ਪੰਜਾਬਪਟਿਆਲਾ

ਕੇਦਰ ਦੇ ਖੇਤੀ ਕਾਨੂੰਨਾਂ ਖਿਲਾਫ ਸੰਤ ਸਮਾਜ ਅੱਜ ਸੰਭਾਲੇਗਾ ਦਿੱਲੀ ਮੋਰਚਾ-ਗਿ: ਗਰੀਬ ਸੰਤ ਬਾਰਨ ਵਾਲੇ

ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ

ਰਾਜਪੁਰਾ,22 ਸਤੰਬਰ(ਮਧੂਸਾਰ ਬਿਊਰੋ)ਕਿਸਾਨੀ ਅੰਦੋਲਨ ਦੇ ਚੱਲਦਿਆਂ ਸਿੰਘੂ ਬਾਰਡਰ ਤੇ ਲੱਗੀ ਸਟੇਜ ਵਿਚ ਅੱਜ 24 ਸਤੰਬਰ ਨੂੰ ਸੰਤ ਸਮਾਜ ਵੱਲੋਂ ਸ਼ਿਰਕਤ ਕੀਤੀ ਜਾਏਗੀ ਅਤੇ ਸਿੰਘੂ ਬਾਰਡਰ ਦੀ ਸਟੇਜ ਸੰਤ ਸਮਾਜ ਵੱਲੋਂ ਸ਼ੁੱਕਰਵਾਰ ਨੂੰ ਸੰਭਾਲੀ ਜਾਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਗਿਆਨੀ ਕਰਨੈਲ ਸਿੰਘ ਗਰੀਬ ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਸਾਰੇ ਪੰਜਾਬ ਦੀ ਸਮੂਹ ਸੰਤ ਸਮਾਜ ਦੀਆਂ ਜਥੇਬੰਦੀਆਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।ਉਨ੍ਹਾਂ ਦੱਸਿਆ ਕਿ ਇਸਦੇ ਤਹਿਤ ਨਾਨਕਸਰ ਕਲੇਰਾਂ ਵਾਲੇ, ਧੂਲਕੋਟ ਵਾਲੇ ਤੇ ਗੁਰੂ ਕੀ ਲਾਡਲੀਆਂ ਨਿਹੰਗ ਫੌਜਾਂ ਤਰਨਾ ਦਲ ਤੇ ਬੁੱਢਾ ਦਲ ਵੱਲੋਂ ਵੀ ਸ਼ਿਰਕਤ ਕੀਤੀ ਜਾਵੇਗੀ। ਗਿਆਨੀ ਕਰਨੈਲ ਸਿੰਘ ਗਰੀਬ ਨੇ ਦੱਸਿਆ ਕਿ ਸਮੂੰਹ ਸੰਤ ਸਮਾਜ ਵਲੋਂ ਅੱਜ 24 ਸਤੰਬਰ ਨੂੰ ਰਾਜਪੁਰਾ ਤੋਂ ਦਿੱਲੀ ਦੇ ਲਈ ਬਾਅਦ ਦੁਪਹਿਰ ਚਾਲੇ ਪਾਏ ਜਾਣਗੇ।ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਬਹੁਤ ਲੰਮਾ ਹੋ ਗਿਆ ਹੇ ਤੇ ਕਈ ਕਿਸਾਨ ਸੰਘਰਸ ਵਿਚ ਸ਼ਹੀਦ ਵੀ ਹੋਏ ਹਨ।ਜਿਸ ਕਰਕੇ ਕੇਦਰ ਸਰਕਾਰ ਨੂੰ ਜਲਦੀ ਤੋ ਜਲਦੀ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *