ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਅਕਤੂਬਰ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਹਲਕੇ ਤੋਂ ਵੱਡੀ ਗਿਣਤੀ ਸੰਗਤਾਂ ਹੋਣਗੀਆਂ ਸ਼ਾਮਿਲ – ਕੁਲਵੰਤ ਮਹਿਤੋ, ਰਾਜੂ ਖੰਨਾ।
ਅਮਲੋਹ, 7 ਅਕਤੂਬਰ,(/ਮਧੂਸਾਰ ਬਿਊਰੋ) ਸਾਹਿਬ ਕਾਂਸ਼ੀ ਰਾਮ ਜੀ ਦੇ ਪਰੀਨਿਰਵਾਣ ਦਿਵਸ ਮੌਕੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁੱਕਤੀ ਦੇ ਉਦੇਸ਼ ਦੀ ਪ੍ਰਾਪਤੀ ਲਈ ਵਿਸ਼ਾਲ ਭੁੱਲ ਸੁਧਾਰ ਰੈਲੀ 9 ਅਕਤੂਬਰ ਨੂੰ ਪਠਾਨਕੋਟ ਰੋਡ, ਜਲੰਧਰ ਵਿਖੇ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਲੋਕਸਭਾ ਹਲਕਾ ਸ਼੍ਰੀ ਫਤਹਿਗੜ ਸਾਹਿਬ ਦੇ ਇੰਚ. ਕੁਲਵੰਤ ਸਿੰਘ ਮਹਿਤੋ ਤੇ ਸ਼੍ਰੋਮਣ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਰੈਲੀ ਦਾ ਪੋਸਟਰ ਜਾਰੀ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਪਰੋਕਤ ਆਗੂਆਂ ਨੇ ਕਿਹਾ ਕਿ ਇਸ ਰੈਲੀ ਦੇ ਸਮੱੁਚੇ ਪ੍ਰਬੰਧ ਅਕਾਲੀ ਬਸਪਾ ਗੱਠਜੋੜ ਵੱਲੋਂ ਕਰ ਲਏ ਗਏ ਹਨ ਤੇ ਇਸ ਰੈਲੀ ਵਿੱਚ ਹਲਕਾ ਅਮਲੋਹ ਤੋਂ ਸ਼ਾਮਿਲ ਹੋਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰੈਲੀ ਵਿੱਚ ਸ਼ਾਮਿਲ ਹੋਣ ਲਈ 9 ਅਕਤੂਬਰ ਨੂੰ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਮੰਡੀ ਗੋੋਬਿੰਦਗੜ ਤੇ ਅਮਲੋਹ ਤੋਂ ਬੱਸਾਂ ਜਲੰਧਰ ਲਈ ਰਵਾਨਾ ਹੋਣਗੀਆਂ। ਰਾਜੂ ਖੰਨਾ ਨੇ ਦੱਸਿਆ ਕਿ ਇਸ ਵਿਸ਼ਾਲ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ, ਸ਼੍ਰੀ ਵਿਪੁਲ ਕੁਮਾਰ ਇੰਚ. ਬਸਪਾ ਪੰਜਾਬ, ਰਣਧੀਰ ਸਿੰਘ ਬੈਨੀਵਾਲ ਇੰਚ. ਪੰਜਾਬ ਹਰਿਆਣਾ ਚੰਡੀਗੜ ਤੋਂ ਇਲਾਵਾ ਅਕਾਲੀ ਬਸਪਾ ਗੱਠਜੋੜ ਦੀ ਸੀਨੀ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਸੰਬੋਧਨ ਕਰੇਗੀ। ਉਹਨਾਂ ਹਲਕਾ ਅਮਲੋਹ ਦੀਆਂ ਸਮੱੁਚੀਆਂ ਸੰਗਤਾਂ ਨੂੰ 9 ਅਕਤੂਬਰ ਨੂੰ ਜਲੰਧਰ ਰੈਲੀ ਵਿੱਚ ਵੱਡੀ ਗਿਣਤੀ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਅੱਜ ਪੋਸਟਰ ਜਾਰੀ ਕਰਨ ਸਮੇਂ ਦਰਸ਼ਨ ਸਿੰਘ ਬਦੀਨਪੁਰ, ਡਾ ਰਾਮ ਚੰਦ ਅਮਲੋਹ, ਗੁਰਮੀਤ ਸਿੰਘ ਭੱਦਲਥੂਹਾ, ਕੁਲਵਿੰਦਰ ਸਿੰਘ ਸਲਾਣੀ, ਰਵਿੰਦਰ ਸਿੰਘ ਮਿੰਕਾ, ਪੰਜਾਬ ਸਿੰਘ, ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।

