ਪੰਜਾਬਪਟਿਆਲਾ

ਮੋਤੀ ਮਹਿਲ ਵੱਲ ਵਧੇ ਬੇਰੁਜ਼ਗਾਰਾਂ ਨਾਲ ਪੁਲਿਸ ਵੱਲੋਂ ਧੱਕਾਮੁੱਕੀ, ਖਿੱਚਧੂਹ ਦੌਰਾਨ ਉਤਰੀ ਪੱਗ, ਔਰਤਾਂ ਨਾਲ ਦੁਰਵਿਵਹਾਰ

ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਘਰਸ਼ੀ ਬੋਲੀਆਂ ਨਾਲ ਤੀਆਂ ਦਾ ਤਿਉਹਾਰ ਮਨਾਇਆ

ਪਟਿਆਲਾ 10 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੇਰੁਜਗਾਰ ਸਾਂਝਾ ਮੋਰਚਾ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਚੱਲ ਰਹੇ ਪੱਕੇ ਮੋਰਚੇ ਤੇ ਬੇਰੁਜਗਾਰਾਂ ਨੇ ਸੰਘਰਸੀ ਬੋਲੀਆਂ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਤੇ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਜੁਲਮਗੜ, ਮੰਗਵਾਲ ਤੇ ਗੁਰਦਾਸਪੁਰ ’ਚ ਕਾਂਗਰਸ ਸਰਕਾਰ ਦਾ ਭੰਡੀ ਪ੍ਰਚਾਰ ਕਰਨ ਉਪਰੰਤ ਬੇਰੁਜਗਾਰ ਸਾਂਝੇ ਮੋਰਚੇ ਵਿਚ ਪੰਜ ਬੇਰੁਜ਼ਗਾਰ ਜਥੇਬੰਦੀਆਂ ( ਬੀਐਡ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ, ਆਲ ਪੰਜਾਬ 873 ਡੀ ਪੀ ਈ ਯੂਨੀਅਨ ਪੰਜਾਬ, ਪੀ.ਟੀ.ਆਈ. 646 ਯੂਨੀਅਨ , ਆਰਟ ਐਂਡ ਕਰਾਫਟ ਯੂਨੀਅਨ ਤੇ ਮਲਟੀਪਰਪਜ ਹੈਲਥ ਵਰਕਰ) ਨੇ ਅੱਜ ਗੁਪਤ ਤਰੀਕੇ ਰਾਹੀ ਮੋਤੀ ਮਹਿਲ ਪਹੁੰਚਣ ਦੀ ਕੋਸਸਿ ਕੀਤੀ ਪਰ ਨਹੀਂ ਪਹੁੰਚ ਸਕੇ। ਇਸ ਲਈ ਬੇਰੁਜਗਾਰਾਂ ਨੇ ਵਾਈ.ਪੀ.ਐੱਸ. ਚੌਕ ਚ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਹਰੇਬਾਜੀ ਕੀਤੀ ਤੇ ਬੇਰੁਜਗਾਰਾਂ ਮੋਤੀ ਮਹਿਲ ਜਾਣ ਲਈ ਬਜ਼ਿੱਦ ਸਨ।

ਵਾਈਪੀਐਸ ਚੌਕ ਵਿੱਚ ਬੇਰੁਜਗਾਰਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਟਕਰਾਅ ਹੋਇਆ ਤੇ ਬੇਰੁਜਗਾਰ ਸੰਦੀਪ ਸਿੰਘ ਦੀ ਇਸ ਧੱਕਾ ਮੁੱਕੀ ਦੌਰਾਨ ਪੱਗ ਉਤਰ ਗਈ। ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਬੇਰੁਜਗਾਰਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਨਾਲ ਮਿਲਦੀ ਮੀਟਿੰਗ ਨੂੰ ਠੁਕਰਾਇਆ ਤੇ ਐਲਾਨ ਕੀਤਾ ਕਿ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਪੰਜਾਬ ਸਰਕਾਰ ਦੇ ਵਿਧਾਇਕਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਜ਼ਾਹਿਰ ਕੀਤਾ ਜਾਵੇਗਾ ਬੇਰੁਜਗਾਰ ਸਾਂਝੇ ਮੋਰਚੇ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਬੇਰੁਜਗਾਰ ਪਿਛਲੇ ਲੰਮੇ ਸਮੇਂ ਤੋਂ ਰੁਜਗਾਰ ਪ੍ਰਾਪਤੀ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰੇ ਹੋਏ ਹਨ। ਸੈਂਕੜਿਆਂ ਦੀ ਗਿਣਤੀ ਵਿਚ ਪੰਜਾਬ ਸਰਕਾਰ ਦੇ ਸੰਬੰਧਤ ਵਿਭਾਗ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਹੋਈਆਂ ਮੀਟਿੰਗਾਂ ਵਿੱਚ ਕਿਸੇ ਵੀ ਮੀਟਿੰਗ ਵਿੱਚ ਬੇਰੁਜਗਾਰਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਬੇਰੁਜਗਾਰੀ ਸਾਂਝੇ ਮੋਰਚੇ ਵਿਚ ਸ਼ਾਮਲ ਪੰਜੇ ਜਥੇਬੰਦੀਆਂ ਦਾ ਰੁਜਗਾਰ ਸਬੰਧੀ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਦ ਤੱਕ ਬੇਰੁਜਗਾਰ ਸੰਘਰਸ਼ ਕਰਦੇ ਰਹਿਣਗੇ।
ਇਸ ਮੌਕੇ ਅਮਨ ਸੇਖਾ, ਕੁਲਦੀਪ ਰਾਮਨਗਰ, ਗਗਨਦੀਪ ਕੌਰ, ਕਿਰਨ ਈਸੜਾ, ਸਤਨਾਮ ਬੱਛੁਆਣਾ, ਪ੍ਰਮਿੰਦਰ ਬਦੇਸਾ, ਪ੍ਰਤਿੰਦਰ ਕੌਰ, ਹਰਦੀਪ ਕੌਰ, ਬਲਕਾਰ ਮੰਘਾਣੀਆਂ, ਕੁਲਵੰਤ ਸਿੰਘ, ਮਨਪ੍ਰੀਤ ਕੌਰ, ਜੱਗੀ ਜੋਧਪੁਰ, ਰਾਜਵੀਰ ਕੌਰ, ਮਲਿਕਪ੍ਰੀਤ ਕੌਰ, ਗਗਨ ਮਾਨਸਾ, ਅਮਨਦੀਪ ਕੌਰ, ਜਸਵੀਰ ਕੌਰ ਆਦਿ ਹਾਜਰ ਸਨ। ਜ਼ਿਕਰਯੋਗ ਹੈ ਕਿ ਬੇਰੁਜਗਾਰ ਸਾਂਝੇ ਮੋਰਚੇ ਦਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਲਗਾਤਾਰ ਪੱਕਾ ਮੋਰਚਾ ਚੱਲ ਰਿਹਾ ਹੈ।

Leave a Reply

Your email address will not be published. Required fields are marked *