ਖ਼ਾਲਸਾ ਕਾਲਜ ਪਟਿਆਲਾ ਦੇ ਅਸਿਸਟੈਂਟ ਪ੍ਰੋਫ਼ੈਸਰ ਨੂੰ ਰਿਸਰਚ ਪ੍ਰੋਜੈਕਟ ਐਵਾਰਡ ਮਿਲਿਆ
ਪਟਿਆਲਾ 8 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਖਾਲਸਾ ਕਾਲਜ ਪਟਿਆਲਾ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਕੈਮਿਸਟਰੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ: ਰਤਨਪਾਲ ਸਿੰਘ ਰੰਧਾਵਾ ਨੂੰ ਡੀ.ਐਸ.ਟੀ.-ਐਸ.ਈ.ਆਰ.ਬੀ. ਵੱਲੋਂ 20 ਲੱਖ ਰੁਪਏ ਦਾ ਵੱਡਾ ਖੋਜ ਪ੍ਰੋਜੈਕਟ ਐਵਾਰਡ ਮਿਲਿਆ ਹੈ। ਅਤੇ ਉਹ ਆਈ.ਐਨ.ਐਸ.ਟੀ. (ਇੰਡੀਅਨ ਇੰਸਟੀਚਿਊਟ ਆਫ ਨੈਨੋਸਾਇੰਸ ਐਂਡ ਟੈਕਨਾਲੋਜੀ, ਮੋਹਾਲੀ) ਤੋਂ ਡਾ. ਜਮੁਰਗਨ ਗੋਵਿੰਦ ਸੈਮੀ ਨਾਲ ਪ੍ਰੋਜੈਕਟ ਦੀ ਸ਼ੁਰੂਆਤ ਕਰੇਗਾ।
ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਡਾ: ਰੰਧਾਵਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਮਾਲਵਾ ਖੇਤਰ ਦੇ ਧਰਤੀ ਹੇਠਲੇ ਪਾਣੀ ਵਿਚ ਫਲੋਰਾਈਡ ਆਇਨ ਰਿਮੂਵਲ ਵਿਧੀ ‘ਤੇ ਕੰਮ ਕਰਨ ਦੀ ਸਖ਼ਤ ਲੋੜ ਹੈ | ਉਨ੍ਹਾਂ ਇਹ ਵੀ ਕਿਹਾ ਕਿ ਖੋਜ ਸਾਡੀ ਸਿੱਖਿਆ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਹਰੇਕ ਅਧਿਆਪਕ ਨੂੰ ਵੱਧ ਤੋਂ ਵੱਧ ਖੋਜ ਪ੍ਰੋਜੈਕਟ ਲੈਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਵੀ ਖੋਜ ਕਾਰਜ ਕਰਨ ਅਤੇ ਨਵੀਆਂ ਤਕਨੀਕਾਂ ਵਿਕਸਿਤ ਕਰਨ ਲਈ ਉਤਸ਼ਾਹ ਮਿਲੇ। ਡਾ: ਉੱਭਾ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਵਿੱਚ ਫਲੋਰਾਈਡ ਆਇਰਨ ਦੀ ਵੱਧ ਰਹੀ ਮਾਤਰਾ ਮਨੁੱਖਾਂ ਵਿੱਚ ਕਈ ਸਰੀਰਕ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾ. ਰੰਧਾਵਾ ਦਾ ਇਹ ਖੋਜ ਪ੍ਰੋਜੈਕਟ ਪਾਣੀ ਵਿੱਚੋਂ ਵਧੇ ਫਲੋਰਾਈਡ ਆਇਨ ਨੂੰ ਅਲੱਗ ਕਰਨ ਦੀ ਵਿਧੀ ‘ਤੇ ਕੰਮ ਕਰਨ ਨਾਲ ਸਬੰਧਤ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਪੀਣ ਵਾਲੇ ਪਾਣੀ ਵਿੱਚ ਫਲੋਰਾਈਡ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਪ੍ਰਾਜੈਕਟ ਦਾ ਪੰਜਾਬ ਨਾਲ ਵਿਸ਼ੇਸ਼ ਸਬੰਧ ਹੈ।
ਇਸ ਮੌਕੇ ਕੈਮਿਸਟਰੀ ਵਿਭਾਗ ਦੀ ਮੁਖੀ ਡਾ: ਅੰਜੂ ਖੁੱਲਰ ਨੇ ਡਾ: ਰੰਧਾਵਾ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਾਡੇ ਵਿਭਾਗ ਅਤੇ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਇੱਕ ਵੱਡਾ ਪ੍ਰੋਜੈਕਟ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਾਂ। ਇਸ ਮੌਕੇ ਡਾ: ਜਗਜੀਤ ਸਿੰਘ, ਪ੍ਰੋ: ਰਾਜਦੀਪ ਸਿੰਘ ਧਾਲੀਵਾਲ, ਡਾ: ਪੂਨਮਦੀਪ ਸਿੰਘ ਅਤੇ ਪ੍ਰੋ: ਬਲਦੇਵ ਸਿੰਘ ਹਾਜ਼ਰ ਸਨ

