ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਪਟਿਆਲਾ ਪਹੇਵਾ ਮੁੱਖ ਮਾਰਗ ਤੇ ਹੋਇਆ ਰੋਸ ਪ੍ਰਦਰਸ਼ਨ
ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦ ਕਿਸਾਨਾ ਨੂੰ ਮੋਮਬੱਤੀਆਂ ਜਗਾਕੇ ਕੀਤਾ ਯਾਦ
ਪਟਿਆਲਾ,ਸਨੋਰ ਭੁੱਨਰਹੇੜੀ 11ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਪਟਿਆਲਾ ਪਹੇਵਾ ਮੁੱਖ ਮਾਰਗ ਉੱਪਰ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਹੋਇਆ। ਇਸ ਮੌਕੇ ਲਖੀਮਪੁਰ ਖੀਰੀ ਚ ਸ਼ਹੀਦ ਹੋਏ ਕਿਸਾਨਾਂ ਨੂੰ ਮੋਮਬੱਤੀਆਂ ਜਗਾ ਕੇ ਯਾਦ ਕੀਤਾ ਗਿਆ। ਸ਼ਹੀਦ ਊਧਮ ਸਿੰਘ ਚੌਕ ਤੇ ਵੱਖ-ਵੱਖ ਪਿੰਡਾਂ ਤੋਂ ਆਏ ਦੁਕਾਨ ਦਾਰ ,ਕਿਸਾਨ ਅਤੇ ਹੋਰ ਵੱਖ-ਵੱਖ ਧੰਦਿਆਂ ਨਾਲ ਜੁੜੇ ਨੋਜਵਾਨਾਂ ਨੇ ਲੋਕਾਂ ਨੂੰ ਕਿਸਾਨ ਅੰਦੋਲਨ ਨੂੰ ਸਹਿਯੋਗ ਦੇਣ ਲਈ ਪ੍ਰਚਾਰ ਕੀਤਾ। ਇਸ ਮੌਕੇ ਦੋ ਘੰਟੇ ਹੱਥਾਂ ਵਿੱਚ ਬੈਨਰ ਫੜ ਕੇ ਸ਼ਾਮ ਵੇਲੇ ਦੋ ਘੰਟੇ ਕਿਸਾਨ ਅੰਦੋਲਨ ਨੂੰ ਸਮਰਪਿਤ ਹੋਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਲਖਮੀਰ ਪੁਰ ਖੀਰੀ ਦੀ ਦੁਖਦਾਇਕ ਘਟਨਾ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆਏ। ਅੰਤ ਵਿੱਚ ਮੋਮਬੱਤੀਆਂ ਜਗਾ ਕੇ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਗੁਰਮੀਤ ਸਿੰਘ ਸਿੰਘ ਦਿੱਤੂਪੁਰ ਜ਼ਿਲ੍ਹਾ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਹਰਜਿੰਦਰਜੀਤ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਜਸਵਿੰਦਰ ਸਿੰਘ ਪੰਜੇਟਾ ਨੇ ਕਿਹਾ ਕਿ ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਭ ਵਰਗਾਂ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਕਿਹਾ ਕਿ ਲਖਮੀਰਪੁਰ ਦੇ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਜੋ ਸ਼ਹੀਦ ਹੋਏ ਸਨ ,ਉਨ੍ਹਾਂ ਦੀ ਯਾਦ ਵਿੱਚ 12ਅਕਤੂਬਰ ਦਿਨ ਮੰਗਲਵਾਰ ਨੂੰ ਸ਼ਹੀਦਾਂ ਨੂੰ ਆਪੋ ਆਪਣੇ ਪਿੰਡ ਵਿੱਚ ਸ਼ਰਧਾਂਜਲੀਆ ਭੇਟ ਕੀਤੀਆਂ ਜਾਣ ਅਤੇ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਪੰਜ ਪੰਜ ਮੋਮਬੱਤੀਆਂ ਜਗਾਕੇ ਆਪੋ ਆਪਣੇ ਗਲੀ ਮੁਹੱਲੇ ਵਿਚ ਪਿੰਡਾਂ ਮੋਮਬੱਤੀ ਮਾਰਚ ਕੱਢਿਆ ਜਾਵੇ ।
ਇਸ ਰੋਸ ਪ੍ਰਦਰਸ਼ਨ ਮੌਕੇ ਗੁਲਜ਼ਾਰ ਸਿੰਘ ਕਾਲੀ ਨੌਂਰ, ਕੁਲਜੀਤ ਸਿੰਘ ਮੱਲ੍ਹੀ, ਮਨਪ੍ਰੀਤ ਸਿੰਘ ਸਨੌਰ, ਸੁਰਜੀਤ ਸਿੰਘ ਪਰੌੜ, ਗੁਰਵਿੰਦਰ ਸਿੰਘ ਕਾਹਲੋਂ, ਮਨਪ੍ਰੀਤ ਸਿੰਘ ਨੈਣਾਂ, ਜਸਵੀਰ ਸਿੰਘ ਯੂਥ ਕਲੱਬ ਪ੍ਰਧਾਨ ਸਨੌਰ, ਅਮਰਜੀਤ ਸਿੰਘ ਸਨੌਰ, ਸੰਨੀ ਧੀਮਾਨ ,ਗੁਰਦੇਵ ਸਿੰਘ, ਕਰਨਵੀਰ ਸਿੰਘ ਮੱਲ੍ਹੀ, ਲਖਵੀਰ ਪੰਜੇਟਾ, ਸੂਜਲ ਪਟਿਆਲਾ ਆਦਿ ਮੌਜੂਦ ਸਨ।

