ਪੰਜਾਬਪਟਿਆਲਾ

ਜ਼ਮੀਰ ਜਗਾਓ ਦਿੱਲੀ ਜਾਓ,ਕਿਸਾਨ ਅੰਦੋਲਨ ਨੂੰ ਸਫਲ ਬਣਾਓ -ਮਾਨ, ਕਾਹਲੋਂ,ਮੱਲ੍ਹੀ।

ਪਟਿਆਲਾ, 25 ਅਕਤੂਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਮੀਰ ਜਗਾਓ ਦਿੱਲੀ ਜਾਓ ਕਿਸਾਨ ਅੰਦੋਲਨ ਨੂੰ ਸਫਲ ਬਣਾਓ ਮੁਹਿੰਮ ਤਹਿਤ ਲਗਾਤਾਰ ਸ਼ਹੀਦ ਊਧਮ ਸਿੰਘ ਚੌਕ ਵਿਖੇ ਸਾਂਤਮਈ ਰੋਸ਼ ਪ੍ਰਦਰਸ਼ਨ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਕੀਤਾ।ਇਸ ਮੌਕੇ ਕੁਲਜੀਤ ਸਿੰਘ ਮੱਲ੍ਹੀ ਗੁਰਦੇਵ ਸਿੰਘ ਮਾਨ ਗੁਰਵਿੰਦਰ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਬੇਈਮਾਨ ਭਾਜਪਾ ਸਰਕਾਰ ਕਾਲੇ ਕਾਨੂੰਨ ਰੱਦ ਕਰਨ ਦੀ ਵਜਾਏ ਕਿਸਾਨਾਂ ਤੇ ਅੱਤਿਆਚਾਰ ਕਰ ਰਹੀ ਹੈ।

ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਅਤੇ ਕਿਸਾਨਾਂ ਵਿੱਚ ਆਪਸੀ ਫੁੱਟ ਪਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ਜਿਸਨੂੰ ਕਿਸੇ ਵੀ ਪੱਧਰ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨ ਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਦਿੱਲੀ ਕਿਸਾਨ ਮੋਰਚਿਆਂ ਵਿੱਚ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ । ਭਾਵੇਂ ਕਿ ਝੋਨੇ ਦਾ ਸ਼ੀਜਨ ਚੱਲ ਰਿਹਾ ਹੈ। ਪਰ ਦਿੱਲੀ ਮੋਰਚੇ ਵਿੱਚ ਪਹੁੰਚਣਾ ਅਤਿ ਜ਼ਰੂਰੀ ਹੋ ਗਿਆ ਹੈ ਇਸ ਕਰਕੇ ਆਪਣਾ ਸਮਾਂ ਕੱਢ ਕੇ ਦਿੱਲੀ ਕਿਸਾਨ ਮੋਰਚਿਆਂ ਨੂੰ ਚਾਲੇ ਪਾਓ ਤਾਂ ਕਿ ਕੇਂਦਰ ਸਰਕਾਰ ਨੂੰ ਵਕਤ ਪਾਇਆ ਜਾਵੇ ਅਤੇ ਜਿੱਤ ਕੇ ਆਪਣੇ ਹੱਕ ਲੈ ਸਕੀਏ। ਇਸ ਮੌਕੇ, ਕਿਸਾਨ ਆਗੂ ਅਮਰਿੰਦਰ ਸਿੰਘ ਭੁਨਰਹੇਡ਼ੀ , ਕਰਨਵੀਰ ਸਿੰਘ ਮੱਲ੍ਹੀ, ਬਬਲਾ ਕਬੱਡੀ ਕੋਚ ਦਇਆ ਸਿੰਘ, ਗੁਰਵਿੰਦਰ ਸਿੰਘ ਜੋਸਨ ਰਾਮਗਡ਼੍ਹ, ਆਕਾਸ਼ਦੀਪ ਸਿੰਘ ਕਾਹਲੋਂ,

Leave a Reply

Your email address will not be published. Required fields are marked *