ਪੰਜਾਬਪਟਿਆਲਾ

ਅਕਾਲੀ ਸਰਕਾਰ ਆਉਣ ’ਤੇ ਅੰਦਰੂਨੀ ਸ਼ਹਿਰ ਵਿਚ ਮਲਟੀ ਸਟੌਰੀ ਪਾਰਕਿੰਗਾਂ ਬਣਾਈ ਜਾਣਗੀਆਂ: ਹਰਪਾਲ ਜੁਨੇਜਾ

ਪਟਿਆਲਾ, 25 ਅਕਤੁੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਤੋਂ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ ਅੱਜ ਬਹੇੜਾ ਰੋਡ ਵਿਖੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਮਿਲੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਥੇ ਪਿਛਲੇ ਕਾਫੀ ਸਮੇਂ ਸੜ੍ਹਕਾਂ ਪੁੱਟੀਆਂ ਹੋਈਆਂ ਹਨ, ਜਿਸ ਦੇ ਕਾਰਨ ਇਲਾਕੇ ਵਿਚ ਅਕਸਰ ਪਾਣੀ ਖੜ ਜਾਂਦਾ ਹੈ ਅਤੇ ਵਿਸ਼ੇਸ ਤੌਰ ’ਤੇ ਥੋੜੀ ਜਿਹੀ ਬਾਰਿਸ਼ ਤੋਂ ਬਾਅਦ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਪ੍ਰਧਾਨ ਜੁਨੇਜਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਜਿਥੇ ਲੋਕਾਂ ਇਨ੍ਹਾਂ ਸਮੁੱਚੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਈ ਜਾਵੇਗੀ, ਉਥੇ ਸ਼ਹਿਰ ਦੀ ਇਸ ਸਮੇਂ ਦੀ ਸਭ ਤੋਂ ਵੱਡੀ ਅੰਦਰੂਨੀ ਸ਼ਹਿਰ ਦੀ ਪਾਰਕਿੰਗ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਰਫ ਐਲਾਨ ਕੀਤੇ ਹਨ, ਕੰਮ ਕੋਈ ਨਹੀਂ ਕੀਤਾ

ਪਰ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਦੂੁਰ ਕਰਵਾਉਣ ਦੇ ਲਈ ਮਲਟੀ ਸਟੋਰੀ ਪਾਰਕਿੰਗਾਂ ਬਣਾਈਆਂ ਜਾਣਗੀਆਂ। ਤਾਂ ਕਿ ਲੋਕਾਂ ਨੂੰ ਆਪਣੇ ਵਾਹਨ ਖੜੇ ਕਰਨ ਵਿਚ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਇਥੇ ਬਾਥਰੂਮਾਂ ਅਤੇ ਨਾਲੀਆਂ ਦੀ ਸਫਾਈ ਅਤੇ ਸੀਵਰੇਜ਼ ਦੇ ਬੁਰੇ ਹਾਲ ਦੀ ਸਮੱਸਿਆ ਹੈ। ਜਿਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਵੇਗਾ। ਇਥੇ ਲੋਕਾਂ ਨੇ ਪ੍ਰਧਾਨ ਹਰਪਾਲ ਜੁਨੇਜਾ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਰਵਿੰਦਰ ਸਿੰਘ ਵਿੰਦਾ ਗਰੋਵਰ, ਸਤਿੰਦਰ ਸਿੰਘ ਸ਼ੱਕੂ ਗਰੋਵਰ, ਹਰਦਿਆਲ ਸਿੰਘ, ਗੁਰਬਖਸ਼ ਸਿੰਘ ਕੋਹਲੀ, ਗੁਰਪ੍ਰੀਤ ਸਿੰਘ ਲੱਕੀ ਕੋਹਲੀ, ਜਤਿੰਦਰਪਾਲ ਸਿੰਘ, ਵਿਨੋਦ ਕੁਮਾਰ, ਗੁਰਪਾਲਇੰਦਰ ਸਿੰਘ, ਗੋਬਿੰਦ ਬਡੁੰਗਰ, ਸਪਨ ਕੋਹਲੀ, ਹਰਪ੍ਰੀਤ ਸਿੰਘ ਪ੍ਰੀਤ ਗਰੋਵਰ, ਸੁਖਵਿੰਦਰ ਸਿੰਘ, ਜਸਵੰਤ ਰਾਏ ਡਾਂਗ, ਮੋਨੂੰ ਚੱਢਾ,ਕਰਨੈਲ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਆਨੰਦ ਮਹੇਸ਼ ਸ਼ਰਮਾ, ਪਰਮਜੀਤ ਸਿੰਘ, ਗੁਰਇਕਬਾਲ ਸਿੰਘ, ਜਸਵਿੰਦਰ ਗੁਪਤਾ, ਕੂੱਕੂ, ਗੁਰਵਿੰਦਰ ਸਿੰਘ,  ਰਣਜੀਤ ਸਿੰਘ, ਪੰਡਿਤ ਗੋਪਾਲ ਅਤੇ ਕਾਮਰੇਡ ਤਰਸੇਮ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।

Leave a Reply

Your email address will not be published. Required fields are marked *