ਪੰਜਾਬ

ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਯੂਥ ਨੌਜਵਾਨ ਹੋਏ ਪੱਬਾ ਭਾਰ:– ਰਾਜੂ ਖੰਨਾ,ਝਿੰਜਰ,ਮਹਿਤੋ।

ਬੂਥ ਫਤਿਹ ਮੁਹਿੰਮ ਨੂੰ ਲੈਕੇ ਮੰਡੀਗੌਬਿੰਦਗੜ ਦੀਆ ਵੱਖ-ਵੱਖ ਸਰਕਲਾਂ ਵਿੱਚ ਹੋਈਆਂ ਭਰਵੀਆਂ ਮੀਟਿੰਗਾਂ।

ਮੰਡੀਗੌਬਿੰਦਗੜ, 15 ਅਕਤੂਬਰ (ਮਧੂਸਾਰ ਬਿਊਰੋ) ਅੱਜ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਨਕਾਰਦੇ ਹੋਏ ਸਮੁੱਚਾ ਯੂਥ ਵਰਗ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ 2022 ਵਿੱਚ ਬਣਾਉਣ ਲਈ ਪੱਬਾ ਭਾਰ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਯੂਥ ਅਕਾਲੀ ਦਲ ਵੱਲੋਂ ਬੂਥ ਫਤਿਹ ਮੁਹਿੰਮ ਤਹਿਤ ਸਰਕਲ ਮੰਡੀਗੌਬਿੰਦਗੜ ਯੂਥ ਅਕਾਲੀ ਦਲ ਦੀਆ ਭਰਵੀਆਂ ਮੀਟਿੰਗਾਂ ਕਰਨ ਸਮੇ ਯੂਥ ਨੌਜਵਾਨਾਂ ਦੇ ਵੱਡੇ ਇਕੱਠਾ ਨੂੰ ਸੰਬੋਧਨ ਕਰਦਿਆਂ ਕੀਤਾ।

ਇਹਨਾਂ ਯੂਥ ਮੀਟਿੰਗਾਂ ਨੂੰ ਜ਼ਿਲ੍ਹਾ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯੂਥ ਅਕਾਲੀ ਦਲ ਵਿੱਕੀ ਮਿੱਤਲ, ਲੋਕ ਸਭਾ ਇੰਚਾਰਜ ਬਸਪਾ ਕੁਲਵੰਤ ਸਿੰਘ ਮਹਿਤੋ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕ੍ਰਿਸ਼ਨ ਵਰਮਾ ਬੌਬੀ,ਕੌਮੀ ਸਕੱਤਰ ਹਰਿੰਦਰ ਸਿੰਘ ਸੇਖੋਂ,ਕੌਮੀ ਸਕੱਤਰ ਜਸ਼ਨਪ੍ਰੀਤ ਸਿੰਘ ਸ਼ਾਹਪੁਰ, ਕੌਮੀ ਸਕੱਤਰ ਰੇਸ਼ਮ ਸਿੰਘ ਵਿਰਕ ,ਸਰਕਲ ਪ੍ਰਧਾਨ ਦਰਸ਼ਨ ਸਿੰਘ ਨਸਰਾਲੀ,ਸਰਕਲ ਪ੍ਰਧਾਨ ਕਮਲ ਵੜੈਚ,ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਡਾ ਅਰਜੁਨ ਸਿੰਘ,ਸਰਕਲ ਪ੍ਰਧਾਨ ਐਸ ਸੀ ਵਿੰਗ ਚਰਨਜੀਤ ਸਿੰਘ ਚੰਨਾ ਤੇ ਬਸਪਾ ਆਗੂ ਭੁਪਿੰਦਰ ਸਿੰਘ ਡਡਹੇੜੀ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਜਿਥੇ ਗੱਠਜੋੜ ਦੀ 2022 ਵਿੱਚ ਸਰਕਾਰ ਬਣਨ ਦਾ ਦਾਅਵਾ ਕੀਤਾ।

ਉਂਥੇ ਉਹਨਾਂ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਘਰ ਘਰ ਤੱਕ ਪਹੁੰਚ ਕਰਨ ਲਈ ਵੀ ਯੂਥ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਜ਼ਿਲ੍ਹਾ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਤੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਬੂਥ ਫਤਿਹ ਮੁਹਿੰਮ ਹਰ ਹਲਕੇ ਅੰਦਰ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਹਰ ਹਲਕੇ ਅੰਦਰ ਪੁੱਜ ਕੇ ਸਰਕਲ ਪੱਧਰ ਤੇ ਯੂਥ ਨੌਜਵਾਨਾਂ ਦੀਆ ਮੀਟਿੰਗਾਂ ਕਰਕੇ ਉਹਨਾਂ ਦੀਆ ਡਿਊਟੀਆਂ ਬੂਥ ਪੱਧਰ ਤੇ ਲਗਾਈਆਂ ਜਾ ਰਹੀ ਹਨ।ਤਾ ਜੋ ਹਰ ਹਲਕੇ ਵਿੱਚ ਹਰ ਬੂਥ ਫਤਿਹ ਕਰਕੇ ਗੱਠਜੋੜ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ ਕਰਵਾ ਕੇ 2022 ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਹੋ ਸਕੇ।

