ਪੰਜਾਬ

ਕਾਂਗਰਸ ਸਰਕਾਰ ਦੀ ਆਪੋ ਧਾਪ ਨੇ ਸੂਬੇ ਨੂੰ ਹਨੇਰੇ ’ਚ ਡੁਬੋਇਆ – ਰਾਜੂ ਖੰਨਾ।

ਵਾਰਡ ਨੰ 5 ਵਿੱਚ ਹੋਇਆ ਪ੍ਰਭਾਵਸ਼ਾਲੀ ਸਮਾਗਮ, ਰਾਜੂ ਖੰਨਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ।

ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਅਮਲੋਹ, 11 ਅਕਤੂਬਰ,(ਮਧੂਸਾਰ ਬਿਊਰੋ) ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਹਰ ਰੋਜ ਹੀ ਭਲਾਈ ਸਕੀਮਾਂ ਤੇ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਇਹਨਾਂ ਦਾਅਵਿਆਂ ਦੇ ਉਲਟ ਸੂਬੇ ਦੇ ਲੋਕਾਂ ਨੂੰ ਬਿਜਲੀ ਸਪਲਾਈ ਦੇਣ ਵਿੱਚ ਚੰਨੀ ਸਰਕਾਰ ਬੂਰੀ ਤਰਾਂ ਫੇਲ ਹੋ ਚੁੱਕੀ ਹੈ। ਕਿਉਂਕਿ ਕਾਂਗਰਸ ਦੀ ਕੁਰਸੀ ਦੀ ਲੜਾਈ ਤੇ ਸਰਕਾਰ ਵਿੱਚ ਆਪੋ ਧਾਪ ਨੇ ਸੂਬੇ ਨੂੰ ਹਨੇਰੇ ਵਿੱਚ ਡੁਬੋ ਕੇ ਰੱਖ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਵਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਦੇ ਵਾਰਡ ਨੰ 5 ਦੇ ਵਾਸੀਆਂ ਵੱਲੋਂ ਜਿਲਾ ਸੀਨੀ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਦੀ ਅਗਵਾਈ ਵਿੱਚ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਆਲੂਆਂ ਦੀ ਖੇਤੀ ਦੀ ਬੈਲਟ ਹੈ ਜਿੱਥੇ ਆਲੂਆਂ ਨੂੰ ਦਿਨੇ ਪਾਣੀ ਲਗਾਉਣ ਲਈ ਬਿਜਲੀ ਸਪਲਾਈ ਦੀ ਜਿੱਥੇ ਵਧੇਰੇ ਲੋੜ ਹੈ ਉੱਥੇ ਦਿਨ ਨੂੰ ਤਾਂ ਕੀ ਬਿਜਲੀ ਸਪਲਾਈ ਆਉਣੀ ਹੈ ਸਗੋਂ ਰਾਤਾਂ ਨੂੰ ਵੀ ਮਸਾਂ 2 ਜਾਂ 3 ਘੰਟੇ ਹੀ ਖੇਤੀ ਸੈਕਟਰ ਲਈ 2-2 ਦਿਨ ਬਾਅਦ ਹੀ ਸਪਲਾਈ ਆ ਰਹੀ ਹੈ ਜਿਸ ਕਾਰਨ ਕਿਸਾਨ ਆਲੂ ਦੀ ਬਿਜਾਈ ਨੂੰ ਲੈਕੇ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।

ਉਹਨਾਂ ਕਿਹਾ ਕਿ ਜਿੱਥੇ ਪਿਛਲੀ ਅਕਾਲੀ ਸਰਕਾਰ ਵੱਲੋਂ ਸੂਬੇ ਅੰਦਰ ਸਰਪਲਸ ਬਿਜਲੀ ਕਰਕੇ ਹਰ ਖੇਤਰ ਨੂੰ 24 ਘੰਟੇ ਸਪਲਾਈ ਦਿੱਤੀ ਜਾ ਰਹੀ ਸੀ ਉੱਥੇ ਵੱਡੇ ਵੱਡੇ ਥਰਮਲ ਪਲਾਂਟ ਅਤੇ ਸੋਲਰ ਪਲਾਂਟ ਲਗਾ ਕੇ ਬਿਜਲੀ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਨਾਇਆ ਸੀ ਪਰ ਕਾਂਗਰਸ ਸਰਕਾਰ ਨੇ ਬਿਜਲੀ ਖੇਤਰ ਵਿੱਚ ਨਵੀਆਂ ਪੁਲਾਂਘਾ ਤਾਂ ਕੀ ਪੁੱਟਣੀਆਂ ਸਨ ਸਗੋਂ ਚੱਲਦੇ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ। ਜਿਸ ਕਾਰਨ ਅੱਜ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀ ਨਲਾਇਕੀ ਕਾਰਨ ਹਨੇਰਾ ਝਾਕਣ ਲਈ ਮਜਬੂਰ ਹਨ। ਰਾਜੂ ਖੰਨਾ ਨੇ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਗੱਲ ਵੀ ਆਖੀ ਅਤੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਲਈ ਵੱਧ ਤੋਂ ਵੱਧ ਦਿੱਲੀ ਵਿੱਚ ਲਗਾਏ ਗਏ ਕਿਸਾਨੀ ਮੋਰਚਿਆਂ ਦਾ ਹਿੱਸਾ ਬਣਨ ਲਈ ਵੀ ਅਪੀਲ ਕੀਤੀ।

