ਕਾਬਲ ਸਥਿਤ ਗੁਰਦੁਆਰਾ ਕਰਤਾ ਪ੍ਰਵਾਨ ਤੇ ਹੋਇਆ ਹਮਲਾ
ਬੁਜਦਿਲੀ ਦੀ ਨਿਸ਼ਾਨੀ ਹੈ:ਜਥੇਦਾਰ ਬਾਬਾ ਬਲਬੀਰ ਸਿੰਘ
ਪੈਟਰੌਲ ਡੀਜਲ ਦੀ ਵੱਧਦੀ ਮਹਿਗਾਈ ਚਿੰਤਾ ਦਾ ਵਿਸ਼ਾ
ਅੰਮ੍ਰਿਤਸਰ, 06 ਅਕਤੂਬਰ- (ਸੋਨੂੰ ਨਰੂਲਾ/ਮਧੂਸਾਰ ਬਿਊਰੋ)ਅਫਗਾਨਿਸਤਾਨ ਦੇ ਪ੍ਰਾਂਤ ਕਾਬਲ ਵਿਚ ਕੁਝ ਆਣਪਛਾਤੇ ਹਥਿਆਰ ਬੰਦ ਲੋਕਾਂ ਵਲੋਂ ਗੁਰਦੁਆਰਾ ਕਰਤਾ ਪ੍ਰਵਾਨ ਦੇ ਕਰਮਚਾਰੀਆਂ ਸੇਵਾਦਾਰਾਂ ਨੂੰ ਬੰਧਕ ਬਨਾਉਣਾ, ਸੀ ਸੀ ਟੀ ਵੀ ਕੈਮਰੇ ਤੋੜਨ ਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਅਫਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦਾ ਹੋ ਰਿਹਾ ਹੰਨਨ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਬੇਕਸੂਰ ਲੋਕਾਂ ਨੂੰ ਮੌਤ ਦਾ ਸ਼ਰੇਆਮ ਨੰਗਾ ਨਾਚ ਖਿਡਾਇਆ ਜਾ ਰਿਹ ਹੈ।ਸਾਰੇ ਦੇਸ਼ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ।ਅਜਿਹੀ ਅਜ਼ਾਦੀ ਮਨੁੱਖਤਾ ਨੂੰ ਕਿਤੇ ਵੀ ਪ੍ਰਵਾਨ ਨਹੀਂ ਹੁੰਦੀ ਜਿਥੇ ਹਰੇਕ ਨਾਗਰਿਕ ਦਾ ਸਾਹ ਘੁੱਟਦਾ ਹੋਵੇ ਅਤੇ ਮਨੁੱਖੀ ਅਧਿਕਾਰ ਖੋਹੇ ਜਾ ਰਹੇ ਹੋਣ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕਾਬਲ ਸ਼ਹਿਰ ਸਥਿਤ ਗੁਰਦੁਆਰਾ ਕਰਤਾ ਪ੍ਰਵਾਨ ਦੇ ਪ੍ਰਧਾਨ ਅਤੇ ਪੰਜਾਬੀ ਵਰਡ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਅਫਗਾਨਿਸਤਾਨ ਵਿੱਚ ਕੰਮ ਚਲਾ ਰਹੇ ਤਾਲਿਬਾਨ ਆਗੂਆਂ ਤੋਂ ਘੱਟ ਗਿਣਤੀ ਸਿੱਖਾਂ ਅਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।ਅਫਗਾਨਿਸਤਾਨ ਵਿਚ ਘੱਟ ਗਿਣਤੀ ਲੋਕ ਸਹਿਮ ਤੇ ਡਰ ਭਰੀ ਜਿੰਦਗੀ ਬਸਰ ਕਰ ਰਹੇ ਹਨ।ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜਿਸ ਦੇਸ਼ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਉਹ ਦੇਸ਼ ਕਦੀ ਵੀ ਤਰੱਕੀ ਉੱਨਤੀ ਤੇ ਖੁਸ਼ਹਾਲ ਨਹੀ ਹੋ ਸਕਦਾ।ਉਨ੍ਹਾਂ ਤਾਲਿਬਾਨ ਆਗੂਆਂ ਤੋਂ ਮੰਗ ਕੀਤੀ ਹੈ ਕਿ ਸਿੱਖਾਂ ਦੀ ਹਿਫਾਜਤ ਕੀਤੀ ਜਾਵੇ।
ਬਾਬਾ ਬਲਬੀਰ ਸਿੰਘ ਨੇ ਕਿਹਾ ਪੈੇਟਰੌਲ ਤੇ ਡੀਜਲ ਦੀਆਂ ਕੀਮਤਾਂ ਵਿੱਚ ਇੱਕ ਮਹੀਨੇ ਵਿੱਚ ਛੇ ਵਾਰ ਹੋਏ ਵਾਧੇ ਨਾਲ ਆਮ ਨਾਗਰਿਕ ਦੀ ਅਰਥ ਵਿਵਸਥਤਾ ਬੁਰੀ ਤਰਾਂ ਪ੍ਰਭਾਵਤ ਹੋਈ ਹੈ।ਘਰ ਦੀ ਰਸੋਈ ਤੇ ਰੁਜਗਾਰ ਵਾਹਨ ਚਲਾ ਸਕਣਾ ਸਧਾਰਨ ਲੋਕਾਂ ਲਈ ਕਠਿਨ ਨਹੀਂ ਸਗੋਂ ਮੁਸ਼ਕਲ ਹੋ ਗਿਆ ਹੈ।ਲੋਕ ਮਹਿਗਾਈ ਦੀ ਚੱਕੀ ਵਿੱਚ ਬੁਰੀ ਤਰਾਂ ਪਿਸਦੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਵੱਧਦੀ ਮਹਿਗਾਈ ਨੂੰ ਰੋਕਣ ਵਿੱਚ ਬੁਰੀ ਤਰਾਂ ਫੇਲ੍ਹ ਹੋ ਰਹੀ ਹੈ।ਉਸ ਨੂੰ ਤੁਰੰਤ ਰਾਜ ਭਾਗ ਛੱਡ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ।ਜਿਹੜੀ ਸਰਕਾਰ ਲੋਕਹਿਤਾਂ ਦੀ ਸੇਵਾ ਨਹੀਂ ਕਰ ਸਕਦੀ, ਉਸ ਨੂੰ ਕੁਰਸੀ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ।

