ਮਹਿੰਗਾਈ ਨੂੰ ਲੈ ਕੇ ਕਲੱਬ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਖਿਲ਼ਾਫ ਕੀਤੀ ਨਾਅਰੇਬਾਜ਼ੀ
ਮਹਿੰਗਾਈ ਨੂੰ ਕਾਬੂ ਪਾਉਣ ਲਈ ਸਖਤ ਕਦਮ ਚੁੱਕੇ ਕੇਂਦਰ ਤੇ ਸੂਬਾ ਸਰਕਾਰ- ਕਾਕਾ
ਪਟਿਆਲਾ (ਮਧੂਸਾਰ ਬਿਊਰੋ)- ਦੇਸ਼ ਤੇ ਪੰਜਾਬ ਸੂਬੇ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਆਪਣੇ ਪੈਰ ਪਸਾਰ ਦੀ ਜਾ ਰਹੀ ਹੈ। ਜਿਸ ਕਰਕੇ ਹਰ ਵਰਗ ਦਾ ਜਿਊਣਾ ਮੁਹਾਲ ਹੋ ਗਿਆ ਹੈ। ਇਸ ਸਮੱਸਿਆ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਤੇ ਪੰਜਾਬ ਦੀ ਸੂਬਾ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਰਾਸ਼ਨ ਸਮੱਗਰੀ ਕੀਮਤਾਂ ‘ਚੋਂ ਵਾਧੇ ਨਾਲ ਹੋਈ ਮਹਿੰਗਾਈ ਕਾਰਨ ਹਰ ਵਰਗ ਨੂੰ ਪੇਸ਼ ਆ ਰਹੀਆਂ ਆਰਥਿਕ ਸਮੱਸਿਆਵਾਂ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਮੰਨਦਿਆਂ ਉਹਨਾਂ ਨੇ ਮਹਿੰਗਾਈ ਨੂੰ ਤੁਰੰਤ ਕਾਬੂ ਪਾਉਣ ਲਈ ਠੋਸ ਕਦਮ ਚੁੱਕਣ ਦੀ ਸਰਕਾਰ ਤੋਂ ਮੰਗ ਕੀਤੀ । ਰੋਜ਼ਾਨਾ ਖਾਣ ਪੀਣ ਦੇ ਰਾਸ਼ਨ ਸਮੱਗਰੀ ਦੀਆਂ ਕੀਮਤਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਰਕੇ ਹਰ ਇੱਕ ਲੋੜੀਂਦੀ ਚੀਜ਼ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਜਿਹੜਾ ਸਰੋਂ ਦਾ ਤੇਲ 120 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ ਹੁਣ ਉਹ ਵਧਕੇ 200 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਰਿਫਾਇੰਡ ਤੇਲ, ਚਾਹਪੱਤੀ, ਦਾਲਾਂ, ਚੀਨੀ. ਚਾਵਲ. ਸਬਜੀਆਂ ਆਦਿ ਸਭ ਦਾ ਇਹੋ ਹਾਲ ਹੈ। ਕਰਿਆਨੇ ਦੀਆਂ ਆਸਮਾਨ ਨੂੰ ਛੂਹ ਰਹੀਆਂ ਕੀਮਤਾਂ ਆਮ ਲੋਕਾਂ ਦੇ ਚੁਹਲ਼ੇ ਠੰਡੇ ਕਰਨ ਲੱਗੀ ਹੋਈ ਹੈ। ਮਹਿੰਗਾਈ ਕਰਕੇ ਹਰ ਵਰਗ ਦੇ ਲੋਕਾਂ ਦਾ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਖਿਲਾਫ ਰੋਸ ਵਧਦਾ ਹੀ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਵੀ ਪੈਟਰੋਲ, ਡੀਜ਼ਲ ਦੇ ਭਾਅ ਹਰ ਦਿਨ ਵਧਾ ਰਹੀ ਹੈ ਇਹ ਵੀ ਮਹਿੰਗਾਈ ਦਾ ਇੱਕ ਵੱਡਾ ਕਾਰਨ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਮਹਿੰਗਾਈ ਨੂੰ ਕਾਬੂ ਪਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਤੁਰੰਤ ਸਖਤ ਕਦਮ ਚੁੱਕ ਕੇ ਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਪਹਿਲ ਦੇ ਅਧਾਰ ਤੇ ਕਰੇ। ਇਸ ਮੌਕੇ ਤੇ ਰਾਜਨ ਕੁਮਾਰ, ਗੋਬਿੰਦ ਜਸਵਾਲ, ਸ਼ਿਵ ਕੁਮਾਰ, ਸੰਨੀ ਕੁਮਾਰ, ਪ੍ਰਭਜੀਤ ਸਿੰਘ, ਰਵੀ ਕੁਮਾਰ, ਸੋਮ ਨਾਥ, ਕ੍ਰਿਸ਼ਨ ਕੁਮਾਰ, ਰਾਜ ਕੁਮਾਰ, ਹਰਪਾਲ ਸਿੰਘ, ਮੋਹਨ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਜੋਰਾ ਸਿੰਘ, ਵਿਨੋਦ ਕੁਮਾਰ, ਯਸ਼ਕੁਮਾਰ ਆਦਿ ਹਾਜ਼ਰ ਸਨ।

