ਪੰਜਾਬ

ਪੁਰਾਣੀਆਂ ਇੱਟਾਂ ਪੁੱਟ ਕੇ ਉਹਨਾਂ ਨੂੰ ਹੀ ਮੁੜ ਲਗਾ ਕੇ ਬੱਸ ਸਟੈਂਡ ਅਮਲੋਹ ਦਾ ਕੀਤਾ ਜਾ ਰਿਹਾ ਨਵੀਨੀਕਰਨ:– ਰਾਜੂ ਖੰਨਾ।

ਨਵੀਨੀਕਰਨ ਦੇ ਨਾਮ ਤੇ 20 ਲੱਖ ਰੁਪਏ ਕੀਤੇ ਜਾ ਰਹੇ ਨੇ ਬਰਬਾਦ।

ਅਮਲੋਹ,23 ਅਕਤੂਬਰ (ਮਧੂਸਾਰ ਬਿਊਰੋ) ਭਾਵੇਂ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਹਲਕਾ ਅਮਲੋਹ ਦੇ ਲੋਕਾਂ ਦੀ ਸਹੂਲਤ ਲਈ ਕਰੋੜਾ ਰੁਪਏ ਦੀ ਲਾਗਤ ਨਾਲ ਨਵੇਂ ਬੱਸ ਸਟੈਂਡ ਦੀ ਉਸਾਰੀ ਕਰਵਾਈ ਗਈ ਸੀ। ਤੇ ਬੱਸ ਸਟੈਂਡ ਅਮਲੋਹ ਨੂੰ ਆਧੁਨਿਕ ਢੰਗ ਨਾਲ ਉਸਾਰ ਕਿ ਸਵਾਰੀਆਂ ਲਈ ਹਰ ਸੁੱਖ ਸਹੂਲਤ ਪ੍ਰਦਾਨ ਕੀਤੀ ਗਈ ਸੀ। ਪਰ ਕਾਂਗਰਸ ਸਰਕਾਰ ਵੱਲੋਂ ਇਸ ਬੱਸ ਸਟੈਂਡ ਅੰਦਰ ਬੱਸਾਂ ਤਾ ਕੀ ਭੇਜਣੀਆਂ ਸਨ। ਸਗੋਂ ਇਸ ਦੀ ਸੰਭਾਲ ਲਈ ਕੋਈ ਵਿਸ਼ੇਸ਼ ਉਪਰਾਲਾ ਵੀ ਨਹੀ ਕੀਤਾ ਗਿਆ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਹੁਣ ਕਾਂਗਰਸ ਵੱਲੋਂ ਇਸ ਬੱਸ ਸਟੈਂਡ ਦੇ ਨਵੀਨੀਕਰਨ ਦੇ ਨਾਮ ਤੇ 20 ਲੱਖ ਰੁਪਏ ਬਰਬਾਦ ਕੀਤੇ ਜਾ ਰਹੇ। ਕਿਉਂਕਿ ਜੋ ਇੰਟਰਲੋਕਿੰਗ ਇੱਟਾਂ ਅਕਾਲੀ ਸਰਕਾਰ ਸਮੇਂ ਬੱਸ ਸਟੈਂਡ ਵਿੱਚ ਲਗਾਇਆ ਗੲੀਆਂ ਸਨ। ਉਹਨਾਂ ਨੂੰ ਹੀ ਮੁੜ ਪੁੱਟ ਕੇ ਨਵੀਨੀਕਰਨ ਕਰਨ ਦੇ ਬਹਾਨੇ ਮੁੜ ਲਗਾਇਆਂ ਜਾ ਰਿਹਾ।

ਜਿਸ ਤੋ ਇਹ ਸਿੱਧ ਹੋ ਰਿਹਾ ਕਿ 20 ਲੱਖ ਰੁਪਏ ਦੀ ਰਾਸ਼ੀ ਸਿੱਧੇ ਤੌਰ ਦੇ ਬਰਬਾਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੌਜੂਦਾ ਕਾਂਗਰਸੀ ਮੰਤਰੀ ਨੂੰ ਚਾਹੀਦਾ ਸੀ।ਕਿ ਉਹ ਇਸ ਨਵੇਂ ਨਕੋਰ ਬੱਸ ਸਟੈਂਡ ਅੰਦਰ ਬੱਸਾਂ ਭੇਜ ਕੇ ਬੱਸ ਸਟੈਂਡ ਨੂੰ ਚਾਲੂ ਕਰਵਾਉਂਦੇ ਪਰ ਨਵੀਨੀਕਰਨ ਦੀ ਇਸ ਬੱਸ ਸਟੈਂਡ ਅਮਲੋਹ ਨੂੰ ਕੋਈ ਲੋੜ ਨਹੀ ਸੀ। ਜੇਕਰ ਲੋੜ ਨਵੀਨੀਕਰਨ ਦੀ ਹੈ। ਉਹ ਬੱਸ ਸਟੈਂਡ ਦੇ ਸਾਹਮਣੇ ਬਣੀ ਅਨਾਜ਼ ਮੰਡੀ ਦੀ ਹੈ। ਜਿਥੇਂ ਕਿਸਾਨ ਆਪਣੀਆਂ ਫ਼ਸਲਾਂ ਲੈਕੇ ਆਉਦੇ ਹਨ। ਜਿਥੇ ਸੀਵਰੇਜ ,ਫੜਾ ਤੇ ਸੜਕਾਂ ਦੀ ਵਧੇਰੇ ਲੋੜ ਹੈ। ਰਾਜੂ ਖੰਨਾ ਨੇ ਕਿਹਾ ਕਿ ਜੋ ਬੱਸ ਸਟੈਂਡ ਅਮਲੋਹ ਦੇ ਨਵੀਨੀਕਰਨ ਦੇ ਨਾਮ ਤੇ 20 ਲੱਖ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਉਹਨਾਂ ਦੀ ਜਾਂਚ ਸਮਾਂ ਆਉਣ ਤੇ ਕਾਰਵਾਈ ਜਾਵੇਗੀ। ਤਾ ਜੋ ਸੱਚ ਹਲਕੇ ਦੇ ਲੋਕਾਂ ਸਾਹਮਣੇ ਲਿਆਂਦਾ ਜਾ ਸਕੇ। ਜਦੋਂ ਬੱਸ ਸਟੈਂਡ ਅਮਲੋਹ ਦੇ ਨਵੀਨੀਕਰਨ ਮਾਮਲੇ ਸਬੰਧੀ ਚੇਅਰਮੈਨ ਪੀ ਆਰ ਟੀ ਸੀ ਕੇ ਕੇ ਸ਼ਰਮਾ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਦਾ ਫੋਨ ਬੰਦ ਪਾਇਆ ਗਿਆ।

Leave a Reply

Your email address will not be published. Required fields are marked *