ਆਮ ਆਦਮੀ ਦੇ ਰੂਪ ਵਿਚ ਪੰਜਾਬ ਨੂੰ ਮਿਲਿਆ ਸੁਲਝਿਆ ਹੋਇਆ ਮੁੱਖ ਮੰਤਰੀ- ਦਲਿਤ ਆਗੂ
ਪਟਿਆਲਾ (ਨਾਭਾ), 27 ਸਤੰਬਰ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਵਿੱਚ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਆਪਣਾ ਕੰਮਕਾਜ ਸ਼ੁਰੂ ਕੀਤਾ ਹੈਂ। ਅੱਜ ਇਸ ਮੌਕੇ ਪਟਿਆਲਾ ਤੋ ਕੁਝ ਚੁਨਿੰਦਾ ਦਲਿਤ ਆਗੂਆਂ ਜਿਵੇਂ ਕਿ ਸਾਬਕਾ ਕੌਂਸਲਰ ਨਰਿੰਦਰ ਪੱਪਾ, ਸਾਬਕਾ ਸਾਬਕਾ ਕੌਂਸਲਰ ਗਿਆਨ ਚੰਦ ਅਤੇ ਹੋਰ ਦਲਿਤ ਆਗੂਆਂ ਨੇ ਨਵੇਂ ਮੁੱਖ ਮੰਤਰੀ ਚੰਨੀ ਨੂੰ ਫੁੱਲਾਂ ਦਾ ਗੁਲਦਸਤਾ ਦੇਕੇ ਸਨਮਾਨਤ ਕੀਤਾ। ਇਸ ਮੌਕੇ ਦੋਵੇਂ ਸਾਬਕਾ ਕੌਂਸਲਰਾਂ ਨੇ ਸਾਂਝੇ ਤੌਰ ਤੇ ਕਿਹਾ ਕੇ ਸਮੂਹ ਪੰਜਾਬੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇਕ ਆਮ ਆਦਮੀ ਦੇ ਰੂਪ ਵਿੱਚ ਪੰਜਾਬ ਨੂੰ ਇੱਕ ਸੁਲਝਿਆ ਹੋਇਆ ਮੁੱਖ ਮੰਤਰੀ ਮਿਲਿਆ ਹੈ।
ਜੋ ਕਿ ਬਹੁਤ ਹੀ ਘੱਟ ਸਮੇਂ ਵਿੱਚ ਆਮ ਲੋਕਾਂ ਵਿੱਚ ਵਿਚਰਨ ਲੱਗ ਗਿਆ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਉਨ੍ਹਾਂ ਨੂੰ ਹੱਲ ਵੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਨਵੇ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ 2022 ਵਿਚ ਮੁੜ ਤੋਂ ਸੱਤਾ ਤੇ ਕਾਬਜ਼ ਹੋਵੇਗੀ। ਇਸ ਮੌਕੇ ਹੈਪੀ ਸੰਧੂ ਜੁਆਇੰਟ ਸਕੱਤਰ ਪੰਜਾਬ ਕਾਂਗਰਸ ਸੇਵਾ ਦਲ ਯੰਗ ਬ੍ਰਿਗੇਡ, ਪ੍ਰਿੰਸ ਵਿਨਾਇਕ, ਮਲਿਕ ਅਤੇ ਬਨੀ ਸੰਧੂ ਆਦਿ ਮੌਕੇ ਤੇ ਹਾਜਰ ਸਨ।

