ਪੰਜਾਬਪਟਿਆਲਾ

ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈਕੇ ਪਟਿਆਲਾ ਪਾਵਰਕਾਮ ਹੈੱਡ ਆਫਿਸ ਸਾਹਮਣੇ ਹੋਇਆ ਰੋਸ ਪ੍ਰਦਰਸ਼ਨ

ਮੰਗ ਨੂੰ ਨਾ ਵਿਚਾਰਿਆ ਗਿਆ ਤਾਂ ਅਸੀਂ 12 ਅਕਤੂਬਰ 2021 ਨੂੰ ਪਰਿਵਾਰਾਂ ਸਮੇਤ ਗੁਪਤ ਐਕਸ਼ਨ ਕਰਾਂਗੇ ।

ਪਟਿਆਲਾ 11ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੇ ਸੂਬਾ ਵਰਕਿੰਗ ਪ੍ਰਧਾਨ ਬੂਟਾ ਸਿੰਘ ਜਖੇਪਲ ਦੀ ਅਗਵਾਈ ਹੇਠ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਆਪਣੇ
ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈਕੇ ਪਟਿਆਲਾ ਪਾਵਰਕਾਮ ਹੈੱਡ ਆਫਿਸ ਸਾਹਮਣੇ ਅੱਜ 14 ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ, ਇਸ ਮੌਕੇ ਉੱਪਰ ਸੂਬਾ ਵਰਕਿੰਗ ਪ੍ਰਧਾਨ ਨੇ ਕਿਹਾ ਕਿ ਅਸੀਂ ਪੰਜਾਬ ਕਾਂਗਰਸ ਪ੍ਰਧਾਨ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਲ 2019 ਦੇ 295/19 ਦੇ ਅਧੀਨ ਪਾਵਰਕਾਮ ਦੀ ਮੈਨੇਜਮੈਂਟ ਨੇ 3500 ਸਹਾਇਕ ਲਾਈਨਮੈਨਾਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਉਸ ਤੋਂ ਬਾਅਦ ਸਾਰੇ ਬੇਰੁਜ਼ਗਾਰ ਲਾਈਨਮੈਨ ਸਾਥੀਆਂ ਦੇ ਡਾਕੂਮੈਂਟ ਚੈਕਿੰਗ ਕਰਨ ਤੋਂ ਬਾਅਦ 16 ਮਾਰਚ 2020 ਨੂੰ ਚੰਡੀਗੜ੍ਹ ਵਿਖੇ ਲਗਭਗ 2400 ਦੇ ਕਰੀਬ ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦੇ ਸਨ ਅਤੇ ਉਸ ਤੋਂ ਬਾਅਦ ਅੱਜ ਤੱਕ 950 ਦੇ ਕਰੀਬ ਸਹਾਇਕ ਲਾਈਨਮੈਨ ਮਾਨਸਿਕ ਪੱਖੋਂ ਅਤੇ ਆਰਥਿਕ ਪੱਖੋਂ ਵੀ ਦਿਨੋ-ਦਿਨ ਨਿਯੁਕਤੀ ਪੱਤਰਾਂ ਦੀ ਉਡੀਕ ਦੇ ਵਿੱਚ ਕੰਮਜ਼ੋਰ ਹੋ ਰਹੇ ਹਨ , ਇਸ ਲਈ ਅਸੀਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕਰਦੇ ਹਾਂ ਕਿ ਸਾਡੇ ਇਸ ਨਿਯੁਕਤੀ ਪੱਤਰਾਂ ਦੇ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਕੇ ਅਤੇ ਮੱਸਲੇ ਦਾ ਹੱਲ ਕਰਕੇ ਸਾਨੂੰ ਜਲਦੀ ਨਿਯੁਕਤੀ ਪੱਤਰ ਦੇਣ ਜੀ , ਜੇਕਰ ਸਾਡੀ ਇਸ ਮੰਗ ਨੂੰ ਨਾ ਵਿਚਾਰਿਆ ਗਿਆ ਤਾਂ ਅਸੀਂ 12 ਅਕਤੂਬਰ 2021 ਨੂੰ ਪਰਿਵਾਰਾਂ ਸਮੇਤ ਗੁਪਤ ਐਕਸ਼ਨ ਕਰਾਂਗੇ ।

ਇਸ ਮੌਕੇ ਉਪਰ ਮਨਜਿੰਦਰ ਸ਼ਰਮਾ ਅਤੇ ਨਿਤਿਨ ਸ਼ਰਮਾ ਪਟਿਆਲਾ, ਹਰਦੀਪ ਸਿੰਘ ਧੌਲਾ,ਸੁੱਖਪਾਲ ਸਿੰਘ ਮੱਲੀ , ਗੁਰਦਾਸ ਸਿੰਘ ਬਠਿੰਡਾ, ਭੁਪਿੰਦਰ ਸਿੰਘ ਫਾਜ਼ਿਲਕਾ, ਮਨਿੰਦਰ ਸਿੰਘ ਸੰਗਰੂਰ, ਮੁਨੀਸ਼ ਧਰਵਾਲ ਹੁਸ਼ਿਆਰਪੁਰ, ਗਗਨ ਸਿੰਘ ਲਹਿਰਾਗਾਗਾ , ਸੁਰਿੰਦਰ ਨਾਭਾ ਹਾਜਰ ਸਨ ।

Leave a Reply

Your email address will not be published. Required fields are marked *