ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਰਾਸ਼ਟਰੀ ਪੋਸ਼ਣ ਮਹੀਨਾ ਸੰਬੰਧੀ ਸੱਤ ਰੋਜਾ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ

ਪਟਿਆਲਾ, 24 ਸਤੰਬਰ:(ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਆਈ. ਕਿਊ. ਏ. ਸੀ ਸੈਂਟਰ ਅਤੇ ਪੀ.ਜੀ ਵਿਭਾਗ ਫੈਸ਼ਨ ਡਿਜ਼ਾਈਨਿੰਗ ਅਤੇ ਹੋਮ ਸਾਇੰਸ ਵਲੋਂ ਰਾਸ਼ਟਰੀ ਪੋਸ਼ਣ ਮਹੀਨਾ ਦੇ ਸੰਬੰਧ ਵਿਚ ਸੱਤ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੀ. ਏ. ਭਾਗ ਤੀਜਾ ਦੇ 80 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਹੈਲਦੀ ਬੇਕਿੰਗ ਨਾਲ ਸਬੰਧਤ ਵੱਖ-ਵੱਖ ਵਸਤੂਆਂ ਬਣਾਉਣ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਿੱਚ ਪੌਸ਼ਟਿਕ ਕੇਕ, ਖਤਾਈਆਂ, ਬਿਸਕੁਟ ਅਤੇ ਆਟਾ ਪੀਜ਼ਾ ਆਦਿ ਵੱਖ-ਵੱਖ ਵਸਤੂਆਂ ਬਣਾ ਕੇ ਦਿਖਾਈਆਂ ਗਈਆਂ ।

   ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖਾਲਸਾ ਕਾਲਜ ਪਟਿਆਲਾ   ਨੇ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਹਾ ਕਿ ਚੰਗੀ ਜੰਿਦਗੀ ਜਿਊਣ ਲਈ ਇਕ ਵਧੀਆ, ਅਤੇ ਪੌਸਟਿਕ ਖ਼ੁਰਾਕ ਬਹੁਤ ਜਰੂਰੀ ਹੈ ਜੋ ਕਿ ਮਨੁੱਖ  ਨੂੰ ਇਕ ਚੰਗਾ ਜੀਵਨ ਜਿਊਣ ਲਈ ਦਿਮਾਗੀ ਤੌਰ ’ਤੇ ਤੰਦਰੁਸਤ ਵੀ ਰੱਖਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਦੇ ਦੌਰ ਵਿੱਚ ਅਸੀਂ ਬਾਜ਼ਾਰੀ ਖਾਣਿਆਂ ਉੱਪਰ ਆਸ਼ਰਿਤ ਹੁੰਦੇ ਜਾ ਰਹੇ ਹਾਂ ਜੋ ਲਗਾਤਾਰ ਸਾਡੀ ਸਿਹਤ ਵਿਗਾੜਦਾ ਜਾ ਰਿਹਾ ਹੈ । ਉਨ੍ਹਾਂ ਆਸ ਪ੍ਰਗਟ ਕੀਤੀ ਕਿ ਵਰਕਸ਼ਾਪ ਦੌਰਾਨ  ਸਿਖਾਏ ਗਏ ਪੌਸਟਿਕ ਖਾਣਾ ਬਣਾਉਣ ਦੇ ਵੱਖ ਵੱਖ ਢੰਗਾਂ ਰਾਹੀਂ ਅਸੀਂ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦੇ ਸਮਰੱਥ ਹੋ ਸਕਦੇ ਹਾਂ ।

ਵਰਕਸ਼ਾਪ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਵੱਖ ਵੱਖ ਵਸਤੂਆਂ ਦੀ ਸ਼ਲਾਘਾ ਕਰਦਿਆਂ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਪੌਸ਼ਟਿਕ ਆਹਾਰ ਵਿਚ ਮਾਰਕੀਟਿੰਗ ਦੀਆਂ ਅਥਾਹ ਸੰਭਾਵਨਾਵਾਂ ਹਨ । ਇਸ ਮੌਕੇ ਡਾ. ਬਲਬੀਰ ਕੌਰ ਮੁਖੀ ਫੈਸ਼ਨ ਡਿਜ਼ਾਈਨਿੰਗ ਅਤੇ ਹੋਮ ਸਾਇੰਸ ਵਿਭਾਗ ਨੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪਿਛਲੇ ਸੱਤ ਦਿਨਾਂ ਤੋਂ ਵਿਦਿਆਰਥੀ ਲਗਾਤਾਰ ਇਸ ਵਰਕਸ਼ਾਪ ਨਾਲ ਪੂਰੀ ਤਨਦੇਹੀ ਨਾਲ ਜੁੜੇ ਹੋਏ ਹਨ ਇਸ ਸਮੁੱਚੀ ਵਰਕਸ਼ਾਪ ਦੀ ਦੇਖ-ਰੇਖ ਪ੍ਰੋ ਮੋਨਿਕਾ ਬਾਂਸਲ ਵੱਲੋਂ ਕੀਤੀ ਗਈ।

Leave a Reply

Your email address will not be published. Required fields are marked *