ਪੰਜਾਬ ਦੇ ਯੂਥ ਨੂੰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਤੋਂ ਵੱਡੀਆਂ ਆਸਾਂ – ਰਾਜੂ ਖੰਨਾ।
ਹਲਕਾ ਅਮਲੋਹ ਅੰਦਰ ਕਾਂਗਰਸ ਨੂੰ ਵੱਡਾ ਝਟਕਾ, ਵੱਡੀ ਗਿਣਤੀ ਨੌਜਵਾਨ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ।
ਐਡਵੋਕੇਟ ਸ਼ੀਤਲ ਸ਼ਰਮਾ ਵੱਡੀ ਗਿਣਤੀ ਯੂਥ ਨੌਜਵਾਨਾਂ ਨਾਲ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ।
ਐਡਵੋਕੇਟ ਸ਼ੀਤਲ ਸ਼ਰਮਾ ਜਿਲਾ ਯੂਥ ਅਕਾਲੀ ਦਲ ਦਲ ਦੇ ਸੀਨੀ ਮੀਤ ਪ੍ਰਧਾਨ ਬਣੇ।
ਅਮਲੋਹ, 6 ਅਕਤੂਬਰ,(ਮਧੂਸਾਰ ਬਿਊਰੋ) ਪੰਜਾਬ ਦਾ ਯੂਥ ਜਿਸ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਵੱੱਲੋਂ ਸ਼੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਕੇ ਝੂਠੇ ਵਾਅਦੇ ਕਰਕੇ ਜਲੀਲ ਕੀਤਾ, ਉਹ ਅੱਜ ਇਸ ਕਾਂਗਰਸ ਸਰਕਾਰ ਨੂੰ ਚਲੱਦਾ ਕਰਨ ਲਈ ਪੱਬਾਂ ਭਾਰ ਹੈ। ਜਿਸ ਤਹਿਤ ਵੱਡੀ ਗਿਣਤੀ ਯੂਥ ਨੌਜਵਾਨ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਕਿਉਂਕਿ ਪੰਜਾਬ ਦੇ ਯੂਥ ਨੂੰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਤੋਂ ਵੱਡੀਆਂ ਆਸਾਂ ਅਤੇ ਉਮੀਦਾਂ ਹਨ ਜਿਹਨਾਂ ਨੂੰ 2022 ਵਿੱਚ ਸਰਕਾਰ ਬਣਦੇ ਹੀ ਪੂਰਾ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਨੋਜਵਾਨ ਆਗੂ ਐਡਵੋਕੇੇਟ ਸ਼ੀਤਲ ਸ਼ਰਮਾ ਨੂੰ ਵੱਡੀ ਗਿਣਤੀ ਨੌਜਵਾਨਾਂ ਨਾਲ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਜਿੱਥੇ ਕਾਂਗਰਸ ਸਰਕਾਰ ਤੋਂ ਬੁਰੀ ਤਰਾਂ ਨਿਰਾਸ਼ ਹੈ ਉੱਥੇ ਪੰਜਾਬ ਦਾ ਨੌਜਵਾਨ ਜਿਸ ਨਾਲ ਕਾਂਗਰਸ ਸਰਕਾਰ ਵੱਲੋਂ ਵਾਅਦਾ ਖਿਲਾਫੀ ਕੀਤੀ ਗਈ ਹੈ, ਉਹ ਇਸ ਕਾਂਗਰਸ ਸਰਕਾਰ ਨੂੰ ਜੜੋਂ ਪੁੱਟਣ ਲਈ ਉਤਾਵਲਾ ਹੈ।
ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜਿੱਥੇ ਨੋਜਵਾਨਾਂ ਨੂੰ ਘਰ ਘਰ ਨੌਕਰੀ ਦੇਣ, ਬੇਰੁਜਗਾਰੀ ਮਹਿੰਗਾਈ ਭੱਤਾ ਦੇਣ, ਸਮਾਰਟ ਫੋਨ ਦੇਣ ਦਾ ਵਾਅਦਾ ਕਰਕੇ ਦਿਨ ਦਿਹਾੜੇ ਲੁੱਟਿਆ ਉੱਥੇ ਲੋੜਵੰਦਾਂ ਦੀਆਂ ਭਲਾਈ ਸਕੀਮਾਂ ਨੂੰ ਬੰਦ ਕੀਤਾ। ਅਤੇ ਕਿਸਾਨਾਂ ਦਾ ਮੁਕੰਮਲ ਕਰਜਾ ਵੀ ਮੁਆਫ ਨਹੀਂ ਕੀਤਾ ਤੇ ਪੰਜਾਬ ਦੇ ਮੁਲਾਜਿਮਾਂ ਨਾਲ ਵੀ ਇਸ ਕਾਂਗਰਸ ਸਰਕਾਰ ਵੱਲੌਂ ਵੱਡੀ ਵਾਅਦ ਖਿਲਾਫੀ ਕੀਤੀ ਗਈ ਹੈ। ਜਿਸ ਕਾਰਨ ਹਰ ਵਰਗ ਖਾਸਕਰ ਪੰਜਾਬ ਦਾ ਯੂਥ ਕਾਂਗਰਸ ਸਰਕਾਰ ਨੂੰ 2022 ਵਿੱਚ ਚਲਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਗੱਠਜੋੜ ਦੀ ਲੋਕ ਹਿਤੈਸ਼ੀ ਸਰਕਾਰ ਨੂੰ ਦੇਖਣਾ ਚਾਹੁੰਦਾ ਹੈ। ਅੱਜ ਦੇ ਇਸ ਯੂਥ ਸਮਾਗਮ ਨੂੰ ਯੂਥ ਅਕਾਲੀ ਦਲ ਦੇ ਜਿਲਾ ਸ਼ਹਿਰੀ ਪ੍ਰਧਾਨ ਸ਼ਿੰਦਰਪਾਲ ਵਿੱਕੀ ਮਿੱਤਲ, ਯੂਥ ਅਕਾਲੀ ਦਲ ਅਮਲੋਹ ਸ਼ਹਿਰੀ ਦੇ ਪ੍ਰਧਾਨ ਪੰਕਜ ਅਰੋੜਾ ਤੇ ਐਡਵੋਕੇਟ ਸ਼ੀਤਲ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਤੇ ਐਡਵੋਕੇਟ ਸ਼ੀਤਲ ਸ਼ਰਮਾ ਵੱਲੋਂ ਵੱਡੀ ਗਿਣਤੀ ਯੂਥ ਨੌਜਵਾਨਾਂ ਨਾਲ ਜਿੱਥੇ ਕਾਂਗਰਸ ਪਾਰਟੀ ਛੱਡ ਕੇ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਉੱਥੇ ਯੂਥ ਅਕਾਲੀ ਦਲ ਦੇ ਜਿਲ਼ਾ ਸ਼ਹਿਰੀ ਪ੍ਰਧਾਨ ਸ਼ਿੰਦਰਪਾਲ ਵਿੱਕੀ ਮਿੱਤਲ ਵੱਲੋਂ ਐਡਵੋਕੇਟ ਸ਼ੀਤਲ ਸ਼ਰਮਾ ਨੂੰ ਨਿਯੁਕਤੀ ਪੱਤਰ ਦੇਕੇ ਜਿਲਾ ਯੂਥ ਅਕਾਲੀ ਦਲ ਦਾ ਸੀਨੀ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਜਿਹਨਾਂ ਪ੍ਰਮੁੱਖ ਆਗੂਆਂ ਵੱਲੋਂ ਕਾਂਗਰਸ ਛੱਡ ਕੇ ਸਾਥੀਆਂ ਸਮੇਤ ਸ਼੍ਰੌਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਗਈ ਉਹਨਾਂ ਵਿੱਚ ਵਿੱਕੀ ਸ਼ਰਮਾ, ਗੁਰਪ੍ਰੀਤ ਸਿੰਘ, ਗੈਰੀ ਅਮਲੋਹ, ਰਵਿੰਦਰ ਸਿੰਘ, ਸਤਨਾਮ ਸਿੰਘ, ਪਿਯੂਸ਼ ਚੋਹਾਨ ਮੰਡੀ ਗੋਬਿੰਦਗੜ ਆਦਿ ਪ੍ਰਮੁੱਖ ਹਨ। ਇਸ ਸਮਾਗਮ ਵਿੱਚ ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਡਾ ਅਰਜਨ ਸਿੰਘ, ਸੀਨੀ ਆਗੂ ਗੁਰਨਾਮ ਪੁਰੀ, ਬਿੱਲਾ ਅਮਲੋਹ, ਵਿਪਨ ਭੱਦਲਥੂਹਾ, ਅੰਕਿਤ ਭੱਦਲਥੂਹਾ, ਮੋਹਿਤ ਅੱਤਰੀ, ਦਵਿੰਦਰ ਸਿੰਘ, ਮੇਅੰਕ ਅਰੋੜਾ, ਭੁਪਿੰਦਰ ਸਿੰਘ, ਰਾਮ ਸੁਨੇਹੀ, ਸਮੀਰ ਮਿਰਜਾ, ਕਸ਼ਮੀਰਾ ਸਿੰਘ ਸੋਨੀ, ਮਨਿੰਦਰਪਾਲ ਸਿੰਘ ਅਮਲੋਹ, ਗੁਰਮੇਲ ਸਿੰਘ ਅਮਲੋਹ, ਗੈਰੀ ਰਾਏ, ਪੰਜਾਬ ਸਿੰਘ, ਦਲਜੀਤ ਸਿੰਘ, ਲੱਖੀ ਔਜਲਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜਰ ਸਨ।

