ਅੰਮ੍ਰਿਤਸਰਪੰਜਾਬ

ਚਮਕੌਰ ਸਾਹਿਬ ਵਿੱਚ ਵਿਸ਼ਾਲ ਸਟੇਡੀਅਮ ਬਨਾਇਆ ਜਾਵੇ:ਸਿੰਘ ਸਾਹਿਬ ਬਾਬਾ ਬਲਬੀਰ ਸਿੰਘ

ਸ੍ਰ. ਚਰਨਜੀਤ ਸਿੰਘ ਚੰਨੀ ਨੂੰ ਮੁਖ ਮੰਤਰੀ ਬਨਣ ਤੇ ਦਿੱਤੀ ਵਧਾਈ

ਅੰਮ੍ਰਿਤਸਰ, 22 ਸਤੰਬਰ-(ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬ ਪ੍ਰਾਂਤ ਦੇ ਨਵੇਂ ਬਣੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਤੇ ਡਿਪਟੀ ਮੁਖ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੂੰ ਪਦ ਸੰਭਾਲਣ ਤੇ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਸ੍ਰ. ਚੰਨੀ ਤੇ ਬਾਕੀ ਟੀਮ ਤੋਂ ਪੰਜਾਬ ਦੀ ਚੜ੍ਹਦੀ ਕਲਾ, ਉੱਨਤੀ, ਵਿਕਾਸਮੁਖੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਆਸ ਪ੍ਰਗਟਾਈ ਹੈ।

ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਮੁਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦੇਂਦਿਆਂ ਕਿਹਾ ਕਿ ਉਨ੍ਹਾਂ ਦਾ ਆਪਣਾ ਹਲਕਾ ਚਮਕੌਰ ਸਾਹਿਬ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਤੇ ਬਾਕੀ ਸੂਰਬੀਰ ਸਿੰਘਾਂ ਦਾ ਸ਼ਹੀਦੀ ਦਿਹਾੜਾ ਦਸੰਬਰ ਵਿੱਚ ਹਰ ਸਾਲ ਹੀ ਸਮੁੱਚੀ ਸੰਗਤ ਤੇ ਨਿਹੰਗ ਸਿੰਘ ਦਲਪੰਥਾਂ ਵਲੋਂ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।

ਏਵੇ ਹੀ ਦਸ਼ਹਿਰਾ ਅਕਤੂਬਰ ਵਿੱਚ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਅਤੇ ਸੰਗਤਾਂ ਵਲੋਂ ਵੱਧ ਚੜ੍ਹ ਕੇ ਏਸੇ ਸਥਾਨ ਤੇ ਮਨਾਇਆ ਜਾਂਦਾ ਹੈ।ਗੁਰੂ ਦੀਆਂ ਲਾਡਲੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਘੋੜ ਦੌੜ, ਨਿਸ਼ਾਨੇਬਾਜ਼ੀ, ਨੇਜ਼ੇਬਾਜ਼ੀ, ਕਿਲਾ ਪੁਟਣਾ ਅਤੇ ਗਤਕੇ ਦੇ ਜੋਹਰ ਵਿਖਾਉਦੀਆਂ ਹਨ ਪਰ ਉਥੇ ਯੋਗ ਸਟੇਡੀਅਮ ਨਾ ਹੋਣ ਕਾਰਨ ਘੋੜਿਆਂ ਅਤੇ ਸਿੰਘਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸ੍ਰ. ਚੰਨੀ ਨੂੰ ਬਤੌਰ ਮੁਖ ਮੰਤਰੀ ਹੁਣ ਮੌਕਾ ਮਿਲਿਆਂ ਹੈ ਭਾਵੇਂ ਸਮਾਂ ਥੋੜਾ ਹੈ ਪਰ ਫਿਰ ਵੀ ਉਹ ਨਿੱਜੀ ਦਿਲਚਸਪੀ ਲੈ ਕੇ ਇੱਕ ਚੰਗੇ ਸਟੇਡੀਅਮ ਦਾ ਨਿਰਮਾਣ ਕਰਵਾਉਣ। ਜਿਥੇ ਦੁਸਹਿਰੇ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਜੋੜਮੇਲੇ ਸਮੇਂ ਘੋੜ ਦੌੜ ਤੇ ਬਾਕੀ ਖਾਲਸਾਈ ਰਵਾਇਤੀ ਖੇਡਾਂ ਨਿਹੰਗ ਸਿੰਘ ਆਪਣੇ ਖੁਲੇ ਸੁਭਾ ਅਨੁਸਾਰ ਕਰ ਸਕਣ।ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਨਿਹੰਗ ਸਿੰਘ ਫੌਜਾਂ ਖੁਲੇ ਵੱਡੇ ਸਟੇਡੀਅਮ ਦੀ ਮੰਗ ਕਰਦੀਆਂ ਆ ਰਹੀਆਂ ਹਨ, ਭਾਵੇਂ ਇਹਨਾਂ ਵਿਸ਼ੇਸ਼ ਦਿਹਾੜਿਆਂ ਤੇ ਨਿਹੰਗ ਸਿੰਘਾਂ ਨੇ ਸਟੇਡੀਅਮ ਦੀ ਵਰਤੋਂ ਕਰਨੀ ਹੈ ਪਰ ਨਾਲ ਹੀ ਇਲਾਕੇ ਦੇ ਲੋਕਾਂ ਵੀ ਇਹ ਸਟੇਡੀਅਮ ਸਮੇਂ ਸਮੇਂ ਕੀਤੇ ਜਾਣ ਵਾਲੇ ਸਮਾਗਮਾਂ ਲਈ ਵਰਦਾਨ ਸਿੱਧ ਹੋਵੇਗਾ।

Leave a Reply

Your email address will not be published. Required fields are marked *