ਰਾਜੂ ਖੰਨਾ ਨੇ ਵਾਰਡ ਨੰ 5 ਦੇ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿੱਥੇ ਮੰਤਰੀ ਕਾਕਾ ਰਣਦੀਪ ਸਿੰਘ ਤੇ ਨਗਰ ਕੋਂਸਲ ਅਮਲੋਹ ਦੀ ਮਾੜੀ ਕਾਰਗੁਜਾਰੀ ਦੀ ਜੰਮ ਕੇ ਨਿਖੇਧੀ ਕੀਤੀ ਉੱਥੇ ਉਹਨਾਂ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਵਾਰਡ ਦੀ ਹਰ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਅੱਜ ਦੇ ਇਸ ਸਮਾਗਮ ਨੂੰ ਸਾਬਕਾ ਸੀਡੀਪੀਓ ਸ਼ਤੀਸ਼ ਕੁਮਾਰ, ਪਿ੍ਰਥੀਪਾਲ ਸਿੰਘ, ਪੰਡਿਤ ਸੁਨਿਲ ਕੁਮਾਰ, ਬਾਬਾ ਗੁਰਦਿਆਲ ਸਿੰਘ, ਬਸਪਾ ਆਗੂ ਹੰਸ ਰਾਜ ਅਮਲੋਹ ਤੇ ਯੂਥ ਆਗੂ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਤੇ ਯੂਥ ਆਗੂ ਸੁਖਵਿੰਦਰ ਸਿੰਘ ਕਾਲਾ ਅਰੋੜਾ, ਪਿ੍ਰਥੀਪਾਲ ਸਿੰਘ, ਜੱਥੇ ਬਲਵਿੰਦਰ ਸਿੰਘ ਤੇ ਰੂਪ ਸਿੰਘ ਦੀ ਅਗਵਾਈ ਵਿੱਚ ਵਾਰਡ ਵਾਸੀਆਂ ਵੱਲੋਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਮੈਂਬਰ ਪੀਏਸੀ ਜੱਥੇ ਕਰਮਜੀਤ ਸਿੰਘ ਭਗੜਾਣਾ, ਸੂਬਾ ਜਰਨਲ ਸਕੱਤਰ ਯੂਥ ਅਕਾਲੀ ਦਲ ਇਕਬਾਲ ਸਿੰਘ ਰਾਏ, ਜਿਲਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ, ਸ਼ਹਿਰੀ ਯੂਥ ਪ੍ਰਧਾਨ ਪੰਕਜ ਅਰੋੜਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜੱਥੇ ਕੁਲਦੀਪ ਸਿੰਘ ਮਛਰਾਈ, ਜੱਥੇ ਹਰਬੰਸ ਸਿੰਘ ਬਡਾਲੀ, ਕੋਂਸਲਰ ਬਲਤੇਜ ਸਿੰਘ, ਪ੍ਰਧਾਨ ਹਰਭਜਨ ਸਿੰਘ ਅਮਲੋਹ, ਪਰਮਿੰਦਰ ਸਿੰਘ ਨੀਟਾ ਸੰਧੂ, ਡਾ ਅਰਜਨ ਸਿੰਘ, ਗੁਰਚਰਨ ਸਿੰਘ ਫੋਜੀ, ਲਾਭ ਸਿੰਘ, ਸਿਮਰਨਦੀਪ ਸਿੰਘ ਛੀਨੂ, ਪੰਮੀ ਕਰਕਰਾ, ਰਾਮ ਸਿੰਘ ਫੋਜੀ, ਜਰਨੈਲ ਸਿੰਘ ਸਵੈਚ, ਗੁਰਭੇਜ ਸਿੰਘ, ਗਗਨਦੀਪ ਸਿੰਘ, ਮਾ. ਦਵਿੰਦਰ ਸਿੰਘ, ਬਲਦੇਵ ਸਿੰਘ ਫੋਜੀ, ਨਿਰਪਾਲ ਸਿੰਘ ਅਰੋੜਾ, ਬਬਲੂ ਅਰੋੜਾ, ਬਲਕੇਸ਼, ਰਜਿੰਦਰਪਾਲ, ਬੀਬੀ ਸੁਖਜੀਤ ਕੌਰ, ਬੀਬੀ ਸੁਖਵਿੰਦਰ ਕੌਰ, ਤਾਰਭਿੰਦਰ ਕੌਰ, ਸ਼ਮੀਨਾ ਬੇਗਮ, ਨਿਸ਼ਾ, ਗੁਰਚਰਨ ਸਿੰਘ ਲੋਹਗੜ, ਕੁਲਦੀਪ ਸਿੰਘ ਜੱਸਾ, ਰਮਨਦੀਪ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਿਪਨ ਭੱਦਲਥੂਹਾ, ਬਹਾਦਰ ਖਾਂ, ਲਖਵਿੰਦਰ ਬਾਜਵਾ, ਸੋਨੀ ਅਮਲੋਹ, ਨਿਰਮਲ ਸਿੰਘ ਨਿੰਮਾ, ਸ਼ੁਭਕਰਨ ਸਿੰਘ, ਵਰਿੰਦਰ ਸਿੰਘ, ਕਮਲਪ੍ਰੀਤ ਸਿੰਘ, ਹਰਵੀਰ ਸਿੰਘ, ਹਰਜੀਤ ਸਿੰਘ, ਰਵਿੰਦਰ ਸਿੰਘ, ਵਿੱਕੀ ਅਮਲੋਹ, ਸ਼ਾਸਤਰੀ ਗੁਰੂਦੱਤ ਸ਼ਰਮਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਾਰਡ ਵਾਸੀ ਹਾਜਰ ਸਨ।

Leave a Reply

Your email address will not be published. Required fields are marked *