ਇਸੇ ਕੜੀ ਤਹਿਤ ਅੱਜ ਹਲਕਾ ਅਮਲੋਹ ਅੰਦਰ ਹਲਕੇ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਬੂਥ ਫਤਿਹ ਮੁਹਿੰਮ ਤਹਿਤ ਮੀਟਿੰਗਾਂ ਕੀਤੀਆਂ ਗਈਆਂ ਹਨ। ਇਹਨਾਂ ਮੀਟਿੰਗਾਂ ਵਿੱਚ ਯੂਥ ਨੌਜਵਾਨਾਂ ਦਾ ਹੋਇਆ ਭਾਰੀ ਇਕੱਠ ਇਸ ਗੱਲ ਤੇ ਮੋਹਰ ਲਗਾ ਰਿਹਾ ਹੈ ਕਿ ਹਲਕਾ ਅਮਲੋਹ ਅੰਦਰ ਯੂਥ ਹਰ ਬੂਥ ਫਤਿਹ ਕਰਦਾ ਹੋਇਆ ਵੱਡੀ ਜਿੱਤ ਦਰਜ਼ ਕਰੇਂਗਾ। ਇਹਨਾਂ ਮੀਟਿੰਗਾਂ ਵਿੱਚ ਯੂਥ ਨੌਜਵਾਨਾਂ ਵੱਲੋਂ ਵੱਖ-ਵੱਖ ਸਰਕਲ ਪ੍ਰਧਾਨਾਂ ਦੀ ਅਗਵਾਈ ਵਿੱਚ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਜ਼ਿਲ੍ਹਾ ਪ੍ਰਧਾਨ ਦਿਹਾਤੀ ਸਰਬਜੀਤ ਸਿੰਘ ਝਿੰਜਰ, ,ਬਸਪਾ ਆਗੂ ਕੁਲਵੰਤ ਸਿੰਘ ਮਹਿਤੋ ਤੇ ਸੀਨੀਅਰ ਆਗੂ ਜਗਰੂਪ ਸਿੰਘ ਜੱਸੜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਹਨਾਂ ਮੀਟਿੰਗਾਂ ਵਿੱਚ ਕੌਮੀ ਸੀਨੀਅਰ ਮੀਤ ਪ੍ਰਧਾਨ ਜਸ਼ਨਪ੍ਰੀਤ ਸਿੰਘ ਜੱਸੀ, ਮੁੱਖ ਬੁਲਾਰਾ ਸੰਦੀਪ ਸਿੰਘ ਨਸਰਾਲੀ, ਸੀਨੀਅਰ ਆਗੂ ਸਤਨਾਮ ਸਿੰਘ ਕਾਹਲੋ, ਸੁਖਵਿੰਦਰ ਕੁਮਾਰ, ਪ੍ਰਧਾਨ ਗੁਰਿੰਦਰਪਾਲ ਸਿੰਘ ਗਰਚਾ,ਪ੍ਰਦੀਪ ਸਿੰਘ ਕਾਹਲੋ, ਸੁਖਵਿੰਦਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਕੁਲਵੰਤ ਸਿੰਘ,ਸਾਹਿਜ ਸਿੰਘ ਮੰਡੀ, ਗੁਰਤੇਜ ਸਿੰਘ ,ਹੋਮਰਾਜ ਸ਼ਰਮਾ,ਮਨੀ ਵੜੈਚ, ਰਣਬੀਰ ਸਿੰਘ,ਰੋਬਾ ਸੰਧੂ,ਸਿਮਰਨ ਪਸਰੀਚਾ, ਦਵਿੰਦਰ ਸਿੰਘ,ਗੈਰੀ ਮੰਡੀ,ਰੋਹਿਤ ਮੰਡੀ, ਹਰਵਿੰਦਰ ਸਿੰਘ, ਦਲਜੀਤ ਸਿੰਘ,ਹਰਮੀਤ ਸਿੰਘ, ਜਥੇਦਾਰ ਮੱਖਣ ਸਿੰਘ ਸ਼ਾਹਪੁਰ, ਸੁੱਖਾ ਕਾਨਪੁਰ,ਬੰਟੀ ਜੱਸੜਾ, ਜਸਵਿੰਦਰ ਸਿੰਘ,ਬਪਲੇਸ ਮੰਡੀ, ਭਗਵੰਤ ਸਿੰਘ, ਮਨਜੋਤ ਸਿੰਘ ਗਿੱਲ, ਅਮਨਦੀਪ ਸਿੰਘ,ਗੁਰਕਰਨ ਸਿੰਘ, ਲਖਵੀਰ ਸਿੰਘ, ਅਰਸ਼ਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੰਡੀਗੌਬਿੰਦਗੜ ਦੀਆਂ ਵੱਖ-ਵੱਖ ਸਰਕਲਾਂ ਤੋ ਯੂਥ ਨੌਜਵਾਨ ਮੌਜੂਦ ਰਹੇ।

Leave a Reply

Your email address will not be published. Required fields are marked *