ਪਟਿਆਲਾ

ਗਿਆਨੀ ਪ੍ਰਿਤਪਾਲ ਸਿੰਘ ਜੀ ਨੂੰ ਹੈਡ ਗ੍ਰੰਥੀ ਬਣਨ ਤੇ ਕੀਤਾ ਸਨਮਾਨਿਤ

ਪਟਿਆਲਾ 30 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਿਆਨੀ ਪ੍ਰਿਤਪਾਲ ਸਿੰਘ ਜੀ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦਾ ਹੈਡ ਗ੍ਰੰਥੀ ਬਣਨ ਤੇ ਡਾ.ਮਨਪ੍ਰੀਤ ਸਿੰਘ ਚੱਢਾ ਜਰਨਲ ਸਕੱਤਰ ਸ਼੍ਰੋ.ਅ.ਦਲ ਅਤੇ ਇੰਚਾਰਜ ਵਾਰਡ ਨੰਬਰ ਸੱਤ ਅਤੇ ਸ਼ਮਸ਼ੇਰ ਸਿੰਘ ਛੰਮਾ ਨੇ ਸਾਂਝੇ ਤੌਰ ਤੇ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਗਿਆਨੀ ਪ੍ਰਿਤਪਾਲ ਸਿੰਘ ਜੀ ਲੰਮੇ ਸਮੇਂ ਤੋਂ ਗੁਰ ਇਤਿਹਾਸ ਕਥਾ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਰਖਦੇ ਆ ਰਹੇ ਹਨ।

ਡਾ ਚੱਢਾ ਨੇ ਕਿਹਾ ਕਿ ਪਟਿਆਲਾ ਵਾਸੀਆਂ ਲਈ ਇਹ ਬੜੇ ਮਾਣ ਅਤੇ ਫਖਰ ਵਾਲੀ ਗੱਲ ਹੈ ਕਿ ਗਿਆਨੀ ਪ੍ਰਿਤਪਾਲ ਸਿੰਘ ਜੀ ਲੰਮੇ ਸਮੇਂ ਤੋਂ ਗੁਰ ਇਤਿਹਾਸ ਕਥਾ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਰਖਦੇ ਆ ਰਹੇ ਹਨ। ਗਿਆਨੀ ਪ੍ਰਿਤਪਾਲ ਸਿੰਘ ਜੀ ਨੂੰ ਗੁਰਬਾਣੀ ਦਾ ਸ਼ੁਧ ਉਚਾਰਨ ਅਤੇ ਸਰਲ ਅਰਥ ਸੰਗਤਾਂ ਦੇ ਸਮਝ ਆ ਜਾਣ ਵਿੱਚ ਮੁਹਾਰਤ ਹਾਸਲ ਹੈ।ਜਿਸ ਸਦਕਾ ਸੰਗਤਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰੌਜ ਸ਼ਾਮ ਨੂੰ ਆਤਮਿਕ ਰਸ ਖੁਰਾਕ ਲੈ ਕੇ ਆਪਣਾ ਜੀਵਨ ਸਫਲ ਕਰ ਰਹੀਆ ਹਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ੍ਰ ਕਰਨੈਲ ਸਿੰਘ ਨਾਭਾ, ਸ਼ਮਸ਼ੇਰ ਸਿੰਘ ਛੰਮਾ, ਪ੍ਰਧਾਨ ਬੀ ਸੀ ਵਿੰਗ ਸ਼੍ਰੋ.ਅ.ਦਲ,ਰਮਿੰਦਰ ਸਿੰਘ ਸੋਨੂੰ ਸੀਨੀਅਰ ਮੀਤ ਪ੍ਰਧਾਨ, ਜਰਨੈਲ ਸਿੰਘ ਸੂਬਾ ਪ੍ਰਧਾਨ, ਭਜਨ ਸਿੰਘ ਗੋਬਿੰਦ ਨਗਰ, ਡਿੰਪਲ ਸਿੰਘ, ਕਰਨ ਸਿੰਘ, ਮਖਣੀ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *