ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਜਾਗਰਣ ਵਿਚ ਕੀਤੀ ਸ਼ਿਰਕਤ
ਪਟਿਆਲਾ 11ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਨੂੰਮਾਨ ਮੰਦਿਰ ਕਮੇਟੀ ਆਨੰਦ ਨਗਰ ਬੀ ਗਲੀ ਨੰਬਰ 9 ਵਿਖੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ 12ਵੇ ਜਾਗਰਣ ਵਿੱਚ ਸ਼ਿਰਕਤ ਕਰ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ! ਇਸ ਮੌਕੇ ਊਨਾ ਨੇ ਜੈ ਬਜਰੰਗਬਲੀ ਧਰਮਸ਼ਲਾ ਦਾ ਉਦਘਾਟਨ ਵੀ ਕੀਤਾ ! ਇਸ ਮੌਕੇ ਮੋਹਿਤ ਮੋਹਿੰਦਰਾ ਅਤੇ ਸੰਤ ਬਾਂਗਾਂ ਅਤੇ ਕਈ ਕੋਂਸਲਰ ਮੌਕੇ ਤੇ ਹਾਜਿਰ ਸਨ ! ਇਸ ਮੌਕੇ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਮੰਤਰੀ ਜੀ ਨੇ ਇਸ ਤੋਂ ਪਹਿਲਾ ਦੋ ਵਾਰੀ ਪੰਜ – ਪੰਜ ਲੱਖ ਦੀ ਗਰਾਂਟ ਜਾਰੀ ਕਰਕੇ ਧਰਮਸ਼ਾਲਾ ਦਾ ਕੰਮ ਸ਼ੁਰੂ ਕਰਵਾਇਆ ਸੀ ਅਤੇ ਅਗੋ ਵੀ ਬਾਕੀ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਲਈ ਹੋਰ ਪੰਜ ਲੱਖ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ !
ਇਸ ਮੌਕੇ ਬ੍ਰਹਮ ਮੋਹਿੰਦਰਾ ਜੀ ਨੇ ਕਿਹਾ ਕਿ ਇਸ ਨੇਕ ਕੰਮ ਲਈ ਜਦੋ ਵੀ ਕਮੇਟੀ ਨੂੰ ਕੋਈ ਵੀ ਲੋੜ ਹੋਵੇਗੀ ਤਾ ਉਨਾਂ ਦੇ ਦਰਵਾਜੇ ਹਮੇਸ਼ਾ ਹੀ ਇਸ ਸ਼ੁਭ ਕੰਮ ਲਈ ਖੁਲੇ ਹਨ ! ਇਸ ਮੌਕੇ ਮੰਦਿਰ ਕਮੇਟੀ ਵਲੋਂ ਬ੍ਰਹਮ ਮੋਹਿੰਦਰਾ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ ! ਇਸ ਮੌਕੇ ਅਜੈ ਸ਼ਰਮਾ ਸਰਪ੍ਰਸਤ, ਰਾਮ ਕ੍ਰਿਸ਼ਨ ਗਰਗ ਪ੍ਰਧਾਨ , ਸੁਨੀਲ ਕੁਮਾਰ ਰੂਬੀ ਉਪ ਪ੍ਰਧਾਨ ,ਧਰਮਿੰਦਰ ਕੁਮਾਰ ਜਨਰਲ ਸਕੱਤਰ, ਸਦਾ ਰਾਮ ਸ਼ਰਮਾ ਖਜਾਨਚੀ ,ਸੁਰਿੰਦਰ ਪਾਲ ਖੋਸਲਾ, ਰਾਜ ਕੁਮਾਰ ਸ਼ਰਮਾ ,ਪ੍ਰਦੀਪ ਕੁਮਾਰ ਸ਼ਰਮਾ, ਪ੍ਰਿੰਸ ਸਵਾਮੀ, ਹਰਵਿੰਦਰ ਸੈਣੀ , ਵਿੱਕੀ ਸਿੰਗਲਾ, ਤਰਸੇਮ ਸਿੰਗਲਾ, ਸੋਮ ਪ੍ਰਕਾਸ਼ ,ਬਲਦੇਵ ਸ਼ਰਮਾ , ਸੁਦਰਸ਼ਨ ਸ਼ਰਮਾ, ਰਵੀ ਸ਼ਰਮਾ ,ਗੌਰਵ ਗੋਇਲ , ਸੰਜੀਵ ਸ਼ਰਮਾ , ਰਵੀ ਕੁਲਭੂਸ਼ਨ , ਹੈਪੀ ਸ਼ਰਮਾ , ਰਾਜਿੰਦਰ ਕੁਮਾਰ ਰਾਜੂ , ਅਰੁਣ ਤਿਵਾੜੀ , ਸੰਨੀ ਬਾਂਗਾਂ ਹਾਜਰ ਸਨ ! ਇਸ ਮੌਕੇ ਨੂਰ ਜੌਲੀ ਅਤੇ ਬਬਲੀ ਬਾਵਾ ਨੇ ਖੂਬਸੂਰਤ ਭੇਟਾਂ ਰਾਹੀਂ ਸਾਰੇ ਸਰੋਤਿਆਂ ਦਾ ਮਨ ਮੋਹ ਲਿਆ !

