਨੇ ਦਸਿਆ ਕਿ ਅਰਪਿਤ ਨੇ 4 ਸਤੰਬਰ ਨੂੰ ਰਿ-ਟਵੀਟ ਵਿਚ @cmohry व @mlkhattar ‘ਤੇ ਪੋਸਟ ਕੀਤਾ ਕਿ ਮੁੱਖ ਮੰਤਰੀ ਜੀਦ ਦੀ ਤੁਰੰਤ ਕਾਰਵਾਈ ਨਾਲ ਮੇਰੀ ਮਾਤਾ ਜੀ ਨੂੰ ਕੋਰੋਨਾ ਵੈਕਸਿਨ ਲਗ ਗਈ ਹੈ ਅਤੇ ਵੈਕਸਿਨ ਸਰਟੀਫਿਕੇਟ ਮਿਲ ਚੁੱਕਾ ਹੈ। ਸਮਸਿਆ ‘ਤੇ ਐਕਸ਼ਨ ਲੈ ਕੇ ਸਹੀ ਕਾਰਵਾਈ ਕਰਨ ਦੇ ਲੀ ਮੁੱਖ ਮੰਤਰੀ ਜੀ ਦਾ ਧੰਨਵਾਦ।
ਓਐਸਡੀ ਨੇ ਦਸਿਆ ਕਿ ਝੱਜਰ ਤੋਂ 4 ਸਤੰਬਰ ਨੂੰ ਸ਼ਾਮ 7:09 ਵਜੇ ਮੋਬਾਇਲ ਨੰਬਰ 8901080236 ਤੋਂ @vivekgupta1096 ਨਾਂਅ ਨਾਲ ਟਵੀਟ ਆਇਆ ਕਿ ਅਧਿਕਾਰੀਆਂ ਦੀ ਲਾਪ੍ਰਵਾਹੀ ਤੇ ਸਿਹਤ ਸੇਵਾਵਾਂ ਦੀ ਕਮੀ ਦੇ ਚਲਦੇ ਵੈਕਸਿਨ ਦੀ ਦੂਜੀ ਡੋਜ ਨਹੀਂ ਲੈ ਪਾ ਰਿਹਾ ਹੈ। ਮੁੱਖ ਮੰਤਰੀ ਦਫਤਰ ਤੋਂ ਐਕਸ਼ਨ ਲਿਆ ਗਿਆ ਅਤੇ ਝੱਜਰ ਦੇ ਸੀਐਮਓ ਨਾਲ ਇਸ ਸਬੰਧ ਵਿਚ ਜਾਣਕਾਰੀ ਮੰਗੀ ਗਈ। ਬਾਅਦ ਵਿਚ ਉਨ੍ਹਾਂ ਨੇ 6 ਸਤੰਬਰ ਨੂੰ ਬਾਅਦ ਦੁਪਹਿਰ 12.41 ਵਜੇ ਰੀ-ਟਵੀਟ ਕੀਤਾ ਕਿ ਸਮੇਂ ‘ਤੇ ਮੇਰੀ ਸਮਅਿਾ ਦਾ ਹੱਲ ਕਰਵਾਉਣ ਲਈ ਮੁੱਖ ਮੰਤਰੀ ਦਫਤਰ ਦਾ ਧੰਨਵਾਦ। ਦੋ ਹੋਰ ਮਾਮਲਿਆਂ ਵਿਚ ਪਾਣੀਪਤ ਤੋਂ ਅੰਕਿਤ ਰਾਵਲ ਤੇ ਸੋਨੀਪਤ ਤੋਂ ਵਿਕਾਸ ਤਿਵਾਰੀ ਨੇ ਆਪਣੀ ਕਲੋਨੀਆਂ ਵਿਚ ਜਲਭਰਾਵ ਦੇ ਸਬੰਧ ਵਿਚ ਟਵੀਟ ਕਰ ਪੋਸਟ ਕੀਤੇ ਸਨ। ਮੁੱਖ ਮੰਤਰੀ ਦਫਤਰ ਦੇ ਐਕਸ਼ਨ ਨਾਲ ਜਨ-ਸਿਹਤ ਇੰਜੀਨੀਅਰਿੰਗ ਵਿਭਾਗ ਵੱਲੋਂ ਜਲ ਨਿਕਾਸੀ ਕਰਵਾ ਦਿੱਤੀ ਹੈ।

